ਨਵੀਂ ਦਿੱਲੀ (ਨਵੋਦਿਆ ਟਾਈਮਜ਼) : ਬਾਬਾ ਹਰੀਦਾਸ ਨਗਰ ਇਲਾਕੇ 'ਚ ਨੌਜਵਾਨ ਦੀ ਲਾਸ਼ ਮਿਲਣ ਦੇ ਮਾਮਲੇ ਦਾ ਖੁਲਾਸਾ ਕਰਦਿਆਂ ਕ੍ਰਾਈਮ ਬ੍ਰਾਂਚ ਨੇ 4 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜੋ ਕਤਲੇਆਮ ਤੋਂ ਬਾਅਦ ਹਰਿਦੁਆਰ ਗਏ ਤੇ ਗੰਗਾ 'ਚ ਇਸ਼ਨਾਨ ਕੀਤਾ। ਮੁੱਖ ਮੁਲਜ਼ਮ ਦੀ ਭੈਣ ਨਾਲ ਮ੍ਰਿਤਕ ਬੰਟੀ ਉਰਫ ਵਿੱਕੀ (23) ਦੀ ਦੋਸਤੀ ਸੀ। ਇਹੀ ਗੱਲ ਉਸ ਨੂੰ ਨਾਪਸੰਦ ਸੀ, ਜੋ ਕਤਲ ਦਾ ਕਾਰਨ ਬਣੀ।
ਇਹ ਵੀ ਪੜ੍ਹੋ : ਚਿੱਟੇ ਤੋਂ ਇਲਾਵਾ ਹੁਣ ਪੰਜਾਬ 'ਚ ਪੈਰ ਪਸਾਰ ਰਿਹਾ ਇਹ ਨਸ਼ਾ, ਗੁਆਂਢੀ ਸੂਬੇ ਤੋਂ ਵੱਡੇ ਪੱਧਰ 'ਤੇ ਹੋ ਰਹੀ ਸਮੱਗਲਿੰਗ
ਇਕ ਸਾਜ਼ਿਸ਼ ਤਹਿਤ ਕਾਤਲਾਂ ਨੇ ਬੰਟੀ ਨੂੰ ਸ਼ਰਾਬ ਪਿਲਾ ਕੇ ਉਸ ਦੇ ਸਿਰ ਵਿੱਚ ਗੋਲੀ ਮਾਰ ਦਿੱਤੀ। ਮ੍ਰਿਤਕ ਦੀ ਪਛਾਣ ਲੁਕਾਉਣ ਲਈ ਉਸ ਦਾ ਸਿਰ ਬੁਰੀ ਤਰ੍ਹਾਂ ਕੁਚਲਿਆ ਗਿਆ ਸੀ। ਇਸ ਕਾਰਨ ਚਿਹਰੇ ਦੇ ਕਈ ਟੁਕੜੇ ਹੋ ਗਏ ਸਨ। ਮੁਲਜ਼ਮਾਂ ਨੇ ਸ਼ਰਾਬ ਦੀ ਟੁੱਟੀ ਬੋਤਲ ਨਾਲ ਉਸ ਦਾ ਢਿੱਡ ਤੱਕ ਪਾੜ ਦਿੱਤਾ ਸੀ। ਮੁਲਜ਼ਮਾਂ ਦੀ ਪਛਾਣ ਹਿਮਾਂਸ਼ੂ ਡਾਗਰ (20) ਵਾਸੀ ਗੋਪਾਲ ਨਗਰ, ਧੀਰਜ ਤੂਰ (21), ਅੰਸ਼ੁਲ ਅੰਤਿਲ (20) ਤੇ ਸਾਹਿਲ (21) ਵਾਸੀ ਸੋਨੀਪਤ ਵਜੋਂ ਹੋਈ ਹੈ।
ਇਹ ਵੀ ਪੜ੍ਹੋ : UP 'ਚ ਪੁਲਸ ਮੁਲਾਜ਼ਮ ਹੁਣ ਨਹੀਂ ਚਲਾ ਸਕਣਗੇ ਫੇਸਬੁੱਕ-ਇੰਸਟਾਗ੍ਰਾਮ, ਯੋਗੀ ਸਰਕਾਰ ਨੇ ਜਾਰੀ ਕੀਤੀ ਨਵੀਂ ਪਾਲਿਸੀ
ਕ੍ਰਾਈਮ ਬ੍ਰਾਂਚ ਦੇ ਸਪੈਸ਼ਲ ਕਮਿਸ਼ਨਰ ਆਫ਼ ਪੁਲਸ ਰਵਿੰਦਰ ਸਿੰਘ ਯਾਦਵ ਮੁਤਾਬਕ ਬੰਟੀ ਦੀ ਲਾਸ਼ ਮਿਤਰੌ ਪਿੰਡ ਦੇ ਇਕ ਖੇਤ 'ਚੋਂ ਮਿਲੀ ਸੀ। ਮੌਕੇ ਤੋਂ ਸ਼ਰਾਬ ਦੀਆਂ ਖਾਲੀ ਬੋਤਲਾਂ, ਗਲਾਸ, ਖੂਨ ਨਾਲ ਲੱਥਪਥ ਪੱਥਰ, ਰਾਡ ਅਤੇ ਦਵਾਈਆਂ ਬਰਾਮਦ ਹੋਈਆਂ ਸਨ। ਬ੍ਰਾਂਚ 'ਚ ਤਾਇਨਾਤ ਏਸੀਪੀ ਯਸ਼ਪਾਲ ਸਿੰਘ ਦੀ ਦੇਖ-ਰੇਖ ਵਿੱਚ ਇੰਸਪੈਕਟਰ ਮਨੋਜ ਦਹੀਆ, ਇੰਸਪੈਕਟਰ ਗੁਰਮੀਤ ਸਿੰਘ, ਐੱਸਆਈ ਸਤਿੰਦਰ ਸਿੰਘ ਤੇ ਐੱਸਆਈ ਚਿਕਾਰਾ ਦੀ ਟੀਮ ਜਾਂਚ ਵਿੱਚ ਲੱਗੀ ਹੋਈ ਸੀ।
ਇਹ ਵੀ ਪੜ੍ਹੋ : ਨਰਕ ਭਰੀ ਜ਼ਿੰਦਗੀ ਜਿਊਣ ਲਈ ਮਜਬੂਰ ਬਟਾਲਾ ਵਾਸੀ, ਘਰਾਂ ਦੇ ਬਾਹਰ ਖੜ੍ਹਾ ਸੀਵਰੇਜ ਦਾ ਪਾਣੀ, ਦੇਖੋ ਹਾਲਾਤ
ਮੌਕੇ 'ਤੇ ਪੁਲਸ ਨੂੰ ਮਿਲੇ ਸਾਮਾਨ ਤੋਂ ਪਤਾ ਲੱਗਾ ਕਿ ਮੁਲਜ਼ਮ ਮ੍ਰਿਤਕ ਦੇ ਜਾਣਕਾਰ ਸਨ। ਜਦੋਂ ਪੁਲਸ ਨੇ ਨੇੜੇ ਲੱਗੇ ਸੀਸੀਟੀਵੀ ਕੈਮਰੇ ਦੀ ਫੁਟੇਜ ਖੰਗਲੀ ਤਾਂ ਬੰਟੀ ਨੂੰ 4 ਨੌਜਵਾਨਾਂ ਨਾਲ ਡਾਸਨਾ ਬੱਸ ਸਟੈਂਡ ਨੇੜੇ ਸ਼ਰਾਬ ਦੇ ਠੇਕੇ 'ਤੇ ਘੁੰਮਦਾ ਦੇਖਿਆ ਗਿਆ। ਬੰਟੀ ਦੀ ਪਛਾਣ ਗੋਪਾਲ ਨਗਰ, ਨਜ਼ਫਗੜ੍ਹ ਦੇ ਰਹਿਣ ਵਾਲੇ ਵਿਅਕਤੀ ਦੀ ਬਾਂਹ 'ਤੇ ਬਣੇ ਟੈਟੂ ਦੇ ਆਧਾਰ 'ਤੇ ਹੋਈ ਹੈ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।
ਅਜਬ-ਗਜ਼ਬ : ਦੇਸ਼ ਦਾ ਅਨੋਖਾ ਪਿੰਡ, ਫਿਲਮੀ ਸਿਤਾਰਿਆਂ ਦੇ ਨਾਵਾਂ ’ਤੇ ਰੱਖੇ ਜਾਂਦੇ ਹਨ ਬੱਚਿਆਂ ਦੇ ਨਾਂ
NEXT STORY