ਨਵੀਂ ਦਿੱਲੀ ਫਰਵਰੀ (ਨਵੋਦਿਆ ਟਾਈਮਸ)- ਸਿੰਘੂ ਬਾਰਡਰ ’ਤੇ ਚੱਲ ਰਹੇ ਕਿਸਾਨ ਅੰਦੋਲਨ ਦੌਰਾਨ ‘ਯੂਥ ਫਾਰ ਸਵਰਾਜ’ ਨੇ ਮਜ਼ਦੂਰ ਆਗੂ ਨੌਦੀਪ ਕੌਰ ਦੀ ਤੁਰੰਤ ਰਿਹਾਈ ਦੀ ਮੰਗ ਨੂੰ ਲੈ ਕੇ ਹਸਤਾਖ਼ਰ ਮੁਹਿੰਮ ਚਲਾਈ ਹੈ। ਇਸ ਮੁਹਿੰਮ ਦੌਰਾਨ ਸੰਸਥਾ ਵਲੋਂ ਨਵਦੀਪ ਕੌਰ ਖਿਲਾਫ ਹੋਏ ਸ਼ੋਸ਼ਣ ਤੇ ਹਿੰਸਾ ਦੀ ਨਿਰਪੱਖ ਢੰਗ ਨਾਲ ਜਾਂਚ ਕਰ ਕੇ ਮੁਲਜ਼ਮਾਂ ਨੂੰ ਸਜ਼ਾ ਦੇਣ ਦੀ ਮੰਗ ਵੀ ਰੱਖੀ ਗਈ। ਇਸ ਦੌਰਾਨ ਲੋਕਾਂ ਨੇ ਹਸਤਾਖਰ ਕਰ ਕੇ ਨਵਦੀਪ ਦੀ ਤੁਰੰਤ ਰਿਹਾਈ ਦੇ ਪੱਖ ਵਿਚ ਸਮਰਥਨ ਪ੍ਰਗਟ ਕੀਤਾ ਹੈ। ਇਸ ਮੁਹਿੰਮ ਰਾਹੀਂ ਹਰਿਆਣਾ ਸਰਕਾਰ ਤੋਂ ਮੰਗ ਕੀਤੀ ਗਈ ਹੈ ਕਿ ਨਵਦੀਪ ਨੂੰ ਤੁਰੰਤ ਰਿਹਾਅ ਕੀਤਾ ਜਾਵੇ ਅਤੇ ਕੈਦ ਦੌਰਾਨ ਉਨ੍ਹਾਂ ’ਤੇ ਹੋਏ ਅੱਤਿਆਚਾਰ ਤੇ ਸ਼ੋਸ਼ਣ ਦੀ ਨਿਰਪੱਖ ਜਾਂਚ ਹੋਵੇ।
ਇਹ ਵੀ ਪੜ੍ਹੋ : ਨੌਦੀਪ ਕੌਰ ਮਾਮਲੇ ਵਿਚ ਪੰਜਾਬ ਮਹਿਲਾ ਕਮਿਸ਼ਨ ਦਾ ਵੱਡਾ ਫ਼ੈਸਲਾ
ਕੌਣ ਹੈ ਨੌਦੀਪ ਕੌਰ?
ਮੁਕਤਸਰ ਜ਼ਿਲ੍ਹੇ ਦੀ ਇਹ ਧੀ ਦਲਿਤ ਪਰਿਵਾਰ ਨਾਲ ਸੰਬੰਧ ਰੱਖਦੀ ਹੈ। ਕੁੰਡਲੀ ਬਾਰਡਰ ਨੇੜੇ ਇਕ ਫੈਕਟਰੀ 'ਚ ਕੰਮ ਕਰਦੀ ਸੀ। ਇਸ ਦੀ ਭੈਣ ਨੇ ਗੱਲਬਾਤ ਦੌਰਾਨ ਦੱਸਿਆ ਕਿ ਨੌਦੀਪ ਮਜ਼ਦੂਰਾਂ ਦੇ ਹੱਕਾਂ ਲਈ, ਉਨ੍ਹਾਂ ਨੂੰ ਬਣਦਾ ਭੱਤਾ ਦਵਾਉਣ ਲਈ ਸੰਘਰਸ਼ ਕਰ ਰਹੀ ਸੀ, ਠੀਕ ਓਦੋਂ ਜਦੋਂ ਅਸੀਂ ਸਭ ਕੁੰਡਲੀ ਮੋਰਚਾ ਲਗਾਈ ਬੈਠੇ ਸੀ।
ਇਹ ਵੀ ਪੜ੍ਹੋ : 'ਨੌਦੀਪ ਕੌਰ' ਮਾਮਲੇ 'ਚ ਪੰਜਾਬ ਰਾਜ ਮਹਿਲਾ ਕਮਿਸ਼ਨ ਨੇ ਲਿਆ ਸਖ਼ਤ ਨੋਟਿਸ, ਤਲਬ ਕੀਤੀ ਰਿਪੋਰਟ
ਕੀ ਹੋਇਆ ਨੌਦੀਪ ਕੌਰ ਨਾਲ?
ਜ਼ਿਕਰਯੋਗ ਹੈ ਕਿ ਕੁੰਡਲੀ ਬਾਰਡਰ ਨੇੜੇ ਫੈਕਟਰੀਆਂ ਵਾਲਿਆਂ ਨੇ ਆਪਣੇ ਗੁੰਡਿਆਂ ਦੀ ਫ਼ੌਜ ਬਣਾ ਰਖੀ ਹੈ ਜੋ ਨਾ ਤਾਂ ਮਜ਼ਦੂਰਾਂ ਦੀ ਕੋਈ ਜਥੇਬੰਦੀ ਬਣਨ ਦਿੰਦੇ ਹਨ, ਅਤੇ ਨਾ ਹੀ ਕੋਈ ਧਰਨਾ ਪ੍ਰਦਰਸ਼ਨ ਕਰਨ ਦਿੰਦੇ ਹਨ। ਇਕ ਫੈਕਟਰੀ ਕਈ ਮਜ਼ਦੂਰਾਂ ਦਾ ਬਣਦਾ ਭੱਤਾ ਨਹੀਂ ਦੇ ਰਹੀ ਸੀ, ਨੌਦੀਪ ਨੇ ਉਹ ਭੱਤਾ ਦਵਾਉਣ ਲਈ ਮਜ਼ਦੂਰਾਂ ਨਾਲ ਮਿਲ ਕੇ ਪ੍ਰਦਰਸ਼ਨ ਕਰਨਾ ਸ਼ਰੂ ਕਰ ਦਿੱਤਾ। ਫੈਕਟਰੀ ਨੇ ਆਪਣੇ ਗੁੰਡੇ ਭੇਜੇ ਜਿਸ ਨਾਲ ਉਹ ਉਲਝਦੀ ਹੋਈ ਉਸ ਦਾ ਪੁਲਸ ਨਾਲ ਟਾਕਰਾ ਹੋਇਆ। ਨੌਦੀਪ ਨੂੰ ਪੁਲਸ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ। ਨੌਦੀਪ ਦੀ ਭੈਣ ਮੁਤਾਬਕ ਉਸ ਨੂੰ ਹਵਾਲਾਤ 'ਚ ਪੁਲਸ ਮੁਲਾਜ਼ਮਾਂ ਨੇ ਬੁਰੀ ਤਰਾਂ ਕੁੱਟਿਆ। ਉਸਨੇ ਦੱਸਿਆ ਕਿ ਜਦੋਂ ਮੇਰੀ ਨੌਦੀਪ ਨਾਲ ਮੁਲਾਕਾਤ ਹੋਈ ਉਸਦੇ ਪੈਰਾਂ 'ਚੋਂ ਖੂਨ ਨਿਕਲ ਰਿਹਾ ਸੀ। ਨੌਦੀਪ ਲਈ ਅੰਦਰ ਦਵਾਈ ਤਾਂ ਭੇਜੀ ਗਈ ਪਰ ਉਸਨੂੰ ਦਵਾਈ ਦਿੱਤੀ ਨਹੀਂ ਗਈ।
ਇਹ ਵੀ ਪੜ੍ਹੋ : ਆਸਟ੍ਰੇਲੀਆ : ਡਾਕਟਰ ਭੀਮ ਰਾਓ ਅੰਬੇਡਕਰ ਮਿਸ਼ਨ ਸੁਸਾਇਟੀ ਵੱਲੋਂ ਨੌਦੀਪ ਕੌਰ ਨੂੰ ਰਿਹਾਅ ਕਰਨ ਦੀ ਮੰਗ
ਲਾਲ ਕਿਲਾ ਹਿੰਸਾ ਦਾ ਮਾਸਟਰਮਾਈਂਡ ਕੋਈ ਹੋਰ...? ਅਭਿਨੇਤਾ ਦੀਪ ਸਿੱਧੂ ਤੇ ਇਕਬਾਲ ਸਨ ਸਿਰਫ ਮੋਹਰਾ
NEXT STORY