ਜਗਦਲਪੁਰ - ਛੱਤੀਸਗੜ੍ਹ ਦੇ ਜਗਦਲਪੁਰ ਵਿੱਚ ਡੇਂਗਗੁੜਾਪਾਰਾ ਦੇ ਰਹਿਣ ਵਾਲੇ 35 ਸਾਲਾ ਨੌਜਵਾਨ ਦੀ ਆਈਸੋਲੇਸ਼ਨ ਸੈਂਟਰ ਵਿੱਚ ਮੌਤ ਤੋਂ ਬਾਅਦ ਭਾਜੜ ਮੱਚ ਗਈ ਹੈ। ਹੈਦਰਾਬਾਦ ਤੋਂ ਪਰਤੇ ਇਸ ਨੌਜਵਾਨ ਨੂੰ ਇਕਾਂਤਵਾਸ ਕੀਤਾ ਗਿਆ ਸੀ। 4 ਮਈ ਦੀ ਤੜਕੇ ਉਸ ਦੀ ਮੌਤ ਹੋ ਗਈ। ਲੋਹੰਡੀਗੁੜਾ ਬੀ.ਐੱਮ.ਓ. ਨੇ ਟੈਲੀਫੋਨ 'ਤੇ ਸਿਹਤ ਮਹਿਕਮੇ ਦੇ ਸੀਨੀਅਰ ਅਫਸਰਾਂ ਨੂੰ ਇਸ ਬਾਰੇ ਜਾਣਕਾਰੀ ਦਿੱਤੀ। ਨੌਜਵਾਨ ਦੀ ਮੌਤ ਤੋਂ ਬਾਅਦ ਜਦੋਂ ਉਸ ਦਾ ਟੈਸਟ ਕੀਤਾ ਗਿਆ, ਤਾਂ ਉਹ ਕੋਰੋਨਾ ਪਾਜ਼ੇਟਿਵ ਮਿਲਿਆ। ਹੈਲਥ ਅਫਸਰਾਂ ਦੀ ਚਿੰਤਾ ਦਾ ਸਬੱਬ ਇਹ ਨਹੀਂ ਸੀ ਕਿ ਮ੍ਰਿਤਕ ਕੋਵਿਡ ਪਾਜ਼ੇਟਿਵ ਹੈ, ਸਗੋਂ ਉਸ ਵਿੱਚ ਪਾਏ ਗਏ ਆਂਧਰਾ ਮਿਊਟੈਂਟ ਨੇ ਸਾਰਿਆਂ ਨੂੰ ਝਕਝੋਰ ਦਿੱਤਾ।
ਇਹ ਵੀ ਪੜ੍ਹੋ- ਇਸ ਪਿੰਡ 'ਚ 10 ਦਿਨਾਂ 'ਚ ਹੋਈ 40 ਲੋਕਾਂ ਦੀ ਮੌਤ, ਵਜ੍ਹਾ ਕੋਰੋਨਾ ਜਾਂ ਫਿਰ ਕੁੱਝ ਹੋਰ
ਜ਼ਿਆਦਾ ਖ਼ਤਰਨਾਕ ਹੈ ਇਹ ਸਟ੍ਰੇਨ
ਦਰਅਸਲ ਕੋਰੋਨਾ ਦੀ ਦੂਜੀ ਲਹਿਰ ਦੇ ਵਿੱਚ ਆਂਧਰਾ ਮਿਊਟੈਂਟ ਦਾ ਨਵਾਂ ਸਟ੍ਰੇਨ ਮਿਲਣ ਤੋਂ ਪਹਿਲਾਂ ਹੀ ਚਿੰਤਾ ਵਧੀ ਹੋਈ ਸੀ। ਇਸ ਵਾਇਰਸ ਨੂੰ ਲੈ ਕੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਮੌਜੂਦਾ ਸਟ੍ਰੇਨ ਦੇ ਮੁਕਾਬਲੇ ਨਵਾਂ ਵੇਰੀਐਂਟ ਕਈ ਗੁਣਾ ਜ਼ਿਆਦਾ ਖ਼ਤਰਨਾਕ ਹੈ। ਆਂਧਰਾ ਸਟ੍ਰੇਨ ਆਂਧਰਾ ਪ੍ਰਦੇਸ਼, ਕਰਨਾਟਕ ਅਤੇ ਤੇਲੰਗਾਨਾ ਵਿੱਚ ਕਾਫ਼ੀ ਤੇਜ਼ੀ ਨਾਲ ਫੈਲ ਰਿਹਾ ਹੈ।
ਇਹ ਵੀ ਪੜ੍ਹੋ- ਕੋਰੋਨਾ 'ਤੇ ਉਧਵ ਬੋਲੇ- ਤੀਜੀ ਲਹਿਰ ਦਾ ਸਾਹਮਣਾ ਕਰਣ ਦੀ ਕਰ ਰਹੇ ਤਿਆਰੀ
ਇਸ ਦਾ ਅਸਰ ਹੁਣ ਬਸਤਰ ਤੱਕ ਪਹੁੰਚ ਚੁੱਕਿਆ ਹੈ। ਇਸ ਗੱਲ ਨੂੰ ਲੈ ਕੇ ਪੂਰਾ ਬਸਤਰ ਜ਼ਿਲ੍ਹਾ ਪ੍ਰਸ਼ਾਸਨ, ਸਿਹਤ ਵਿਭਾਗ ਚਿੰਤਤ ਹੈ। ਮਾਹਰਾਂ ਦਾ ਦਾਅਵਾ ਹੈ ਕਿ ਨਵੇਂ ਵੇਰੀਐਂਟ ਤੋਂ ਪੀੜਤ ਹੋਣ ਵਾਲੇ ਮਰੀਜ਼ 3 ਤੋਂ 4 ਦਿਨਾਂ ਵਿੱਚ ਹੀ ਹਾਈਪੌਕਸਿਆ ਜਾਂ ਡਿਸਪਨਿਆ ਦੇ ਸ਼ਿਕਾਰ ਹੋ ਜਾਂਦੇ ਹਨ। ਇਸ ਹਾਲਤ ਵਿੱਚ ਸਾਹ ਮਰੀਜ਼ ਦੇ ਫੇਫੜਿਆਂ ਤੱਕ ਪਹੁੰਚਣੀ ਬੰਦ ਹੋ ਜਾਂਦੀ ਹੈ। ਠੀਕ ਸਮੇਂ 'ਤੇ ਇਲਾਜ ਅਤੇ ਆਕਸੀਜਨ ਸਪੋਰਟ ਨਾ ਮਿਲਣ 'ਤੇ ਮਰੀਜ਼ ਦੀ ਮੌਤ ਹੋ ਜਾਂਦੀ ਹੈ।
ਇਹ ਵੀ ਪੜ੍ਹੋ- ਇਸ ਮੰਦਰ ‘ਚ ਮੁਫਤ ਮਿਲ ਰਹੀ ਆਕਸੀਜਨ, ਹਰ ਦਿਨ 50-60 ਸਿਲੰਡਰ ਲੈ ਜਾ ਰਹੇ ਲੋਕ
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਕੋਰੋਨਾ ਦੀ ਜ਼ਿੰਮੇਦਾਰੀ ਗਡਕਰੀ ਨੂੰ ਸੌਂਪਣ ਮੋਦੀ, ਸੁਬਰਮਣੀਅਮ ਸਵਾਮੀ ਨੇ PMO ਨੂੰ ਕਿਹਾ ਯੂਜ਼ਲੈਸ
NEXT STORY