ਨੈਸ਼ਨਲ ਡੈਸਕ– ਯੋਗ ਗੁਰੂ ਬਾਬਾ ਰਾਮਦੇਵ ਨੇ ਪਾਕਿਸਤਾਨ ਨੂੰ ਲੈ ਕੇ ਇਕ ਵੱਡਾ ਬਿਆਨ ਦਿੱਤਾ ਹੈ। ਸਨਾਤਨ ਧਰਮ ਨੂੰ ਲੈ ਕੇ ਬਾਬਾ ਰਾਮਦੇਵ ਨੇ ਕਿਹਾ ਕਿ ਦੇਸ਼ ’ਚ ਸਨਾਤਨ ਨੂੰ ਹੇਠਾਂ ਦਿਖਾਇਆ ਜਾ ਰਿਹਾ ਹੈ। ਭਾਰਤ ਵਿਰੋਧੀ ਲੋਕ ਸਨਾਤਨ ਧਰਮ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਇਸਦੇ ਨਾਲ ਹੀ ਬਾਬਾ ਰਾਮਦੇਵ ਨੇ ਪਾਕਿਸਤਾਨ ਬਾਰੇ ਕਿਹਾ ਕਿ ਬਹੁਤ ਜਲਦੀ ਪਾਕਿਸਤਾਨ ਦੇ 4 ਟੋਟੇ ਹੋਣਗੇ। ਪੰਜਾਬ, ਪੀ.ਓ.ਕੇ. ਅਤੇ ਬਲੋਚਿਸਤਾਨ ਵੱਖਰਾ ਰਾਸ਼ਟਰ ਬਣਨਗੇ। ਇਨ੍ਹਾਂ ਸਭ ਦਾ ਭਾਰਤ ’ਚ ਰਲੇਵਾਂ ਹੋਵੇਗਾ। ਇਹ ਆਉਣ ਵਾਲੇ ਸਮੇਂ ਦੀ ਪੁਕਾਰ ਹੈ।
ਰਾਮਦੇਵ ਨੇ ਕਿਹਾ ਕਿ ਪਾਕਿਸਤਾਨ ਦੇ ਅਧਿਕਾਰ ਵਾਲਾ ਕਸ਼ਮੀਰ ਭਾਰਤ ’ਚ ਮਿਲੇਗਾ। ਪਾਕਿਸਤਾਨ ਇਕ ਛੋਟਾ ਜਿਹਾ ਦੇਸ਼ ਬਚ ਜਾਵੇਗਾ। ਬਾਕੀ 3 ਹਿੱਸੇ ਭਾਰਤ ’ਚ ਮਿਲ ਜਾਣਗੇ ਅਤੇ ਅਖੰਡ ਭਾਰਤ ਦਾ ਸੁਫਨਾ ਸਾਕਾਰ ਹੋਵੇਗਾ। ਤਾਲੀਬਾਨੀਆਂ ਤੋਂ ਵੀ ਅਫਗਾਨਿਸਤਾਨ ਸੰਭਾਲਿਆ ਨਹੀਂ ਜਾਵੇਗਾ।
ਦੱਸ ਦੇਈਏ ਕਿ ਪਾਕਿਸਤਾਨ ਇਸ ਸਮੇਂ ਗੰਭੀਰ ਆਰਥਿਕ ਸਮੱਸਿਆ ਨਾਲ ਝੂਜ ਰਿਹਾ ਹੈ। ਪਾਕਿਸਤਾਨ ’ਚ ਸਬਸਿਡੀ ਵਾਲਾ ਆਟਾ ਲੈਣ ਲਈ ਆਮ ਜਨਤਾ ਦੀਆਂ ਲੰਬੀਆਂ-ਲੰਬੀਆਂ ਲਾਈਨਾਂ ਲੱਗ ਰਹੀਆਂ ਹਨ। ਲੋਕ ਖਾਣ ਪੀਣ ਦੀਆਂ ਚੀਜ਼ਾਂ ਲਈ ਆਪਸ ’ਚ ਲੜ ਰਹੇ ਹਨ ਅਤੇ ਸਰਕਾਰੀ ਖਜ਼ਾਨਾ ਵੀ ਖਾਲੀ ਹੋ ਚੁੱਕਾ ਹੈ। ਉਥੇ ਹੀ ਹੁਣ ਦੇਸ਼ ਨੂੰ ਬਚਾਈ ਰੱਖਣ ਲਈ ਪਾਕਿਸਤਾਨ IMF ਤੋਂ ਮਦਦ ਦੀ ਗੁਹਾਰ ਲਗਾ ਰਿਹਾ ਹੈ।
ਛੱਤੀਸਗੜ੍ਹ ਦੇ ਸਾਬਕਾ CM ਨੇ ਭਾਜਪਾ ਹੈੱਡ ਕੁਆਰਟਰ 'ਚ ਲਹਿਰਾਇਆ ਤਿਰੰਗਾ, ਤਰੁਣ ਚੁਘ ਵੀ ਰਹੇ ਮੌਜੂਦ
NEXT STORY