ਹਾਥਰਸ- ਯਮੁਨਾ ਐਕਸਪ੍ਰੈੱਸ ਵੇਅ 'ਤੇ ਸੰਘਣੀ ਧੁੰਦ ਕਾਰਨ ਭਿਆਨਕ ਹਾਦਸਾ ਵਾਪਰ ਗਿਆ। ਇਸ ਭਿਆਨਕ ਹਾਦਸੇ ਵਿਚ ਤਿੰਨ ਟਰੱਕਾਂ ਦੀ ਆਪਸ ਵਿਚ ਭਿਆਨਕ ਟੱਕਰ ਹੋ ਗਈ, ਜਿਸ ਕਾਰਨ 3 ਲੋਕਾਂ ਦੀ ਮੌਤ ਹੋ ਗਈ ਅਤੇ ਦੋ ਹੋਰ ਜ਼ਖ਼ਮੀ ਹੋ ਗਏ। ਹਾਦਸੇ ਦੀ ਸੂਚਨਾ ਮਿਲਣ 'ਤੇ ਪੁਲਸ ਵੀ ਮੌਕੇ 'ਤੇ ਪਹੁੰਚ ਗਈ। ਪੁਲਸ ਨੇ ਤਿੰਨਾਂ ਲਾਸ਼ਾਂ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ। ਇਹ ਹਾਦਸਾ ਉੱਤਰ ਪ੍ਰਦੇਸ਼ ਦੇ ਹਾਥਰਸ ਜ਼ਿਲ੍ਹੇ ਵਿਚ ਵਾਪਰਿਆ।
ਦਰਅਸਲ ਜ਼ਿਲ੍ਹੇ ਦੇ ਸਾਦਾਬਾਦ ਖੇਤਰ ਦੇ ਮਿਢਾਵਲੀ ਪਿੰਡ ਕੋਲ ਇਹ ਭਿਆਨਕ ਹਾਦਸਾ ਵਾਪਰਿਆ। ਆਗਰਾ ਤੋਂ ਨੋਇਡਾ ਵੱਲ ਇਕ ਟਰੱਕ ਜਾ ਰਿਹਾ ਸੀ। ਇਸ ਦੇ ਪਿੱਛੇ ਇਕ ਟਰੱਕ ਦੂਜੇ ਟਰੱਕ ਨੂੰ ਜੰਜ਼ੀਰ ਨਾਲ ਬੰਨ੍ਹ ਕੇ ਲੈ ਕੇ ਜਾ ਰਿਹਾ ਸੀ। ਇਸ ਦੌਰਾਨ ਪਿੰਡ ਮਿਢਾਵਲੀ ਨੇੜੇ ਟਰੱਕ ਦੀ ਜੰਜ਼ੀਰ ਟੁੱਟ ਗਈ। ਦੋਵੇਂ ਟਰੱਕ ਦੇ ਡਰਾਈਵਰ ਇਸ ਨੂੰ ਠੀਕ ਕਰ ਰਹੇ ਸਨ ਤਾਂ ਇਸ ਦੇ ਪਿੱਛੇ ਇਕ ਹੋਰ ਤੇਜ਼ ਰਫ਼ਤਾਰ ਟਰੱਕ ਨੇ ਪਿੱਛੋਂ ਟੱਕਰ ਮਾਰ ਦਿੱਤੀ। ਇਸ ਹਾਦਸੇ ਵਿਚ ਤਿੰਨੋਂ ਟਰੱਕ ਡਰਾਈਵਰਾਂ ਦੀ ਮੌਤ ਹੋ ਗਈ।
ਘਟਨਾ ਵਿਚ ਮਾਰੇ ਗਏ ਤਿੰਨ ਟਰੱਕਾਂ ਦੇ ਡਰਾਈਵਰਾਂ ਦੀ ਪਛਾਣ ਰੰਜੀਤ ਵਾਸੀ ਹਾਥਰਸ, ਰਾਹੁਲ ਫਰੀਦਾਬਾਦ ਅਤੇ ਤਰੁਣ ਵਾਸੀ ਆਗਰਾ ਵਜੋਂ ਹੋਈ ਹੈ। ਪੁਲਸ ਮੁਤਾਬਕ ਇਸ ਘਟਨਾ 'ਚ ਦੋ ਹੋਰ ਵਿਅਕਤੀ ਜ਼ਖਮੀ ਹੋਏ ਹਨ ਅਤੇ ਉਨ੍ਹਾਂ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ ਹੈ।
183 ਦੇਸ਼ਾਂ ਦੇ 33 ਲੱਖ ਤੋਂ ਵੱਧ ਲੋਕਾਂ ਨੇ ਮਹਾਕੁੰਭ ਦੀ ਵੈੱਬਸਾਈਟ 'ਤੇ ਕੀਤਾ ਵਿਜ਼ਿਟ
NEXT STORY