ਨਵੀਂ ਦਿੱਲੀ—ਸਾਲ 2019 ਖਤਮ ਹੋਣ ਜਾ ਰਿਹਾ ਹੈ ਅਤੇ ਜਲਦੀ ਹੀ ਅਸੀਂ ਨਵੇਂ ਸਾਲ 2020 ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਜੇਕਰ ਗੱਲ ਕਰੀਏ ਸਾਲ 2019 ਦੀ ਤਾਂ ਇਹ ਸਾਲ ਭਰ ਢੇਰ ਸਾਰੀਆਂ ਖੁਸ਼ੀਆਂ ਲੈ ਕੇ ਆਇਆ ਅਤੇ ਨਾਲ ਹੀ ਕਿਸੇ ਨੂੰ ਨਾ ਭੁੱਲਣ ਵਾਲਾ ਗਮ ਵੀ ਦੇ ਗਿਆ। ਅੱਜ ਅਸੀਂ ਸਾਲ 2019 ਦੀਆਂ ਉਨ੍ਹਾਂ ਘਟਨਾਵਾਂ ਬਾਰੇ ਜ਼ਿਕਰ ਕਰਾਂਗੇ ਜਿਨ੍ਹਾਂ ਨੇ ਸਾਲ ਭਰ ਸੁਰਖੀਆਂ ਬਟੋਰੀਆਂ ਹਨ।

ਸ਼ਿਵ ਸਾਧਨਾ ’ਚ ਲੀਨ ਪੀ.ਐੱਮ. ਮੋਦੀ
ਲੋਕ ਸਭਾ ਦੀਆਂ ਚੋਣਾਂ ਦਾ ਪ੍ਰਚਾਰ ਖਤਮ ਹੋਣ ਪਿੱਛੋਂ ਪ੍ਰਧਾਨ ਮੰਤਰੀ ਨੇ ਕੇਦਾਰਨਾਥ ਵੱਲ ਰੁਖ ਕੀਤਾ। ਮੋਦੀ ਦੇ ਕੇਦਾਰਨਾਥ ਦੀ ਧਿਆਨ ਮੁਦਰਾ ਅਤੇ ਸਾਧਨਾ ਪਿੱਛੋਂ ਇਹ ਥਾਂ ਦੇਸ਼-ਵਿਦੇਸ਼ ’ਚ ਚਰਚਾ ਦਾ ਵਿਸ਼ਾ ਬਣ ਗਈ।

ਇਸਰੋ ਮੁਖੀ ਨੂੰ ‘ਜਾਦੂ ਦੀ ਜੱਫੀ’
ਚੰਦਰਯਾਨ-2 ਦੇ ਲੈਂਡਰ ‘ਵਿਕਰਮ’ ਨਾਲੋਂ ਸੰਪਰਕ ਟੁੱਟਣ ਪਿੱਛੋਂ ਇਸਰੋ ਮੁਖੀ ਸਿਵਾਨ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮਿਲੇ ਤਾਂ ਕਾਫੀ ਭਾਵੁਕ ਹੋ ਗਏ। ਇਸ ਦੌਰਾਨ ਮੋਦੀ ਨੇ ਉਨ੍ਹਾਂ ਨੂੰ ਗਲੇ ਲਾ ਕੇ ਉਨ੍ਹਾਂ ਦਾ ਹੌਸਲਾ ਵਧਾਇਆ। ਭਾਵੁਕਤਾ ਵਾਲੀ ਇਹ ਤਸਵੀਰ ਸੋਸ਼ਲ ਮੀਡੀਆ ’ਤੇ ਸੁਰਖੀਆਂ ’ਚ ਛਾਈ ਰਹੀ।

ਜਕੀਰਾ ਅਤੇ ਪਰੀ ਦੀ ਅਨੋਖੀ ਦੋਸਤੀ
ਦਿੱਲੀ ਦੇ ਇਕ ਹਸਪਤਾਲ ’ਚ ਲਈ ਗਈ ਬੱਚੀ ਅਤੇ ਗੁੱਡੀ ਦੀ ਤਸਵੀਰ ਨੇ ਕਰੋੜਾਂ ਲੋਕਾਂ ਦੀਆਂ ਅੱਖਾਂ ਉਸ ਸਮੇਂ ਨਮ ਕਰ ਦਿੱਤੀਆਂ ਜਦੋਂ ਬੱਚੀ ਨੇ ਕਿਹਾ ਕਿ ਪਹਿਲਾਂ ਗੁੱਡੀ ਨੂੰ ਪਲਾਸਟਰ ਲੱਗੇਗਾ, ਫਿਰ ਮੈਨੂੰ।

ਐਵਰੈਸਟ ’ਤੇ ਸਫਾਈ
ਦੁਨੀਆ ਦੀ ਸਭ ਤੋਂ ਉੱਚੀ ਥਾਂ ਤੋਂ ਪਰਬਤਰੋਹੀਆਂ ਦੀ ਇਕ ਟੀਮ ਨੇ 11,000 ਟਨ ਕਚਰਾ ਹਟਾਇਆ। ਇਹ ਕਚਰਾ ਪਿਛਲੇ ਕਈ ਦਹਾਕਿਆਂ ਤੋਂ ਇਥੇ ਪਿਆ ਹੋਇਆ ਸੀ। ਇਸ ਨੂੰ ਸਾਫ ਕਰਨ ’ਚ ਇਕ ਮਹੀਨੇ ਤੋਂ ਵੀ ਵੱਧ ਦਾ ਸਮਾਂ ਲੱਗ ਗਿਆ।

ਪੁਲਵਾਮਾ ਹਮਲਾ, ਜਦੋਂ ਰੋ ਪਿਆ ਪੂਰਾ ਦੇਸ਼
14 ਫਰਵਰੀ 2019 ਨੂੰ ਕਾਲੇ ਦਿਨ ਵਜੋਂ ਯਾਦ ਰੱਖਿਆ ਜਾਏਗਾ। ਇਸ ਸਾਲ ਉਕਤ ਦਿਨ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਨੇ ਜੰਮੂ-ਕਮਸ਼ੀਰ ਦੇ ਪੁਲਵਾਮਾ ਵਿਖੇ ਅੱਤਵਾਦੀ ਹਮਲਾ ਕੀਤਾ ਸੀ, ਜਿਸ ’ਚ ਸੀ.ਆਰ.ਪੀ.ਐੱਫ. ਦੇ 40 ਤੋਂ ਵੱਧ ਜਵਾਨ ਸ਼ਹੀਦ ਹੋ ਗਏ ਸਨ।

ਜਵਾਨ ਦੀ ਬਹਾਦਰੀ
ਇੰਡੀਅਨ ਆਰਮੀ ਬਹਾਦਰੀ ਲਈ ਜਾਣੀ ਜਾਂਦੀ ਹੈ। ਕਸ਼ਮੀਰ ’ਚ ਕੱਟੜਪੰਥੀਆਂ ਨਾਲ ਟਕਰਾਅ ਦੌਰਾਨ ਜਵਾਨ ਦੀ ਬਹਾਦਰੀ ਵੇਖ ਕੇ ਇਹ ਗੱਲ 100 ਟਕਾ ਸਹੀ ਸਾਬਿਤ ਹੋਈ।

ਮਹਾਕੁੰਭ ’ਚ ‘ਬੱਸ ਪਰੇਡ’ ਦਾ ਵਿਸ਼ਵ ਰਿਕਾਰਡ
ਪ੍ਰਯਾਗਰਾਜ ’ਚ 503 ਬੱਸਾਂ ਨੇ 3.2 ਕਿਲੋਮੀਟਰ ਲੰਬੀ ਪਰੇਡ ਕਰ ਕੇ ਇਕ ਨਵਾਂ ਵਿਸ਼ਵ ਰਿਕਾਰਡ ਕਾਇਮ ਕੀਤਾ। ਇਸ ਤੋਂ ਪਹਿਲਾਂ ਇਹ ਆਬੂਧਾਬੀ ਦੇ ਨਾਂ ਸੀ। ਉਦੋਂ ਉਸ ਨੇ 390 ਬੱਸਾਂ ਦਾ ਰਿਕਾਰਡ ਬਣਾਇਆ ਸੀ।

ਹਿੰਸਾ ਦਰਮਿਆਨ ਸਕੂਨ ਭਰੀ ਤਸਵੀਰ
ਜਿੱਥੇ ਦੇਸ਼ ’ਚ ਸੀ.ਏ.ਏ. ਵਿਰੋਧੀ ਅੰਦੋਲਨ ਦੌਰਾਨ ਹਿੰਸਾ ਦੀਆਂ ਭਿਆਨਕ ਕਿਸਮ ਦੀਆਂ ਤਸਵੀਰਾਂ ਸਾਹਮਣੇ ਆਈਆਂ, ਉਥੇ ਦਿੱਲੀ ’ਚ ਪੁਲਸ ਦੇ ਇਕ ਜਵਾਨ ਨੂੰ ਫੁੱਲ ਦੇਣ ਵਾਲੀ ਇਹ ਤਸਵੀਰ ਸਕੂਨ ਭਰੀ ਰਹੀ।

ਪ੍ਰਦੂਸ਼ਣ ਦਰਮਿਆਨ ਆਸਥਾ ਦੀ ਡੁੱਬਕੀ
ਛੱਠ ਪੂਜਾ ਦੌਰਾਨ ਜਮੁਨਾ ਦਰਿਆ ’ਚ ਬਰਫ ਵਰਗੀ ਨਜ਼ਰ ਆਉਣ ਵਾਲੀ ਇਹ ਚਾਦਰ ਅਸਲ ’ਚ ਜ਼ਹਿਰੀਲੇ ਕੈਮੀਕਲ ਦੀ ਝੱਗ ਹੈ, ਜਿਸ ’ਚ ਸ਼ਰਧਾਲੂ ਆਸਥਾ ਦੀ ਡੁੱਬਕੀ ਲਾਉਣ ਲਈ ਮਜਬੂਰ ਹਨ।
ਅਲਵਿਦਾ 2019 : 17ਵੀਂ ਲੋਕ ਸਭਾ ਨੇ ਰਚਿਆ ਇਤਿਹਾਸ
NEXT STORY