ਦੇਹਰਾਦੂਨ: ਭਾਰਤ ਮੌਸਮ ਵਿਗਿਆਨ ਵਿਭਾਗ ਨੇ ਉੱਤਰਾਖੰਡ ਦੇ 11 ਜ਼ਿਲ੍ਹਿਆਂ ਵਿੱਚ ਸ਼ਨੀਵਾਰ ਦੁਪਹਿਰ 1 ਵਜੇ ਤੋਂ ਐਤਵਾਰ ਦੁਪਹਿਰ 1 ਵਜੇ ਤੱਕ (24 ਘੰਟਿਆਂ ਲਈ) 'ਯੈਲੋ ਅਲਰਟ' ਜਾਰੀ ਕੀਤਾ ਹੈ। ਰਾਜ ਵਿੱਚ ਚੱਲ ਰਹੀ ਚਾਰਧਾਮ ਯਾਤਰਾ ਕਾਰਨ ਹੋਰਨਾਂ ਰਾਜਾਂ ਤੋਂ ਆਉਣ ਵਾਲੇ ਸ਼ਰਧਾਲੂਆਂ ਲਈ ਇਹ ਚਿਤਾਵਨੀ ਵਿਸ਼ੇਸ਼ ਤੌਰ 'ਤੇ ਮਹੱਤਵਪੂਰਨ ਮੰਨੀ ਜਾ ਰਹੀ ਹੈ।
ਇਨ੍ਹਾਂ ਇਲਾਕਿਆਂ 'ਚ ਮੌਸਮ ਵਿਗਾੜੇਗਾ ਮਿਜ਼ਾਜ
ਮੌਸਮ ਵਿਭਾਗ ਅਨੁਸਾਰ ਅਲਮੋੜਾ, ਬਾਗੇਸ਼ਵਰ, ਚਮੋਲੀ, ਚੰਪਾਵਤ, ਦੇਹਰਾਦੂਨ, ਨੈਨੀਤਾਲ, ਪੌੜੀ ਗੜ੍ਹਵਾਲ, ਪਿਥੌਰਾਗੜ੍ਹ, ਰੁਦਰਪ੍ਰਯਾਗ, ਟਿਹਰੀ ਗੜ੍ਹਵਾਲ ਅਤੇ ਉੱਤਰਕਾਸ਼ੀ ਜ਼ਿਲ੍ਹਿਆਂ 'ਚ ਵੱਖ-ਵੱਖ ਥਾਵਾਂ 'ਤੇ ਅਲਰਟ ਜਾਰੀ ਕੀਤਾ ਗਿਆ ਹੈ।
ਤੇਜ਼ ਹਵਾਵਾਂ ਤੇ ਬਿਜਲੀ ਡਿੱਗਣ ਦਾ ਖ਼ਤਰਾ
ਇਸ ਸਮੇਂ ਦੌਰਾਨ ਰਿਸ਼ੀਕੇਸ਼, ਮਸੂਰੀ, ਵਿਕਾਸਨਗਰ, ਚਕਰਾਤਾ, ਗੰਗੋਤਰੀ, ਯਮੁਨੋਤਰੀ, ਕੇਦਾਰਨਾਥ, ਬਦਰੀਨਾਥ, ਦੇਵਪ੍ਰਯਾਗ, ਧਨੌਲਟੀ, ਸ੍ਰੀਨਗਰ, ਕੌਸਾਨੀ, ਕਪਕੋਟ, ਮੁਨਸਿਆਰੀ, ਹਲਦਵਾਨੀ, ਲੋਹਾਘਾਟ ਅਤੇ ਟਨਕਪੁਰ ਸਣੇ ਆਸ-ਪਾਸ ਦੇ ਖੇਤਰਾਂ ਵਿੱਚ 40-50 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲਣ, ਬਿਜਲੀ ਡਿੱਗਣ ਅਤੇ ਤੂਫ਼ਾਨ ਆਉਣ ਦੀ ਪ੍ਰਬਲ ਸੰਭਾਵਨਾ ਹੈ। ਯਾਤਰੀਆਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਮੌਸਮ ਦੀ ਸਥਿਤੀ ਨੂੰ ਧਿਆਨ ਵਿੱਚ ਰੱਖਦੇ ਹੋਏ ਹੀ ਆਪਣੀ ਯਾਤਰਾ ਦੀ ਯੋਜਨਾ ਬਣਾਉਣ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਚੇਨਈ ਦੀ ਕੰਪਨੀ ਨੇ ਤਿਰੂਮਾਲਾ 'ਚ ਟੀਟੀਡੀ ਨੂੰ ਭੇਟ ਕੀਤੀ ਇਲੈਕਟ੍ਰਿਕ ਬੱਸ
NEXT STORY