ਲਖਨਊ — ਕੋਰੋਨਾ ਵਾਇਰਸ ਦੇ ਸੰਕਟ ਤੋਂ ਜੂਝ ਰਹੇ ਉੱਤਰ ਪ੍ਰਦੇਸ਼ 'ਚ ਵੱਡਾ ਫੈਸਲਾ ਲਿਆ ਗਿਆ ਹੈ। ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਕੈਦੀਆਂ ਦੀ ਰਿਹਾਈ ਦਾ ਐਲਾਨ ਕੀਤਾ ਹੈ। ਦਰਅਸਲ ਪ੍ਰਦੇਸ਼ ਦੀਆਂ ਜੇਲਾਂ 'ਚ ਬੰਦ 11 ਹਜ਼ਾਰ ਕੈਦੀਆਂ ਨੂੰ 8 ਹਫਤੇ ਲਈ ਪੈਰੋਲ 'ਤੇ ਛੱਡਣ ਦਾ ਫੈਸਲਾ ਕੀਤਾ ਗਿਆ ਹੈ। ਇਨ੍ਹਾਂ 'ਚ ਉਨ੍ਹਾਂ ਕੈਦੀਆਂ ਸਾਮਲ ਕੀਤਾ ਗਿਆ ਹੈ, ਜੋ ਸੱਤ ਸਾਲ ਤੋਂ ਘੱਟ ਦੀ ਸਜ਼ਾ ਜੇਲ 'ਚ ਕੱਟ ਰਹੇ ਹਨ।
ਯੂ.ਪੀ. ਦੀਆਂ ਜੇਲਾਂ ਤੋਂ 8 ਹਫਤੇ ਲਈ ਕੈਦੀਆਂ ਦੀ ਰਿਹਾਈ
ਉੱਤਰ ਪ੍ਰਦੇਸ਼ ਦੀ ਯੋਗੀ ਸਰਕਾਰ ਸੂਬੇ ਦੀ 71 ਜੇਲਾਂ 'ਚ ਬੰਦ ਕਰੀਬ 11 ਹਜ਼ਾਰ ਕੈਦੀਆਂ ਨੂੰ ਸੋਮਵਾਰ ਨੂੰ ਰਿਹਾਅ ਕਰਨ ਜਾ ਰਹੀ ਹੈ। ਇਨ੍ਹਾਂ ਕੈਦੀਆ ਨੂੰ 8 ਹਫਤੇ ਲਈ ਨਿਜੀ ਮੁਚਲਕੇ 'ਤੇ ਰਿਹਾਅ ਕੀਤਾ ਜਾ ਰਿਹਾ ਹੈ। ਇਹ ਫੈਸਲਾ ਕੋਰੋਨਾ ਦੇ ਮੱਦੇਨਜ਼ਰ ਚੁੱਕਿਆ ਜਾ ਰਿਹਾ ਹੈ। ਸਰਕਾਰ ਚਾਹੁੰਦੀ ਹੈ ਕਿ ਭੀੜ੍ਹ ਘੱਟ ਕੀਤੀ ਜਾਵੇ ਤਾਂਕਿ ਵਾਇਰਸ ਉੱਤਰ ਪ੍ਰਦੇਸ਼ ਦੀਆਂ ਜੇਲਾਂ 'ਚ ਨਾ ਫੈਲੇ। ਅਜਿਹੇ 'ਚ ਉਨ੍ਹਾਂ ਕੈਦੀਆਂ ਦੀ ਰਿਹਾਈ ਕੀਤੀ ਜਾ ਰਹੀ ਹੈ, ਸੱਤ ਸਾਲ ਤੋਂ ਘੱਟ ਸਜ਼ਾ ਵਾਲੇ ਅਪਰਾਧ 'ਚ ਜੇਲ 'ਚ ਬੰਦ ਸਨ।
ਇਨ੍ਹਾਂ ਸੂਬਾ ਸਰਕਾਰਾਂ ਨੇ ਵੀ ਕੈਦੀਆਂ ਨੂੰ ਕੀਤਾ ਰਿਹਾਅ
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਮਹਾਰਾਸ਼ਟਰ ਦੀ ਉਧਵ ਠਾਕਰੇ ਨੇ ਕੋਰੋਨਾ ਵਾਇਰਸ ਦੇ ਚੱਲਦੇ ਜੇਲ ਤੋਂ ਕੈਦੀਆਂ ਨੂੰ ਰਿਹਾਅ ਕਰਨ ਦਾ ਐਲਾਨ ਕੀਤਾ ਸੀ। ਉਥੇ ਹੀ ਸ਼ੁੱਕਰਵਾਰ ਨੂੰ ਪੰਜਾਬ ਸਰਕਾਰ ਨੇ ਵੀ 6 ਹਜ਼ਾਰ ਕੈਦੀਆਂ ਨੂੰ ਪੈਰੋਲ 'ਤੇ ਛੱਡਣ ਦਾ ਐਲਾਨ ਕੀਤਾ ਸੀ। ਉਥੇ ਹੀ ਇਸ ਤੋਂ ਪਹਿਲਾਂ ਤਿਹਾੜ ਜੇਲ ਪ੍ਰਸ਼ਾਸਨ ਨੇ ਅਜਿਹਾ ਹੀ ਐਲਾਨ ਕਰਦੇ ਹੋਏ ਕੋਰੋਨਾ ਵਾਇਰਸ ਦੇ ਚੱਲਦੇ ਅਗਲੇ 3-4 ਦਿਨਾਂ 'ਚ ਕਰੀਬ 3 ਹਜ਼ਾਰ ਕੈਦੀ ਛੱਡੇ ਜਾਣਗੇ। ਜਿਸ 'ਚ 1500 ਕੈਦੀ ਅਜਿਹੇ ਹਨ ਜਿਨ੍ਹਾਂ ਨੂੰ ਕੋਰਟ ਤੋਂ ਵੱਖ-ਵੱਖ ਅਪਰਾਧਾਂ 'ਚ ਸਜ਼ਾ ਹੋ ਚੁੱਕੀ ਹੈ।
ਨੋਇਡਾ ’ਚ ਕਿਰਾਏਦਾਰਾਂ ਨੂੰ ਨਹੀਂ ਦੇਣਾ ਪਵੇਗਾ ਇਕ ਮਹੀਨੇ ਦਾ ਕਿਰਾਇਆ
NEXT STORY