ਲਖਨਊ— ਭਾਜਪਾ ਪਾਰਟੀ ਨੇ ਕਿਹਾ ਹੈ ਕਿ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਦੀ ਰੂਸ ਯਾਤਰਾ ਨਿਵੇਸ਼ ਦੇ ਲਿਹਾਜ ਨਾਲ ਮੀਲ ਦਾ ਪੱਥਰ ਸਾਬਤ ਹੋਵੇਗੀ। ਯੋਗੀ ਦੋਹਾਂ ਦੇਸ਼ਾਂ ਵਿਚਾਲੇ ਆਪਸੀ ਨਿਵੇਸ਼ ਦੀਆਂ ਸੰਭਾਵਨਾਵਾਂ ਤਲਾਸ਼ਣ ਲਈ 50 ਉੱਦਮੀਆਂ ਦੇ ਵਫਦ ਨਾਲ ਐਤਵਾਰ ਯਾਨੀ ਕਿ ਅੱਜ 4 ਦਿਨ ਦੀ ਰੂਸ ਯਾਤਰਾ 'ਤੇ ਰਵਾਨਾ ਹੋ ਰਹੇ ਹਨ। ਭਾਜਪਾ ਦੇ ਪ੍ਰਦੇਸ਼ ਬੁਲਾਰੇ ਸ਼ਲਭ ਮਣੀ ਤ੍ਰਿਪਾਠੀ ਨੇ ਕਿਹਾ, ''ਉੱਤਰ ਪ੍ਰਦੇਸ਼ ਨੂੰ ਇਕ ਬਿਹਤਰ ਵਪਾਰਕ ਸੂਬਾ ਬਣਾਉਣ ਦੇ ਉਦੇਸ਼ ਨਾਲ ਮੁੱਖ ਮੰਤਰੀ ਦੀ ਰੂਸ ਯਾਤਰਾ 'ਚ 50 ਉੱਦਮੀਆਂ ਦਾ ਇਕ ਵਫ਼ਦ ਵੀ ਉਨ੍ਹਾਂ ਨਾਲ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਹ ਵਫਦ ਰੂਸ 'ਚ ਨਿਵੇਸ਼ ਦੀਆਂ ਸੰਭਾਵਨਾਵਾਂ ਤਲਾਸ਼ਣ ਦੇ ਨਾਲ-ਨਾਲ ਉਥੋਂ ਦੇ ਨਿਵੇਸ਼ਕਾਂ ਨੂੰ ਉੱਤਰ ਪ੍ਰਦੇਸ਼ 'ਚ ਨਿਵੇਸ਼ ਕਰਨ ਲਈ ਪ੍ਰੇਰਿਤ ਕਰੇਗਾ।''
ਜ਼ਿਕਰਯੋਗ ਹੈ ਕਿ ਯੋਗੀ ਦੀ ਅਗਵਾਈ 'ਚ ਵਫ਼ਦ 11 ਤੋਂ 14 ਅਗਸਤ ਤਕ ਰੂਸ ਦੀ ਯਾਤਰਾ 'ਤੇ ਰਹੇਗਾ। ਇਸ ਵਿਚ ਸ਼ਾਮਲ ਕਾਰੋਬਾਰੀ ਅਤੇ ਨਿਵੇਸ਼ਕ ਰੂਸ ਦੇ ਸਰਕਾਰੀ ਅਧਿਕਾਰੀਆਂ ਨਾਲ ਸਲਾਹ-ਮਸ਼ਵਰਾ ਕਰ ਕੇ ਦੋਹਾਂ ਦੇਸ਼ਾਂ ਵਿਚਾਲੇ ਆਪਸੀ ਨਿਵੇਸ਼ ਦੀਆਂ ਸੰਭਾਵਨਾਵਾਂ ਤਲਾਸ਼ਣਗੇ। ਤ੍ਰਿਪਾਠੀ ਨੇ ਕਿਹਾ ਕਿ ਤੇਜ਼ੀ ਨਾਲ ਬਦਲੇ ਉੱਤਰ ਪ੍ਰਦੇਸ਼ ਦੇ ਅਕਸ ਕਾਰਨ ਅੱਜ ਤਮਾਮ ਉਦਯੋਗਪਤੀ ਸੂਬੇ ਵਿਚ ਨਿਵੇਸ਼ ਦੇ ਇੱਛੁਕ ਹਨ ਅਤੇ ਇਸ ਵਾਰ ਗਰਾਊਂਡ ਬ੍ਰੇਕਿੰਗ-2 ਸਮਾਰੋਹ 'ਚ 65 ਹਜ਼ਾਰ ਕਰੋੜ ਰੁਪਏ ਦੀਆਂ 300 ਨਵੇਂ ਪ੍ਰਾਜੈਕਟਾਂ ਦਾ ਨੀਂਹ ਪੱਥਰ ਰੱਖਿਆ ਗਿਆ। ਪਿਛਲੇ ਸਾਲ ਦੇ ਗਰਾਊਂਡ ਬ੍ਰੇਕਿੰਗ ਸਮਾਰੋਹ 'ਚ 60 ਹਜ਼ਾਰ ਕਰੋੜ ਰੁਪਏ ਦੇ ਪ੍ਰਾਜੈਕਟਾਂ ਦਾ ਸ਼ੁਰੂਆਤ ਹੋਈ ਸੀ। ਇਹ ਆਪਣੇ ਆਪ ਵਿਚ ਇਕ ਵੱਡੀ ਉਪਲੱਬਧੀ ਆਖੀ ਜਾ ਸਕਦੀ ਹੈ। ਉਨ੍ਹਾਂ ਦੱਸਿਆ ਕਿ ਨਿਵੇਸ਼ਕਾਂ ਨੂੰ ਨਿਯਮ-ਕਾਨੂੰਨ ਦੇ ਦਾਅ-ਪੇਂਚ 'ਚ ਨਾ ਉਲਝਨ ਪਵੇ ਅਤੇ ਉਨ੍ਹਾਂ ਨਾਲ ਪਿਆਰ ਭਰਿਆ ਵਤੀਰਾ ਹੋਵੇ, ਇਸ ਲਈ 'ਇਜ਼ ਆਫ ਡੂਇੰਗ ਬਿਜ਼ਨੈੱਸ' ਕਰਨ ਦੇ ਢੰਗ ਨੂੰ ਲਾਗੂ ਕੀਤਾ ਗਿਆ ਹੈ।
ਜਾਂਬਾਜ਼ ਪੁਲਸ ਵਾਲੇ ਦੀ ਦਲੇਰੀ, ਦੋ ਬੱਚੀਆਂ ਨੂੰ ਮੋਢਿਆਂ 'ਤੇ ਬੈਠਾ ਕੇ ਹੜ੍ਹ ਤੋਂ ਬਚਾਇਆ
NEXT STORY