ਲੁਧਿਆਣਾ (ਸਹਿਗਲ) : ਜਨਤਾ ਨੂੰ ਸੁਰੱਖਿਅਤ ਅਤੇ ਮਾਣਕ ਪਦਾਰਥ ਮੁਹੱਈਆ ਕਰਵਾਉਣ ਦੇ ਮਕਸਦ ਨਾਲ ਫੂਡ ਸੇਫਟੀ ਟੀਮ ਲੁਧਿਆਣਾ ਵੱਲੋਂ ਜ਼ਿਲਾ ਸਿਹਤ ਅਧਿਕਾਰੀ ਡਾ. ਸੰਦੀਪ ਸਿੰਘ ਦੀ ਅਗਵਾਈ ਵਿਚ ਵਿਸ਼ੇਸ਼ ਸੈਂਪਲਿੰਗ ਮੁਹਿੰਮ ਚਲਾਈ ਗਈ। ਜਾਣਕਾਰੀ ਦਿੰਦੇ ਹੋਏ ਡਾ. ਸੰਦੀਪ ਸਿੰਘ ਨੇ ਦੱਸਿਆ ਕਿ ਟੀਮ ਵੱਲੋਂ ਬੀ.ਆਰ.ਐੱਸ. ਨਗਰ, ਸੁਨੇਤ ਅਤੇ ਪੱਖੋਵਾਲ ਰੋਡ ਇਲਾਕਿਆਂ ਤੋਂ ਕੁਲ ਪੰਜ ਸੈਂਪਲ ਲਏ ਗਏ ਜਿਨ੍ਹਾਂ ਵਿਚ ਸ਼ੱਕਰ, ਦੁੱਧ, ਪਨੀਰ, ਮੋਜਰੇਲਾ ਚੀਜ਼ ਅਤੇ ਆਇਸਕ੍ਰੀਮ ਸ਼ਾਮਲ ਹਨ। ਇਹ ਪਦਾਰਥ ਆਮ ਵਰਤੋਂ ਵਿਚ ਹੋਣ ਕਾਰਨ ਨਿਯਮਤ ਰੂਪ ਨਾਲ ਜਾਂਚ ਦੇ ਅਧੀਨ ਰੱਖੇ ਜਾਂਦੇ ਹਨ। ਉਨ੍ਹਾਂ ਨੇ ਅੱਗੇ ਦੱਸਿਆ ਕਿ ਮਾਛੀਵਾੜਾ ਸਾਹਿਬ ਅਤੇ ਕੋਹਾੜਾ ਰੋਡ ਇਲਾਕਿਆਂ ਵਿਚ ਕੀਤੀ ਗਈ ਵੱਖਰੀ ਕਾਰਵਾਈ ਦੌਰਾਨ ਟੀਮ ਵੱਲੋਂ ਛੇ ਹੋਰ ਸੈਂਪਲ ਵੀ ਇਕੱਤਰ ਕੀਤੇ ਗਏ। ਇਨ੍ਹਾਂ ਵਿਚ ਮਸਰ ਦਾਲ, ਵੈਜ਼ੀਟੇਬਲ ਆਇਲ, ਪਨੀਰ, ਸ਼ੁਗਰ ਬੁਆਇਲਡ ਕਨਫੈਕਸ਼ਨਰੀ, ਗੁੜ ਅਤੇ ਸਰੋਂ ਦਾ ਤੇਲ ਸ਼ਾਮਲ ਹਨ।
ਇਹ ਵੀ ਪੜ੍ਹੋ : ਵੱਡੀ ਵਾਰਦਾਤ! ਕਿਸਾਨ ਦਾ ਸਿਰ 'ਚ ਕੁਹਾੜੀ ਮਾਰ ਕੇ ਬੇਰਹਿਮੀ ਨਾਲ ਕਤਲ
ਕੁਲ 11 ਸੈਂਪਲ ਇਕੱਤਰ ਕਰਕੇ ਪ੍ਰਮਾਣਿਤ ਵਰਕਸ਼ਾਪ ਵਿਚ ਵਿਸ਼ਲੇਸ਼ਣ ਦੇ ਲਈ ਭੇਜੇ ਗਏ ਹਨ। ਡਾ.ਸੰਦੀਪ ਸਿੰਘ ਨੇ ਦੱਸਿਆ ਕਿ ਇਹ ਕਾਰਵਾਈ ਸਬੰਧਤ ਨਿਰਦੇਸ਼ਾਂ ਦੇ ਮੁਤਾਬਕ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਐੱਫ.ਐੱਸ.ਐੱਸ.ਏ. ਵੱਲੋਂ ਪਦਾਰਥਾਂ ਦੀ ਕੁਆਲਟੀ, ਸਵੱਛਤਾ ਅਤੇ ਲੇਵਲਿੰਗ ਲਈ ਸਖਤ ਮਾਣਕ ਨਿਰਧਾਰਤ ਕੀਤੇ ਗਏ ਹਨ ਅਤੇ ਕਿਸੇ ਵੀ ਤਰ੍ਹਾਂ ਦੀ ਮਿਲਾਵਟ ਜਾਂ ਘਟੀਆ ਕੁਆਲਟੀ ਪਾਏ ਜਾਣ ’ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਖਾਦ ਪਦਾਰਥ ਖਰੀਦਦੇ ਸਮੇਂ ਲੇਬਲਿੰਗ ਅਤੇ ਕੁਆਲਟੀ ਦੀ ਜਾਂਚ ਕਰਨ ਅਤੇ ਕਿਸੇ ਵੀ ਸ਼ੱਕੀ ਮਾਮਲੇ ਦੀ ਸੂਚਨਾ ਸਬੰਧਤ ਅਧਿਕਾਰੀਆਂ ਨੂੰ ਦੇਣ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਰਾਸ਼ਨ ਕਾਰਡਧਾਰੀਆਂ ਨੂੰ ਕਣਕ ਵੰਡਣ ਦੇ ਮਾਮਲੇ ’ਚ ਪੱਛੜਿਆ ਮਹਾਨਗਰ, ਟਾਪ ’ਤੇ ਰਹਿਣ ਪਿੱਛੋਂ ਹੁਣ 9ਵੇਂ ਨੰਬਰ ’ਤੇ ਪੁੱਜਾ
NEXT STORY