ਨੈਸ਼ਨਲ ਡੈਸਕ - ਦਿੱਲੀ ਦੇ ਪੰਜਾਬੀ ਬਾਗ ਇਲਾਕੇ ਵਿੱਚ ਸ਼ਨੀਵਾਰ (15 ਨਵੰਬਰ ਦੀ ਸ਼ਾਮ) ਨੂੰ ਇੱਕ ਭਿਆਨਕ ਘਟਨਾ ਵਾਪਰੀ, ਜਿਸ ਕਾਰਨ ਇਲਾਕੇ ਵਿੱਚ ਦਹਿਸ਼ਤ ਫੈਲ ਗਈ। ਸ਼ੁਰੂਆਤੀ ਤੌਰ 'ਤੇ ਇਹ ਮਾਮਲਾ ਪ੍ਰੇਮ ਸਬੰਧਾਂ ਨੂੰ ਲੈ ਕੇ ਹੋਏ ਵਿਵਾਦ ਦਾ ਜਾਪਦਾ ਹੈ, ਹਾਲਾਂਕਿ ਪੁਲਸ ਹਰ ਪਹਿਲੂ ਤੋਂ ਜਾਂਚ ਕਰ ਰਹੀ ਹੈ।
ਪੁਲਸ ਨੂੰ ਮਿਲੀ ਸੂਚਨਾ
ਜ਼ਿਲ੍ਹਾ ਪੁਲਸ ਕਮਿਸ਼ਨਰ ਦਾਦਰੇ ਭਾਸਕਰ ਦੇ ਮੁਤਾਬਕ, ਉਨ੍ਹਾਂ ਨੂੰ ਘਟਨਾ ਦੀ ਜਾਣਕਾਰੀ ਸ਼ਨੀਵਾਰ ਸ਼ਾਮ ਕਰੀਬ ਸਵਾ ਪੰਜ ਵਜੇ ਮਿਲੀ। ਇਸ ਤੋਂ ਬਾਅਦ ਪੁਸ ਦੀ ਇੱਕ ਟੀਮ ਤੁਰੰਤ ਪੰਜਾਬੀ ਬਾਗ ਪਹੁੰਚੀ।
ਘਟਨਾ ਵਾਲੀ ਥਾਂ ਦਾ ਵੇਰਵਾ
ਘਰ ਦੇ ਅੰਦਰ ਪਹੁੰਚਣ 'ਤੇ ਇੱਕ ਕਮਰੇ ਵਿੱਚ ਮੁਸਕਾਨ (24) ਗੱਦੇ 'ਤੇ ਪਈ ਹੋਈ ਸੀ। ਜਾਂਚ ਕਰਨ 'ਤੇ ਪਤਾ ਲੱਗਾ ਕਿ ਔਰਤ ਦੇ ਸਿਰ ਵਿੱਚ ਗੋਲੀ ਮਾਰੀ ਗਈ ਸੀ। ਦੂਜੇ ਕਮਰੇ ਵਿੱਚ ਨੀਰਜ ਜ਼ਖਮੀ ਅਤੇ ਲਹੂ-ਲੁਹਾਨ ਹਾਲਤ ਵਿੱਚ ਪਿਆ ਸੀ। ਉਸ ਦੀ ਛਾਤੀ ਵਿੱਚ ਗੋਲੀ ਲੱਗੀ ਹੋਈ ਸੀ।
ਪੁਲਸ ਨੇ ਤੁਰੰਤ ਮੁਸਕਾਨ ਅਤੇ ਨੀਰਜ ਨੂੰ ਨਜ਼ਦੀਕੀ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਮੁਸਕਾਨ ਨੂੰ ਮ੍ਰਿਤਕ ਐਲਾਨ ਕਰ ਦਿੱਤਾ, ਜਦਕਿ ਨੀਰਜ ਦਾ ਇਲਾਜ ਚੱਲ ਰਿਹਾ ਹੈ। ਪੁਲਸ ਨੇ ਇਸ ਸਬੰਧ ਵਿੱਚ ਹੱਤਿਆ ਅਤੇ ਖੁਦਕੁਸ਼ੀ ਦਾ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਪ੍ਰੇਮ ਸਬੰਧਾਂ ਦਾ ਮਾਮਲਾ
ਸੂਤਰਾਂ ਤੋਂ ਪਤਾ ਲੱਗਾ ਹੈ ਕਿ ਨੀਰਜ ਗੁਆਂਢੀ ਹੈ ਅਤੇ ਪੇਸ਼ੇ ਤੋਂ ਡਰਾਈਵਰ ਹੈ, ਅਤੇ ਉਹ ਪਹਿਲਾਂ ਹੀ ਸ਼ਾਦੀਸ਼ੁਦਾ ਹੈ। ਪੁਲਸ ਨੂੰ ਸੂਤਰਾਂ ਨੇ ਦੱਸਿਆ ਕਿ ਨੀਰਜ ਅਤੇ ਮੁਸਕਾਨ ਵਿਚਕਾਰ ਲੰਬੇ ਸਮੇਂ ਤੋਂ ਪ੍ਰੇਮ ਸਬੰਧ ਚੱਲ ਰਹੇ ਸਨ। ਇਸ ਰਿਸ਼ਤੇ ਦੀ ਚਰਚਾ ਪਰਿਵਾਰਕ ਮੈਂਬਰਾਂ ਤੱਕ ਵੀ ਪਹੁੰਚ ਚੁੱਕੀ ਸੀ।
ਪਰਿਵਾਰ ਨੇ 2023 ਵਿੱਚ ਮੁਸਕਾਨ ਦਾ ਵਿਆਹ ਕਿਸੇ ਹੋਰ ਨੌਜਵਾਨ ਨਾਲ ਕਰਵਾ ਦਿੱਤਾ ਸੀ। ਵਿਆਹ ਦੇ ਕੁਝ ਸਮੇਂ ਬਾਅਦ ਹੀ ਦੋਵਾਂ ਵਿੱਚ ਅਣਬਣ ਵਧ ਗਈ ਅਤੇ ਆਖਰਕਾਰ ਮੁਸਕਾਨ ਦਾ ਤਲਾਕ ਹੋ ਗਿਆ। ਤਲਾਕ ਤੋਂ ਬਾਅਦ ਨੀਰਜ ਫਿਰ ਉਸ ਦੇ ਸੰਪਰਕ ਵਿੱਚ ਆ ਗਿਆ ਅਤੇ ਇੱਕ ਵਾਰ ਫਿਰ ਦੋਵਾਂ ਦੀਆਂ ਨਜ਼ਦੀਕੀਆਂ ਵਧਣ ਲੱਗੀਆਂ।
ਗੋਲੀਆਂ ਚੱਲਣ ਤੋਂ ਪਹਿਲਾਂ ਦੀ ਘਟਨਾ
ਸ਼ਨੀਵਾਰ ਨੂੰ ਨੀਰਜ ਮੁਸਕਾਨ ਦੇ ਘਰ ਪਹੁੰਚਿਆ। ਦੱਸਿਆ ਜਾ ਰਿਹਾ ਹੈ ਕਿ ਉਸ ਨੇ ਮੁਸਕਾਨ ਦੀ ਛੋਟੀ ਭੈਣ ਨੂੰ 100 ਰੁਪਏ ਦੇ ਕੇ ਬਾਜ਼ਾਰੋਂ ਫਲ ਮੰਗਵਾਉਣ ਭੇਜ ਦਿੱਤਾ। ਇਸੇ ਦੌਰਾਨ ਉਸ ਨੇ ਘਰ ਦੇ ਦਰਵਾਜ਼ੇ ਨੂੰ ਅੰਦਰੋਂ ਬੰਦ ਕਰ ਲਿਆ। ਕੁਝ ਦੇਰ ਬਾਅਦ ਘਰ ਦੇ ਅੰਦਰੋਂ ਗੋਲੀਆਂ ਚੱਲਣ ਦੀਆਂ ਆਵਾਜ਼ਾਂ ਸੁਣਾਈ ਦਿੱਤੀਆਂ। ਆਵਾਜ਼ ਸੁਣ ਕੇ ਗੁਆਂਢੀਆਂ ਨੇ ਮੌਕੇ 'ਤੇ ਪਹੁੰਚਣ ਦੀ ਕੋਸ਼ਿਸ਼ ਕੀਤੀ, ਪਰ ਦਰਵਾਜ਼ਾ ਅੰਦਰੋਂ ਬੰਦ ਸੀ। ਇਸ ਘਟਨਾ ਦੀ ਜਾਣਕਾਰੀ ਮੁਸਕਾਨ ਦੇ ਮਾਮੇ ਨੇ ਪੁਲਸ ਨੂੰ ਦਿੱਤੀ।
ਹੁਣ ਨਕਲੀ ਲੂਣ ਤੋਂ ਹੋ ਜਾਓ ਸਾਵਧਾਨ; ਵੱਡੀ ਮਾਤਰਾ 'ਚ Tata Salt ਬਰਾਮਦ, ਬਾਜ਼ਾਰ 'ਚ ਮਚੀ ਹਫੜਾ-ਦਫੜੀ
NEXT STORY