ਸ਼੍ਰੀਨਗਰ— ਅਮਰਨਾਥ ਯਾਤਰਾ ਦੌਰਾਨ ਸ਼ਰਧਾਲੂਆਂ 'ਤੇ ਅੱਤਵਾਦੀਆਂ ਵੱਲੋਂ ਕੀਤੇ ਗਏ ਹਮਲੇ ਬਾਰੇ 15 ਦਿਨ ਪਹਿਲਾਂ ਹੀ ਖੁਫੀਆ ਏਜੰਸੀਆਂ ਵੱਲੋਂ ਅਲਰਟ ਜਾਰੀ ਕੀਤਾ ਗਿਆ ਸੀ। 25 ਜੂਨ ਨੂੰ ਚੰਡੀਗੜ੍ਹ ਵਿਚ ਖੁਫੀਆ ਬਿਊਰੋ, ਸੀ. ਆਰ. ਪੀ. ਐੱਫ. ਅਤੇ ਜੰਮੂ ਕਸ਼ਮੀਰ ਪੁਲਸ ਦੀ ਇਕ ਬੈਠਕ ਹੋਈ ਸੀ, ਜਿਸ ਵਿਚ ਸ਼੍ਰੀ ਅਮਰਨਾਥ ਯਾਤਰਾ ਨੂੰ ਲੈ ਕੇ ਸੁਰੱਖਿਆ ਪ੍ਰਬੰਧਾਂ 'ਤੇ ਵਿਚਾਰ ਕੀਤਾ ਗਿਆ ਸੀ। ਸੁਰੱਖਿਆ ਅਧਿਕਾਰੀਆਂ ਤੋਂ ਪਤਾ ਲੱਗਿਆ ਹੈ ਕਿ ਖੁਫੀਆ ਬਿਊਰੋ ਨੇ ਅਲਰਟ ਵਿਚ ਕਿਹਾ ਸੀ ਕਿ ਅੱਤਵਾਦੀਆਂ ਵੱਲੋਂ ਪੰਜਾਬ ਦੇ ਪਠਾਨਕੋਟ ਇਲਾਕੇ ਤੋਂ ਇਲਾਵਾ ਜੰਮੂ-ਕਸ਼ਮੀਰ ਵਿਚ ਪੈਂਦੇ ਕਠੂਆ, ਸਾਂਬਾ ਅਤੇ ਜੰਮੂ ਇਲਾਕਿਆਂ ਵਿਚ ਵੀ ਹਮਲੇ ਹੋ ਸਕਦੇ ਹਨ। ਇਸ ਲਈ ਸੁਰੱਖਿਆ ਬਲਾਂ ਨੂੰ ਯਾਤਰਾ ਦੌਰਾਨ ਵਿਸ਼ੇਸ਼ ਰੂਪ 'ਚ ਅਲਰਟ ਰਹਿਣਾ ਹੋਵੇਗਾ। ਅਲਰਟ ਵਿਚ ਇਹ ਵੀ ਕਿਹਾ ਗਿਆ ਸੀ ਕਿ ਅੱਤਵਾਦੀਆਂ ਵੱਲੋਂ ਸੁਰੱਖਿਆ ਬਲਾਂ 'ਤੇ ਵੀ ਹਮਲੇ ਕੀਤੇ ਜਾ ਸਕਦੇ ਹਨ।
ਏਜੰਸੀਆਂ ਤੋਂ ਮਿਲੀ ਜਾਣਕਾਰੀ ਦਾ ਹਵਾਲਾ ਦਿੰਦੇ ਹੋਏ ਸੁਰੱਖਿਆ ਅਧਿਕਾਰੀਆਂ ਨੇ ਕਿਹਾ ਕਿ ਅੱਤਵਾਦੀਆਂ ਦੇ ਨਿਸ਼ਾਨੇ 'ਤੇ ਸ਼ਰਧਾਲੂਆਂ ਦੇ ਨਾਲ-ਨਾਲ ਕੇਂਦਰੀ ਅਰਧ-ਸੈਨਿਕ ਬਲ ਦੇ ਅਧਿਕਾਰੀ ਵੀ ਸਨ, ਜਿਨ੍ਹਾਂ ਨੇ ਕਸ਼ਮੀਰ ਵਿਚ ਅੱਤਵਾਦੀਆਂ ਦੇ ਖਿਲਾਫ ਅਭਿਆਨ ਚਲਾਇਆ ਹੋਇਆ ਹੈ।
ਅਲਰਟ ਵਿਚ ਇਹ ਵੀ ਕਿਹਾ ਗਿਆ ਸੀ ਕਿ ਅੱਤਵਾਦੀਆਂ ਵੱਲੋਂ ਅਮਰਨਾਥ ਯਾਤਰੀਆਂ ਦੇ ਕਾਫਿਲੇ ਵਿਚ ਅੱਗ ਵੀ ਲਗਾਈ ਜਾ ਸਕਦੀ ਹੈ, ਜਿਸ ਨਾਲ ਦੇਸ਼ ਵਿਚ ਸੰਪਰਦਾਇਕ ਤਨਾਅ ਪੈਦਾ ਹੋ ਸਕੇ।
ਸੁਰੱਖਿਆ ਅਧਿਕਾਰੀਆਂ ਨੇ ਕਿਹਾ ਹੈ ਕਿ ਏਜੰਸੀਆਂ ਨੂੰ ਹੁਣ ਸ਼ੱਕ ਹੈ ਕਿ ਅੱਤਵਾਦੀਆਂ ਵੱਲੋਂ ਇਕ ਵਾਰ ਫਿਰ ਤੋਂ ਅਮਰਨਾਥ ਯਾਤਰਾ 'ਤੇ ਹਮਲਾ ਕੀਤਾ ਹੈ, ਪਰ ਅਜਿਹਾ ਕਰਨ 'ਤੇ ਉਹ ਸਨਸਨੀ ਫੈਲਾਉਣ ਦੀ ਕੋਸ਼ਿਸ਼ ਕਰ ਸਕਦੇ ਹਨ। ਇਸ ਲਈ ਯਾਤਰਾ ਮਾਰਗ 'ਤੇ ਤਾਇਨਾਤ ਸੁਰੱਖਿਆ ਬਲਾਂ ਨੂੰ ਹੋਰ ਵੀ ਚੌਕਸ ਹੋ ਕੇ ਕੰਮ ਕਰਨਾ ਹੋਵੇਗਾ। ਸੂਤਰਾਂ ਨੇ ਕਿਹਾ ਹੈ ਕਿ ਇੰਟੈਲੀਜੈਂਸ ਬਿਊਰੋ (ਆਈ. ਬੀ.) ਕੋਲ ਲਸ਼ਕਰ-ਏ-ਤੋਇਬਾ ਦਾ ਨਵਾਂ ਮੁਖੀ ਅਬੂ ਦੁਜਾਨਾ ਦਾ ਇਕ ਹੋਰ ਸਾਥੀ ਹੈ, ਜਿਸ ਨੇ ਅਮਰਨਾਥ ਯਾਤਰਾ ਨੂੰ ਨਿਸ਼ਾਨਾ ਬਣਾਉਣ ਦੀ ਗੱਲ ਕਹੀ ਹੋਈ ਹੈ। ਲਸ਼ਕਰ-ਏ-ਤੋਇਬਾ ਦੇ ਅੱਤਵਾਦੀਆਂ ਨੂੰ ਵਿਸ਼ੇਸ਼ ਰੂਪ ਵਿਚ ਸਿਖਲਾਈ ਦਿੱਤੀ ਗਈ ਹੈ।
ਦੀਨਾਨਗਰ ਵਿਚ ਵੀ ਲਸ਼ਕਰ-ਏ-ਤੋਇਬਾ ਨੇ ਬੱਸ ਨੂੰ ਬਣਾਇਆ ਨਿਸ਼ਾਨਾ
ਖੁਫੀਆ ਏਜੰਸੀਆਂ ਦਾ ਮੰਨਣਾ ਹੈ ਕਿ ਲਸ਼ਕਰ-ਏ-ਤੋਇਬਾ ਵੱਲੋਂ ਜਿਸ ਤਰ੍ਹਾਂ ਬੱਸ ਵਿਚ ਜਾ ਰਹੇ ਅਮਰਨਾਥ ਯਾਤਰੀਆਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ, ਇਸ ਤਰ੍ਹਾਂ ਦੀ ਰਣਨੀਤੀ ਲਸ਼ਕਰ-ਏ-ਤੋਇਬਾ ਨੇ 2015 ਵਿਚ ਪੰਜਾਬ ਦੇ ਦੀਨਾਨਗਰ ਇਲਾਕੇ ਵਿਚ ਇਕ ਬੱਸ 'ਤੇ ਗੋਲੀਆਂ ਚਲਾ ਕੇ ਅਪਣਾਈ ਸੀ। ਸੂਤਰਾਂ ਮੁਤਾਬਕ, ਖੁਫੀਆ ਏਜੰਸੀਆਂ ਨੇ ਮਈ ਮਹੀਨੇ ਵਿਚ ਲੱਗਭਗ 4 ਅਲਰਟ ਸੁਰੱਖਿਆ ਅਧਿਕਾਰੀਆਂ ਨੂੰ ਜਾਰੀ ਕੀਤੇ ਸਨ। ਜਿਸ ਵਿਚ ਇੰਟੈਲੀਜੈਂਸ ਨੇ ਕਿਹਾ ਸੀ ਕਿ ਲਸ਼ਕਰ-ਏ-ਤੋਇਬਾ ਵੱਲੋਂ ਪੰਜਾਬ ਅਤੇ ਜੰਮੂ-ਕਸ਼ਮੀਰ ਵਿਚ ਪਬਲਿਕ ਟਰਾਂਸਪੋਰਟ 'ਤੇ ਹਮਲਾ ਕੀਤਾ ਜਾ ਸਕਦਾ ਹੈ, ਇਸ ਲਈ ਹੁਸ਼ਿਆਰ ਰਹਿਣ ਦੀ ਜ਼ਰੂਰਤ ਹੈ।
ਤਾਲਾਬ 'ਚ ਨਹਾਉਣ ਨਾਲ 4 ਦੋਸਤਾਂ ਦੀ ਡੁੱਬਣ ਨਾਲ ਹੋਈ ਮੌਤ
NEXT STORY