ਫਿਰੋਜ਼ਾਬਾਦ - ਉੱਤਰ ਪ੍ਰਦੇਸ਼ ਦੇ ਫਿਰੋਜ਼ਾਬਾਦ ਜ਼ਿਲੇ ਦੇ ਰਾਮਗੜ੍ਹ ਥਾਣਾ ਖੇਤਰ ’ਚ ਐਤਵਾਰ ਰਾਤ ਇਕ 24 ਸਾਲਾ ਨੌਜਵਾਨ ਨੇ ਆਪਣੇ ਦਾਦਾ ਦੀ ਲਾਇਸੈਂਸੀ ਪਿਸਤੌਲ ਨਾਲ ਆਪਣੇ ਆਪ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ।
ਮ੍ਰਿਤਕ ਵਿਕਾਸ ਜੋ ਮੂਲ ਰੂਪ ’ਚ ਨਰਖੀ ਥਾਣਾ ਖੇਤਰ ਦੇ ਕਪਾਵਾਲੀ ਪਿੰਡ ਦਾ ਰਹਿਣ ਵਾਲਾ ਸੀ, ਇਸ ਸਮੇਂ ਇੰਦਰਾ ਨਗਰ ਕਾਲੋਨੀ ’ਚ ਆਪਣੇ ਚਾਚੇ ਪ੍ਰਮੋਦ ਕੁਮਾਰ ਦੇ ਘਰ ਰਹਿ ਰਿਹਾ ਸੀ। ਗੋਲੀ ਚੱਲਣ ਦੀ ਆਵਾਜ਼ ਸੁਣ ਕੇ ਉਸ ਦਾ ਪਰਿਵਾਰ ਮੌਕੇ 'ਤੇ ਪਹੁੰਚ ਗਿਆ ਤੇ ਪੁਲਸ ਨੂੰ ਸੂਚਿਤ ਕੀਤਾ। ਜ਼ਿਲਾ ਹਸਪਤਾਲ ਪਹੁੰਚਣ ’ਤੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਜ਼ਿਲਾ ਮੈਜਿਸਟ੍ਰੇਟ ਪ੍ਰਵੀਨ ਕੁਮਾਰ ਤਿਵਾੜੀ ਅਨੁਸਾਰ ਨੌਜਵਾਨ 15 ਦਿਨ ਪਹਿਲਾਂ ਆਪਣੇ ਪਿੰਡ ਦੀ ਇਕ ਕੁੜੀ ਨੂੰ ਭਜਾ ਕੇ ਲੈ ਗਿਆ ਸੀ। ਉਹ ਉਸ ਨਾਲ ਵਿਆਹ ਕਰਨਾ ਚਾਹੁੰਦਾ ਸੀ ਪਰ ਕੁੜੀ ਦੇ ਪਰਿਵਾਰ ਵਾਲੇ ਇਸ ਦੇ ਹੱਕ ’ਚ ਨਹੀਂ ਸਨ।
ਇੱਕ ਹਫ਼ਤੇ ਬਾਅਦ ਨੌਜਵਾਨ ਨੇ ਕੁੜੀ ਨੂੰ ਉਸ ਦੇ ਪਰਿਵਾਰ ਨੂੰ ਸੌਂਪ ਦਿੱਤਾ। ਉਹ ਉਦੋਂ ਤੋਂ ਉਦਾਸ ਸੀ। ਉਸ ਦਾ ਪਰਿਵਾਰ ਉਸ ਨੂੰ ਉਸ ਦੇ ਚਾਚੇ ਦੇ ਘਰ ਭੇਜ ਕੇ ਦਿਲਾਸਾ ਦੇਣ ਦੀ ਕੋਸ਼ਿਸ਼ ਕਰ ਰਿਹਾ ਸੀ।
ਸਿਮ ਕਾਰਡ ਦੀ ਦੁਰਵਰਤੋਂ ’ਤੇ ਮੋਬਾਈਲ ਯੂਜ਼ਰ ਹੋਵੇਗਾ ਜਵਾਬਦੇਹ : ਦੂਰਸੰਚਾਰ ਵਿਭਾਗ
NEXT STORY