ਪੰਛਮੀ ਬੰਗਾਲ : ਹੁੰਗਲੀ ਦੇ ਬੰਡੇਲ ਇਲਾਕੇ 'ਚ ਇਕ 27 ਸਾਲਾ ਬੇਰੋਜ਼ਗਾਰ ਨੌਜਵਾਨ ਨੇ ਆਪਣੀ 80 ਸਾਲਾ ਦਾਦੀ ਦਾ ਕਤਲ ਕਰ ਦਿੱਤਾ। ਜਾਣਕਾਰੀ ਮੁਤਾਬਕ ਇੰਦ੍ਰਾਨੀਲ ਨਾਮ ਦਾ ਨੌਜਵਾਨ ਆਪਣੀ ਦਾਦੀ ਤੇ ਪਰਿਵਾਰਕ ਮੈਂਬਰਾਂ ਤੋਂ ਇਸ ਲਈ ਪਰੇਸ਼ਾਨ ਸੀ ਕਿਉਂਕਿ ਉਹ ਉਨ੍ਹਾਂ ਦੀਆਂ ਪੜਾਈ ਕਰਨ ਦੀਆਂ ਨਸੀਹਤਾਂ ਸੁਣ-ਸੁਣ ਕੇ ਪਰੇਸ਼ਾਨ ਹੋ ਗਿਆ ਸੀ। ਹਾਲਾਂਕਿ ਇਸ ਤੋਂ ਤੰਗ ਹੋ ਕੇ ਉਸ ਨੇ ਆਪਣੇ ਮਾਪਿਆਂ ਦੀ ਹੱਤਿਆ ਕਰਨ ਦੀ ਵੀ ਕੋਸ਼ਿਸ਼ ਕੀਤੀ ਹਾਲਾਂਕਿ ਉਹ ਬਚ ਗਏ ਪਰ ਦਾਦੀ ਦੀ ਮੌਤ ਹੋ ਗਈ। ਲਹੂ ਲੁਹਾਨ ਦਾਦੀ ਆਰਤੀ ਨੂੰ ਹਸਪਤਾਲ ਪਹੁੰਚਾਇਆ ਗਿਆ, ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਦੋਸ਼ੀ ਇੰਦ੍ਰਾਨੀਲ ਨੇ ਪੁਲਸ ਨੂੰ ਦੱਸਿਆ ਕਿ ਉਸ ਨੇ ਆਪਣੇ ਜੁਰਮ ਨੂੰ ਫੇਸਬੁੱਕ 'ਤੇ ਲਾਈਵ ਕਰਨ ਦੀ ਕੋਸ਼ਿਸ਼ ਵੀ ਕੀਤੀ ਸੀ। ਪੁਲਸ ਨੇ ਉਸ ਨੂੰ 3 ਦਿਨ ਦੀ ਰਿਮਾਂਡ 'ਤੇ ਭੇਜ ਦਿੱਤਾ ਹੈ। ਪੁਲਸ ਨੂੰ ਦਿੱਤੇ ਆਪਣੇ ਬਿਆਨ 'ਚ ਇੰਦ੍ਰਾਨੀਲ ਨੇ ਕਿਹਾ ਕਿ ਮੈਂ ਕਈ ਪ੍ਰਤੀਯੋਗੀ ਪ੍ਰੀਖਿਆਵਾਂ ਦੇ ਚੁਕਾ ਹਾਂ ਪਰ ਅਜੇ ਤਕ ਨੌਕਰੀ ਨਹੀਂ ਮਿਲੀ ਹੈ। ਉਸ ਦੇ ਮਾਪੇ ਤੇ ਦਾਦੀ ਉਸ ਨੂੰ ਪ੍ਰੀਖਿਆਵਾਂ ਦੇਣ ਤੇ ਪੜਨ ਲਈ ਦਬਾਅ ਬਣਾਉਦੇ ਰਹਿੰਦੇ ਸਨ। ਉਹ ਉਸ ਨੂੰ ਸ਼ਾਂਤੀ ਨਾਲ ਰਹਿਣ ਨਹੀਂ ਦਿੰਦੇ ਸਨ। ਇਸ ਲਈ ਉਸ ਨੇ ਉਨ੍ਹਾਂ ਦੀ ਹੱਤਿਆ ਕਰਨ ਦਾ ਫੈਸਲਾ ਕੀਤਾ।
ਅੱਧੀ ਰਾਤ ਤੋਂ ਬਾਅਦ ਬਦਲ ਗਿਆ ਸੀ ਵਿਵਹਾਰ
ਇੰਦ੍ਰਾਨੀਲ ਦੇ ਪਿਤਾ ਬਿਸਵਜੀਤ ਤੇ ਮਾਂ ਤਾਪਸੀ ਨੇ ਪੁਲਸ ਨੂੰ ਦੱਸਿਆ ਕਿ ਅੱਧੀ ਰਾਤ ਨੂੰ ਉਹ ਅਜੀਬ ਵਿਵਹਾਰ ਕਰਨ ਲੱਗ ਪਿਆ ਸੀ। ਬਿਸਵਜੀਤ ਨੇ ਪੁਲਸ ਨੂੰ ਦੱਸਿਆ ਕਿ ਅਚਾਨਕ ਉਸ ਦੇ ਪੁੱਤਰ ਇੰਦ੍ਰਾਨੀਲ ਨੇ ਲੋਹੇ ਦੀ ਰਾਡ ਚੁੱਕ ਲਈ ਤੇ ਉਸ ਦੀ ਮਾਂ ਆਰਤੀ ਨੂੰ ਮਾਰਨ ਲੱਗਾ, ਜਿਸ ਕਾਰਨ ਉਹ ਆਪਣੇ ਬਿਸਤਰ ਤੋਂ ਡਿੱਗ ਗਈ ਤੇ ਉਸ ਦੇ ਖੂਨ ਬਹਿਣ ਲੱਗ ਪਿਆ ਸੀ। ਜਦ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਤਾਂ ਇੰਦ੍ਰਾਨੀਲ ਨੇ ਉਸ 'ਤੇ ਵੀ ਹਮਲਾ ਕਰ ਦਿੱਤਾ। ਜਿਸ ਤੋਂ ਬਾਅਦ ਬਿਸਵਜੀਤ ਨੇ ਆਪਣੀ ਪਤਨੀ ਨੂੰ ਨਾਲ ਲੈ ਕੇ ਪਿਛਲੇ ਦਰਵਾਜ਼ੇ ਰਾਹੀਂ ਨਿਕਲ ਕੇ ਗੁਆਂਢੀਆਂ ਦੇ ਘਰ ਜਾ ਕੇ ਜਾਨ ਬਚਾਈ। ਉਨ੍ਹਾਂ ਦੇ ਗੁਆਂਢੀਆਂ ਦਾ ਕਹਿਣਾ ਹੈ ਕਿ ਰਾਤ ਲਗਭਗ 12.30 ਵਜੇ ਇੰਦ੍ਰਾਨੀਲ ਦੇ ਘਰ ਤੋਂ ਚੀਕਣ ਦੀਆਂ ਆਵਾਜ਼ਾਂ ਆ ਰਹੀਆਂ ਸਨ ਤੇ ਉਸ ਦੇ ਮਾਤਾ-ਪਿਤਾ ਲੋਕਾਂ ਤੋਂ ਖੁਦ ਨੂੰ ਬਚਾਉਣ ਦੀ ਗੁਹਾਰ ਲਗਾ ਰਹੇ ਸਨ। ਜਦ ਉਹ ਘਰ ਨੇੜੇ ਪਹੁੰਚੇ ਤਾਂ ਉਨ੍ਹਾਂ ਦੇਖਿਆ ਕਿ ਘਰ ਦੀਆਂ ਲਾਈਟਾਂ ਜਗਦੀਆਂ ਪਈਆਂ ਸਨ। ਉਨ੍ਹਾਂ ਗਰਾਊਂਡ ਫਲੋਰ ਦੇ ਇਕ ਕਮਰੇ 'ਚ ਇੰਦ੍ਰਾਨੀਲ ਵੀ ਦਿਸਿਆ, ਜਿਸ ਦੇ ਹੱਥ 'ਚ ਖੂਨ ਨਾਲ ਲੱਥਪੱਥ ਰਾਡ ਸੀ। ਗੁਆਂਢੀਆਂ ਨੂੰ ਦੇਖ ਕੇ ਇੰਦ੍ਰਾਨੀਲ ਦਰਵਾਜੇ ਕੋਲ ਆ ਕੇ ਚਿੱਲਾਇਆ ਕਿ ਮੈਂ ਆਪਣੇ ਦਾਦੀ ਨੂੰ ਮਾਰ ਦਿੱਤਾ। ਹੁਣ ਮੈਂ ਤੁਹਾਡੇ ਲੋਕਾਂ ਦੀ ਵੀ ਹੱਤਿਆ ਕਰ ਦੇਵਾਂਗੇ। ਜਿਸ ਤੋਂ ਬਾਅਦ ਲੋਕਾਂ ਨੇ ਤੁਰੰਤ ਚਿਨਸੁਰਾ ਪੁਲਸ ਸਟੇਸ਼ਨ ਨੂੰ ਸੂਚਿਤ ਕੀਤਾ। ਪੁਲਸ ਨੇ ਆ ਕੇ ਇੰਦ੍ਰਾਨੀਲ ਨੂੰ ਗ੍ਰਿਫਤਾਰ ਕੀਤਾ ਤੇ ਜ਼ਖਮੀ ਦਾਦੀ ਨੂੰ ਹਸਪਤਾਲ ਪਹੁੰਚਾਆਿ, ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ।
ਹਿਮਾਚਲ ਕਾਂਗਰਸ 'ਚ ਹੋਵੇਗਾ ਵੱਡਾ ਬਦਲਾਅ, ਸੂਬਾ ਮੁਖੀ ਨੂੰ ਕੀਤੀ ਸਿਫਾਰਿਸ਼
NEXT STORY