ਲਖਨਊ- ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਯਨਾਥ ਕਰੀਬ ਇਕ ਪੰਦਰਵਾੜੇ ਤੋਂ ਬਾਅਦ ਕੋਰੋਨਾ ਤੋਂ ਠੀਕ ਹੋ ਗਏ ਹਨ। ਯੋਗੀ ਨੇ ਸ਼ੁੱਕਰਵਾਰ ਨੂੰ ਟਵੀਟ ਕਰ ਕੇ ਇਹ ਜਾਣਕਾਰੀ ਦਿੱਤੀ। ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਨੇ ਸ਼ੁੱਕਰਵਾਰ ਨੂੰ ਟਵੀਟ ਕੀਤਾ ਕਿ ਤੁਹਾਡੇ ਸਾਰਿਆਂ ਦੀਆਂ ਦੁਆਵਾਂ ਅਤੇ ਡਾਕਟਰਾਂ ਦੀ ਦੇਖਰੇਖ ਨਾਲ ਹੁਣ ਮੈਂ ਕੋਰੋਨਾ ਨੈਗੇਟਿਵ ਹੋ ਗਿਆ ਹਾਂ। ਤੁਹਾਡੇ ਸਾਰਿਆਂ ਵਲੋਂ ਮੈਨੂੰ ਦਿੱਤੇ ਗਏ ਸਹਿਯੋਗ ਅਤੇ ਸ਼ੁੱਭਕਾਮਨਾਵਾਂ ਲਈ ਧੰਨਵਾਦ।''
ਇਸ ਤੋਂ ਪਹਿਲਾਂ 14 ਅਪ੍ਰੈਲ ਨੂੰ ਮੁੱਖ ਮੰਤਰੀ ਯੋਗੀ ਨੇ ਟਵੀਟ ਕਰ ਕੇ ਕੋਰੋਨਾ ਪੀੜਤ ਹੋਣ ਦੀ ਜਾਣਕਾਰੀ ਦਿੱਤੀ ਸੀ। ਉਦੋਂ ਉਨ੍ਹਾਂ ਨੇ ਟਵੀਟ ਕੀਤਾ ਸੀ ਕਿ ਸ਼ੁਰੂਆਤੀ ਲੱਛਣ ਦਿੱਸਣ 'ਤੇ ਮੈਂ ਕੋਰੋਨਾ ਦੀ ਜਾਂਚ ਕਰਵਾਈ ਅਤੇ ਮੇਰੀ ਰਿਪੋਰਟ ਪਾਜ਼ੇਟਿਵ ਆਈ ਹੈ। ਮੈਂ ਖ਼ੁਦ ਨੂੰ ਏਕਾਂਤਵਾਸ ਕੀਤਾ ਹੈ ਅਤੇ ਡਾਕਟਰਾਂ ਦੀ ਸਲਾਹ ਦਾ ਪਾਲਣ ਕਰ ਰਿਹਾ ਹਾਂ। ਸਾਰੇ ਕੰਮ ਵਰਚੁਅਲੀ ਸੰਪਾਦਿਤ ਕਰ ਰਿਹਾ ਹਾਂ।'' ਦੱਸਣਯੋਗ ਹੈ ਕਿ ਮੁੱਖ ਮੰਤਰੀ ਯੋਗੀ ਤੋਂ ਪਹਿਲਾਂ ਉਨ੍ਹਾਂ ਦੇ ਦਫ਼ਤਰ ਦੇ ਕਈ ਅਧਿਕਾਰੀ ਕੋਰੋਨਾ ਪੀੜਤ ਪਾਏ ਗਏ ਸਨ। ਅਧਿਕਾਰੀਆਂ ਦੇ ਪੀੜਤ ਹੋਣ ਤੋਂ ਬਾਅਦ ਯੋਗੀ ਨੇ ਆਪਣੀ ਜਾਂਚ ਕਰਵਾਈ, ਜਿਸ 'ਚ ਉਨ੍ਹਾਂ ਦੇ ਪਾਜ਼ੇਟਿਵ ਹੋਣ ਦੀ ਪੁਸ਼ਟੀ ਹੋਈ ਸੀ।
ਇਹ ਵੀ ਪੜ੍ਹੋ : ਕੋਰੋਨਾ ਨਾਲ ਪੀੜਤ ਪੁੱਤਰ ਨੂੰ ਲੈ ਕੇ ਆਕਸੀਜਨ ਪਲਾਂਟ ਪਹੁੰਚੀ ਜਨਾਨੀ, ਵੀਡੀਓ ਵਾਇਰਲ
ਦਿੱਲੀ ਹਾਈਕੋਰਟ ਨੇ ਕਿਹਾ- ਅਸੀਂ ਨਹੀਂ ਕਿਹਾ ਜੱਜਾਂ ਲਈ ਪੰਜ ਤਾਰਾ ਹੋਟਲ ’ਚ ਕੋਵਿਡ ਕੇਂਦਰ ਬਣਾਓ
NEXT STORY