ਲਖਨਊ— ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਯਨਾਥ ਬੁੱਧਵਾਰ ਸਵੇਰੇ ਸਾਬਕਾ ਮੁੱਖ ਮੰਤਰੀ ਮੁਲਾਇਮ ਸਿੰਘ ਯਾਦਵ ਦਾ ਹਾਲਚਾਲ ਪੁੱਛਣ ਅਤੇ ਦੀਵਾਲੀ ਦੀਆਂ ਸ਼ੁੱਭਕਾਮਨਾਵਾਂ ਦੇਣ ਉਨ੍ਹਾਂ ਦੇ ਘਰ ਪਹੁੰਚੇ। ਇਸ ਦੌਰਾਨ ਯੋਗੀ ਨੇ ਮੁਲਾਇਮ ਸਿੰਘ ਦੀ ਬਿਹਤਰ ਸਿਹਤ ਦੀ ਕਾਮਨਾ ਕੀਤੀ। ਮੁਲਾਕਾਤ ਦੌਰਾਨ ਮੁਲਾਇਮ ਦੇ ਛੋਟੇ ਭਰਾ ਅਤੇ ਸਪਾ ਤੋਂ ਵੱਖ ਹੋ ਕੇ ਆਪਣੀ ਨਵੀਂ ਪਾਰਟੀ ਬਣਾਉਣ ਵਾਲੇ ਸ਼ਿਵਪਾਲ ਯਾਦਵਦ ਵੀ ਮੌਜੂਦ ਰਹੇ।
ਕੁੰਭ ਦੀ ਸਮਰਿਤੀ ਕਿਤਾਬ ਕੀਤੀ ਭੇਟ
ਦੱਸਣਯੋਗ ਹੈ ਕਿ ਇਸ ਸਾਲ ਜੂਨ ਮਹੀਨੇ 'ਚ ਵੀ ਮੁਲਾਇਮ ਸਿੰਘ ਯਾਦਵ ਦੀ ਸਿਹਤ ਵਿਗੜਨ ਦੀ ਖਬਰ ਸੁਣ ਕੇ ਮੁੱਖ ਮੰਤਰੀ ਯੋਗੀ ਆਦਿੱਤਿਯਨਾਥ ਉਨ੍ਹਾਂ ਦੇ ਘਰ ਉਨ੍ਹਾਂ ਨੂੰ ਮਿਲਣ ਗਏ ਸਨ। ਇਸ ਦੌਰਾਨ ਸਪਾ ਚੀਫ ਅਤੇ ਮੁਲਾਇਮ ਦੇ ਬੇਟੇ ਅਖਿਲੇਸ਼ ਯਾਦਵ ਅਤੇ ਭਰਾ ਸ਼ਿਵਪਾਲ ਯਾਦਵ ਵੀ ਮੌਜੂਦ ਸਨ। ਯੋਗੀ ਨੇ ਮੁਲਾਇਮ ਦਾ ਹਾਲਚਾਲ ਪੁੱਛਿਆ ਅਤੇ ਉਨ੍ਹਾਂ ਨੂੰ ਇਸ ਸਾਲ ਆਯੋਜਿਤ ਕੁੰਭ ਦੀ ਸਮਰਿਤੀ ਕਿਤਾਬ ਭੇਟ ਕੀਤੀ।
ਕਈ ਬੀਮਾਰੀਆਂ ਨਾਲ ਹਨ ਪੀੜਤ
79 ਸਾਲਾ ਮੁਲਾਇਮ ਇੰਨੀਂ ਦਿਨੀਂ ਹਾਈਪਰ ਗਲਾਈਸੀਮਿਆ (ਹਾਈਪਰ ਟੈਂਸ਼ਨ) ਅਤੇ ਹਾਈਪਰ ਸ਼ੂਗਰ ਦੀ ਸਮੱਸਿਆ ਨਾਲ ਜੂਝ ਰਹੇ ਹਨ। ਕੁਝ ਮਹੀਨੇ ਪਹਿਲਾਂ ਅਚਾਨਕ ਸਿਹਤ ਖਰਾਬ ਹੋਣ 'ਤੇ ਸਾਬਕਾ ਮੁੱਖ ਮੰਤਰੀ ਮੁਲਾਇਮ ਸਿੰਘ ਯਾਦਵ ਨੂੰ ਰਾਮ ਮਨੋਹਰ ਲੋਹੀਆ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਸੀ। ਆਰਾਮ ਨਾ ਮਿਲਣ 'ਤੇ ਉਨ੍ਹਾਂ ਨੂੰ ਗੁਰੂਗ੍ਰਾਮ ਸਥਿਤ ਮੇਦਾਂਤਾ ਹਸਪਤਾਲ ਲਿਜਾਇਆ ਗਿਆ ਸੀ।
ਬਿਹਾਰ ਦੇ ਮੁੱਖ ਮੰਤਰੀ ਨੀਤੀਸ਼ ਕੁਮਾਰ ਫਿਰ ਚੁਣੇ ਗਏ JDU ਦੇ ਰਾਸ਼ਟਰੀ ਪ੍ਰਧਾਨ
NEXT STORY