ਨਵੀਂ ਦਿੱਲੀ– ਕਾਂਗਰਸ ਦੀ ਯੁਵਾ ਇਕਾਈ ਨੇ ਘਰੇਲੂ ਰਸੋਈ ਗੈਸ ਦੀਆਂ ਕੀਮਤਾਂ ’ਚ ਵਾਧੇ ਖਿਲਾਫ ਸ਼ਨੀਵਾਰ ਨੂੰ ਪੈਟਰੋਲੀਅਮ ਮੰਤਰੀ ਹਰਦੀਪ ਪੁਰੀ ਦੀ ਰਿਹਾਇਸ਼ ਦੇ ਨੇੜੇ ਪ੍ਰਦਰਸ਼ਨ ਕੀਤਾ। ਭਾਰਤੀ ਯੁਵਾ ਕਾਂਗਰਸ ਦੇ ਨੇਤਾਵਾਂ ਅਤੇ ਵਰਕਰਾਂ ਨੇ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ ਅਤੇ ਕੀਮਤ ਵਾਧੇ ਨੂੰ ਵਾਪਸ ਲੈਣ ਦੀ ਮੰਗ ਕੀਤੀ। ਪ੍ਰਦਰਸ਼ਨ ’ਚ ਸ਼ਾਮਲ ਕੁਝ ਲੋਕਾਂ ਨੇ ਆਪਣੇ ਹੱਥਾਂ ’ਚ ਗੋਹੇ ਅਤੇ ਗੈਸ ਸਿਲੰਡਰ ਵੀ ਫੜ੍ਹੇ ਹੋਏ ਸਨ।
ਯੁਵਾ ਕਾਂਗਰਸ ਵਲੋਂ ਜਾਰੀ ਜਾਣਕਾਰੀ ਮੁਤਾਬਕ ਸੰਗਠਨ ਦੇ ਰਾਸ਼ਟਰੀ ਪ੍ਰਧਾਨ ਸ਼੍ਰੀਨਿਵਾਸ ਬੀ. ਵੀ. ਨੇ ਕਿਹਾ ਕਿ ਰਸੋਈ ਗੈਸ ਸਿਲੰਡਰ ਦੀਆਂ ਕੀਮਤਾਂ ’ਚ ਅੱਜ ਫਿਰ 50 ਰੁਪਏ ਦਾ ਵਾਧਾ ਹੋਇਆ ਹੈ, ਜਿਸ ਨਾਲ ਦਿੱਲੀ ’ਚ ਐੱਲ. ਪੀ. ਜੀ. ਸਿਲੰਡਰ ਦਾ ਰੇਟ ਹੁਣ 999.50 ਰੁਪਏ ਹੋ ਗਿਆ ਹੈ। ਜਨਤਾ ਸਰਕਾਰ ਤੋਂ ਪੁੱਛ ਰਹੀ ਹੈ ਕਿ ਕੀ ਇਹ ਹੀ ਉਹ ‘ਅੱਛੇ ਦਿਨ’ ਜਿਸ ਦਾ ਸੁਫ਼ਨਾ ਵਿਖਾਇਆ ਗਿਆ ਸੀ? ਉਨ੍ਹਾਂ ਨੇ ਕਿਹਾ ਕਿ ਐੱਲ. ਪੀ. ਜੀ. ਦੀਆਂ ਵਧੀਆਂ ਕੀਮਤਾਂ ਵਾਪਸ ਲੈ ਕੇ ਦੇਸ਼ ਵਾਸੀਆਂ ਨੂੰ ਰਾਹਤ ਦਿੱਤੀ ਜਾਵੇ ਅਤੇ ਐੱਲ. ਪੀ. ਜੀ. ਗੈਸ ਦੀ ਕੀਮਤ 2014 ਦੇ ਪੱਧਰ ’ਤੇ ਲੈ ਕੇ ਆਇਆ ਜਾਵੇ।
ਸਾਬਕਾ ਕੇਂਦਰੀ ਮੰਤਰੀ ਪੰਡਿਤ ਸੁਖਰਾਮ ਨੂੰ ਬਿਹਤਰ ਇਲਾਜ ਲਈ ਲਿਜਾਇਆ ਗਿਆ ਏਮਜ਼
NEXT STORY