ਪ੍ਰਯਾਗਰਾਜ— ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਬਸੰਤ ਪੰਚਮੀ ਦੇ ਮੌਕੇ 'ਤੇ ਗੰਗਾ 'ਚ ਆਸਥਾ ਦੀ ਡੁੱਬਕੀ ਲਾਈ। ਗੰਗਾ ਇਸ਼ਨਾਨ ਨਾਲ ਹੀ ਮੁੱਖ ਮੰਤਰੀ ਯੋਗੀ ਨੇ ਮਾਂ ਗੰਗਾ ਦੀ ਪੂਜਾ ਵੀ ਕੀਤੀ। ਉਨ੍ਹਾਂ ਨੇ ਪ੍ਰਦੇਸ਼ ਦੇ ਨਾਲ-ਨਾਲ ਦੇਸ਼ ਦੀ ਖੁਸ਼ਹਾਲੀ ਦੀ ਵੀ ਕਾਮਨਾ ਵੀ ਕੀਤੀ। ਇਸ ਦੌਰਾਨ ਮੁੱਖ ਮੰਤਰੀ ਨਾਲ ਸਿਧਾਰਥਨਾਥ ਸਿੰਘ ਅਤੇ ਭਾਜਪਾ ਪਾਰਟੀ ਦੇ ਪ੍ਰਦੇਸ਼ ਪ੍ਰਧਾਨ ਸੁਤੰਤਰ ਦੇਵ ਸਿੰਘ, ਮਹਿੰਦਰ ਕੁਮਾਰ ਸਿੰਘ ਸਮੇਤ ਹੋਰ ਲੋਕਾਂ ਨੇ ਵੀ ਸੰਗਮ ਘਾਟ 'ਤੇ ਆਸਥਾ ਦੀ ਡੁੱਬਕੀ ਲਾਈ।
ਇਸ ਦਿਨ ਵਿੱਦਿਆ, ਬੁੱਧੀ ਅਤੇ ਗਿਆਨ ਦੇਣ ਵਾਲੀ ਮਾਂ ਸਰਸਵਤੀ ਦੀ ਪੂਜਾ ਵੀ ਕੀਤੀ ਜਾਂਦੀ ਹੈ। ਇਸ ਮੌਕੇ 'ਤੇ ਛੋਟੇ ਬੱਚੇ ਵਿੱਦਿਆ ਦੀ ਸ਼ੁਰੂਆਤ ਕਰਵਾਏ ਜਾਣ ਦੀ ਪਰੰਪਰਾ ਹੈ। ਇਸ ਤੋਂ ਇਲਾਵਾ ਵਿਦਿਆਰਥੀ, ਲੇਖਕ, ਕਵੀ, ਗਾਇਕ, ਵਾਦਕ ਅਤੇ ਸਾਹਿਤ ਨਾਲ ਜੁੜੇ ਲੋਕ ਵੀ ਇਸ ਦਿਨ ਮਾਂ ਸਰਸਵਤੀ ਦੀ ਪੂਜਾ ਕਰਦੇ ਹਨ।
CAA 'ਤੇ ਮੁਸਲਮਾਨਾਂ ਨੂੰ ਰਾਜਨਾਥ ਨੇ ਦਿੱਤਾ ਭਰੋਸਾ, ਕੋਈ ਛੂਹ ਵੀ ਨਹੀਂ ਸਕੇਗਾ
NEXT STORY