ਨਵੀਂ ਦਿੱਲੀ- ਦਿੱਲੀ ’ਚ ਐਤਵਾਰ ਨੂੰ ਯਮੁਨਾ ਨਦੀ ਦਾ ਪਾਣੀ ਦਾ ਪੱਧਰ ਖ਼ਤਰੇ ਦੇ ਨਿਸ਼ਾਨ 205.33 ਮੀਟਰ ਤੋਂ ਹੇਠਾਂ ਚਲਾ ਗਿਆ ਅਤੇ ਇਸ ਦੇ ਹੋਰ ਵੀ ਘੱਟ ਹੋਣ ਦੀ ਸੰਭਾਵਨਾ ਹੈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਹੜ੍ਹ ਕੰਟਰੋਲ ਰੂਮ ਨੇ ਕਿਹਾ ਕਿ ਸ਼ਨੀਵਾਰ ਨੂੰ ਰਾਤ 8 ਵਜੇ ਪਾਣੀ ਦਾ ਪੱਧਰ 205.88 ਮੀਟਰ ਤੋਂ ਘੱਟ ਕੇ ਐਤਵਾਰ ਸੇਵੇਰ 8 ਵਜੇ 204.83 ਮੀਟਰ ’ਤੇ ਪਹੁੰਚ ਗਿਆ। ਨਦੀ ਦੇ ਪਾਣੀ ਦਾ ਪੱਧਰ ਸ਼ੁੱਕਰਵਾਰ ਸ਼ਾਮ 4 ਵਜੇ ਦੇ ਕਰੀਬ 205.33 ਮੀਟਰ ਦੇ ਖਤਰੇ ਦੇ ਨਿਸ਼ਾਨ ਨੂੰ ਪਾਰ ਕਰ ਗਿਆ ਸੀ। ਦੱਸ ਦੇਈਏ ਕਿ ਪਹਾੜੀ ਖੇਤਰਾਂ ਵਿਚ ਲਗਾਤਾਰ ਮੀਂਹ ਪੈਣ ਕਾਰਨ ਅਧਿਕਾਰੀਆਂ ਨੂੰ ਨੀਵੇਂ ਖੇਤਰਾਂ ਤੋਂ ਲਗਭਗ 7,000 ਲੋਕਾਂ ਨੂੰ ਕੱਢਣ ਲਈ ਮਜ਼ਬੂਰ ਹੋਣਾ ਪਿਆ ਸੀ।
ਇਹ ਵੀ ਪੜ੍ਹੋ- ਦਿੱਲੀ: ਯਮੁਨਾ ਨਦੀ ’ਚ ਪਾਣੀ ਦਾ ਪੱਧਰ ਵਧਿਆ, ਪਾਣੀ ’ਚ ਡੁੱਬੇ ਇਲਾਕਿਆਂ ’ਚੋਂ ਲੋਕਾਂ ਨੂੰ ਕੱਢਣ ਦੀਆਂ ਕੋਸ਼ਿਸ਼ਾਂ ਤੇਜ਼
ਇਕ ਪੂਰਵ ਅਨੁਮਾਨ ’ਚ ਕਿਹਾ ਗਿਆ ਹੈ ਕਿ ਐਤਵਾਰ ਨੂੰ ਪਾਣੀ ਦਾ ਪੱਧਰ 204.75 ਮੀਟਰ ਤੱਕ ਘੱਟ ਸਕਦਾ ਹੈ ਅਤੇ ਇਸ ਤੋਂ ਮਗਰੋਂ ਹੋਰ ਵੀ ਘੱਟ ਹੋਣ ਦੀ ਸੰਭਾਵਨਾ ਰਹੇਗੀ। ਓਧਰ ਪੂਰਬੀ ਦਿੱਲੀ ਦੇ ਐੱਸ. ਡੀ. ਐੱਮ. ਆਮੋਦ ਬਰਥਵਾਲ ਨੇ ਕਿਹਾ ਕਿ ਨਦੀ ਦੇ ਨੇੜਲੇ ਹੇਠਲੇ ਇਲਾਕਿਆਂ ’ਚ ਰਹਿਣ ਵਾਲੇ 13,000 ਲੋਕਾਂ ’ਚੋਂ ਲੱਗਭਗ 5,000 ਲੋਕਾਂ ਨੂੰ ਕਾਮਨਵੈਲਥ ਗੇਮਜ਼ ਵਿਲੇਜ਼, ਹਾਥੀ ਘਾਟ ਅਤੇ ਲਿੰਕ ਰੋਡ ’ਤੇ ਬਣੇ ਟੈਂਟਾਂ ’ਚ ਲਿਜਾਇਆ ਗਿਆ। ਉੱਤਰੀ-ਪੂਰਬੀ ਜ਼ਿਲ੍ਹੇ ’ਚ ਕਰੀਬ 2,000 ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਪਹੁੰਚਾਇਆ ਗਿਆ। ਉਨ੍ਹਾਂ ਨੂੰ ਗੈਰ-ਸਰਕਾਰੀ ਸੰਗਠਨ ਦੀ ਮਦਦ ਨਾਲ ਪੀਣ ਵਾਲਾ ਪਾਣੀ, ਭੋਜਨ ਅਤੇ ਹੋਰ ਜ਼ਰੂਰੀ ਵਸਤੂਆਂ ਮੁਹੱਈਆ ਕਰਵਾਈਆਂ ਗਈਆਂ ਹਨ।
ਇਹ ਵੀ ਪੜ੍ਹੋ- ਪਹਿਲੀ ਵਾਰ ਡਲ ਝੀਲ ’ਚ ਦਿੱਸਿਆ ਸ਼ਾਨਦਾਰ ਨਜ਼ਾਰਾ, PM ਮੋਦੀ ਨੇ ‘ਤਿਰੰਗਾ ਸ਼ਿਕਾਰਾ ਰੈਲੀ’ ਦੀ ਕੀਤੀ ਤਾਰੀਫ਼
ਦੱਸ ਦੇਈਏ ਕਿ ਦਿੱਲੀ ’ਚ ਹੜ੍ਹ ਦੀ ਚਿਤਾਵਨੀ ਉਦੋਂ ਐਲਾਨ ਕੀਤੀ ਜਾਂਦੀ ਹੈ, ਜਦੋਂ ਹਰਿਆਣਾ ਦੇ ਯਮੁਨਾ ਨਗਰ ’ਚ ਸਥਿਤ ਹਥਨੀਕੁੰਡ ਬੈਰਾਜ ਤੋਂ ਛੱਡੇ ਗਏ ਪਾਣੀ ਦੀ ਮਾਤਰਾ ਇਕ ਲੱਖ ਕਿਊਸਿਕ ਦੇ ਨਿਸ਼ਾਨ ਨੂੰ ਪਾਰ ਕਰ ਜਾਂਦੀ ਹੈ। ਬੈਰਾਜ ਤੋਂ ਛੱਡੇ ਗਏ ਪਾਣੀ ਨੂੰ ਰਾਸ਼ਟਰੀ ਰਾਜਧਾਨੀ ਤੱਕ ਪਹੁੰਚਣ ’ਚ ਆਮ ਤੌਰ ’ਤੇ 2 ਤੋਂ 3 ਦਿਨ ਲੱਗਦੇ ਹਨ। ਭਾਰਤੀ ਮੌਸਮ ਵਿਗਿਆਨ ਵਿਭਾਗ ਮੁਤਾਬਕ 14 ਅਤੇ 15 ਅਗਸਤ ਨੂੰ ਹਿਮਾਚਲ ਪ੍ਰਦੇਸ਼, ਉੱਤਰਾਖੰਡ ਅਤੇ ਹਰਿਆਣਾ ’ਚ ਵੱਖ-ਵੱਖ ਥਾਵਾਂ ’ਤੇ ਮੋਹਲੇਧਾਰ ਮੀਂਹ ਪੈਣ ਦੀ ਸੰਭਾਵਨਾ ਹੈ।
ਇਹ ਵੀ ਪੜ੍ਹੋ- ਘਟੀਆ ਖਾਣੇ ਦੀ ਪੋਲ ਖੋਲ੍ਹਣ ਵਾਲੇ ਕਾਂਸਟੇਬਲ ਦਾ ਦੋਸ਼, ਮੈਨੂੰ ਪਾਗਲ ਕਰਾਰ ਦੇਣਾ ਚਾਹੁੰਦੇ ਹਨ ਅਧਿਕਾਰੀ
ਚਿਨਾਬ ਨਦੀ 'ਤੇ ਦੁਨੀਆ ਦੇ ਸਭ ਤੋਂ ਉੱਚੇ ਰੇਲ ਪੁਲ ਦੇ 'ਗੋਲਡਨ ਜੁਆਇੰਟ' ਦਾ ਕੰਮ ਪੂਰਾ, ਜਾਣੋ ਖ਼ਾਸੀਅਤ
NEXT STORY