ਖਿਜਰਾਬਾਦ — ਉਤਰਾਖੰਡ-ਹਿਮਾਚਲ ਦੇ ਪਹਾੜੀ ਖੇਤਰਾਂ ਵਿਚ ਹੋਈ ਬਾਰਿਸ਼ ਦੇ ਕਾਰਨ ਯਮੁਨਾ ਵਿਚ ਹੜ ਦੀ ਸਥਿਤੀ ਬਣੀ ਹੋਈ ਹੈ। ਹਥਣੀਕੁੰਡ ਬੈਰਾਜ ਉੱਤੇ ਯਮੁਨਾ ਨਦੀ ਦੇ ਪਾਣੀ ਦਾ ਪੱਧਰ ਦਿਨ ਵਿਚ 1.38 ਲੱਖ ਕਿਊਸਿਕ ਤੇ ਪਹੁੰਚ ਗਿਆ ਸੀ। ਜ਼ਿਕਰਯੋਗ ਹੈ ਕਿ 80 ਹਜ਼ਾਰ ਕਿਊਸਿਕ ਤੋਂ ਬਾਅਦ ਅਲਰਟ ਘੋਸ਼ਿਤ ਕਰ ਦਿੱਤਾ ਜਾਂਦਾ ਹੈ। ਪਰ ਦੇਰ ਸ਼ਾਮ ਪਾਣੀ ਦਾ ਪੱਧਰ ਘੱਟ ਕੇ 95 ਹਜ਼ਾਰ ਕਿਊਸਿਕ ਤੇ ਪਹੁੰਚ ਗਿਆ। ਬੁੱਧਵਾਰ ਨੂੰ ਯਮੁਨਾਨਗਰ ਵਿਚ 115 ਐਮ.ਐਮ. ਬਾਰਿਸ਼ ਦਰਜ ਕੀਤੀ ਗਈ। ਹੜ ਦੇ ਕਾਰਨ ਬੈਰਾਜ ਤੋਂ ਨਿਕਲਣ ਵਾਲੀ ਯੂ.ਪੀ. ਅਤੇ ਹਰਿਆਣਾ ਦੀਆਂ ਨਹਿਰਾਂ ਦੀ ਪੂਰਤੀ ਰੋਕ ਦਿੱਤੀ ਗਈ ਹੈ। ਖਿਜਰਾਬਾਦ ਦੇ ਕੋਲ ਨੈਸ਼ਨਲ ਹਾਈਵੇ-73ਏ ਤੇ 3-4ਫੁੱਟ ਤੱਕ ਪਾਣੀ ਜਮ੍ਹਾਂ ਹੋ ਗਿਆ ਹੈ। ਵਾਹਨਾਂ ਦੀ ਆਵਾਜਾਈ ਪ੍ਰਭਾਵਿਤ ਹੋ ਰਹੀ ਹੈ ਅਤੇ ਬਾਜ਼ਾਰਾਂ ਦੀਆਂ ਕਈ ਦੁਕਾਨਾਂ ਵਿਚ ਹੜ ਦਾ ਪਾਣੀ ਵੜ ਗਿਆ ਹੈ। ਯਮੁਨਾਨਗਰ ਦੇ ਕੈਚਮੈਂਟ ਇਲਾਕੇ ਤਯੂਨੀ, ਯਸ਼ਵੰਤ ਨਗਰ, ਹਰਿਪੁਰ, ਜਾਟਾਨ ਬੈਰਾਜ, ਡਾਕ ਪੱਥਰ, ਨੌਗਾਂਵ ਆਦਿ ਸਥਾਨਾਂ ਤੇ ਬੀਤੀ ਸਵੇਰੇ ਭਾਰੀ ਬਾਰਿਸ਼ ਦੇ ਕਾਰਨ ਯਮੁਨਾ ਨਦੀ ਦੇ ਪਾਣੀ ਦਾ ਪੱਧਰ ਖਤਰੇ ਦੇ ਨਿਸ਼ਾਨ ਦੇ ਆਸ-ਪਾਸ ਹੀ ਚਲ ਰਿਹਾ ਹੈ।

ਹੜ ਦਾ ਕਾਰਨ ਹਥਣੀਕੁੰਡ ਬੈਰਾਜ ਦੇ ਗੇਟ ਖੋਲ ਕੇ ਪਾਣੀ ਯਮੁਨਾ ਨਦੀ ਵਿਚ ਛੱਡਿਆ ਗਿਆ ਹੈ ਜਦੋਂ ਕਿ 72 ਘੰਟੇ ਤੱਕ ਦਿੱਲੀ ਪਹੁੰਚਣ ਦੀ ਸੰਭਾਵਣਾ ਹੈ। ਇਸ ਕਾਰਨ ਹਰਿਆਣਾ ਅਤੇ ਦਿੱਲੀ ਦੇ ਲਈ ਹੜ ਦਾ ਖਤਰਾ ਪੈਦਾ ਹੋ ਗਿਆ ਹੈ। ਇਸ ਖਤਰੇ ਨੂੰ ਦੇਖਦੇ ਹੋਏ ਬੈਰਾਜ ਤੋਂ ਨਿਕਲਣ ਵਾਲੀ ਉੱਤਰ-ਪ੍ਰਦੇਸ਼, ਹਰਿਆਣਾ ਅਤੇ ਦਿੱਲੀ ਦੀਆਂ ਨਹਿਰਾਂ ਦੀ ਪੂਰਤੀ ਰੋਕ ਦਿੱਤੀ ਗਈ ਹੈ।

ਸਿੰਚਾਈ ਵਿਭਾਗ ਦੇ ਜੇ.ਈ. ਜੀਤਰਾਮ ਨੇ ਦੱਸਿਆ ਹੈ ਕਿ ਬੀਤੀ ਦੁਪਹਿਰ ਤੋਂ ਹੜ ਦਾ ਖਤਰਾ ਬਣਿਆ ਹੋਇਆ ਹੈ। 3 ਵਜੇ ਪਾਣੀ ਦਾ ਵਹਾਅ 76,073 ਕਿਊਸਿਕ ਪਹੁੰਚ ਗਿਆ ਤਾਂ 4 ਵਜੇ ਤੱਕ ਪਾਣੀ ਦਾ ਪੱਧਰ 1.38 ਲੱਖ ਕਿਊਸਿਕ ਨੂੰ ਪਾਰ ਕਰ ਗਿਆ। ਜੇ.ਈ. ਦੇ ਅਨੁਸਾਰ ਪਾਣੀ ਦਾ ਪੱਧਰ ਵੱਧਣ ਦਾ ਸ਼ੱਕ ਹੈ। ਇਸ ਸਥਿਤੀ ਕਾਰਨ ਕਈ ਬਿਜਲੀ ਘਰਾਂ ਬਿਜਲੀ ਦਾ ਉਤਪਾਦਨ ਬੰਦ ਕਰ ਦਿੱਤਾ ਗਿਆ ਹੈ।
10 ਘੰਟੇ ਤੋਂ ਹੋ ਰਹੀ ਲਗਾਤਾਰ ਬਾਰਿਸ਼ ਦੇ ਕਾਰਨ ਸ਼ਿਵਾਲਿਕ ਦੀਆਂ ਪਹਾੜੀਆਂ ਤੋਂ ਆਉਣ ਵਾਲੀਆਂ ਬਰਸਾਤੀ ਨਦੀਆਂ ਨਾਗਲ ਡ੍ਰੇਨ,ਚਿਕੱਨ ਨਦੀ, ਸੋਮ ਉਰਜਨੀ ਆਦਿ ਦਾ ਪਾਣੀ ਦਾ ਪੱਧਰ ਵੱਧ ਰਿਹਾ ਹੈ। ਚਿਕੱਨ ਨਦੀ ਦਾ ਹੜ ਦਾ ਮੂੰਹ ਬਨਿਯੋਂਵਾਲਾ ਵੱਲ ਹੋ ਗਿਆ ਹੈ। ਇਲਾਕੇ ਦੇ ਲੋਕਾਂ ਦਾ ਕਹਿਣਾ ਹੈ ਕਿ ਜੇਕਰ ਬੈਡ ਬਾਰ ਨਾ ਲਗਾਏ ਗਏ ਤਾਂ ਭਾਰੀ ਨੁਕਸਾਨ ਹੋ ਸਕਦਾ ਹੈ।
ਅਮਰਨਾਥ ਯਾਤਰਾ : ਖੁਫੀਆ ਏਜੰਸੀਆਂ ਨੇ 15 ਦਿਨ ਪਹਿਲਾਂ ਹੀ ਕੀਤਾ ਸੀ ਅੱਤਵਾਦ ਹਮਲੇ ਬਾਰੇ ਅਲਰਟ
NEXT STORY