ਗੋਂਡਾ - ਉੱਤਰ ਪ੍ਰਦੇਸ਼ ਦੇ ਗੋਂਡਾ ਜ਼ਿਲੇ ਵਿਚ ਇਕ ਦਿਲ ਕੰਬਾਊ ਘਟਨਾ ਸਾਹਮਣੇ ਆਈ ਹੈ, ਜਿੱਥੇ ਸਿਰਫ਼ 200 ਰੁਪਏ ਦੇ ਝਗੜੇ ਵਿਚ ਇਕ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ। ਇਲਾਜ ਦੌਰਾਨ ਸੋਮਵਾਰ ਸਵੇਰੇ ਨੌਜਵਾਨ ਦੀ ਮੌਤ ਹੋ ਗਈ, ਜਿਸ ਤੋਂ ਬਾਅਦ ਗੁੱਸੇ ’ਚ ਆਏ ਪਰਿਵਾਰਕ ਮੈਂਬਰਾਂ ਨੇ ਲਖਨਊ-ਗੋਂਡਾ ਹਾਈਵੇਅ ਜਾਮ ਕਰ ਦਿੱਤਾ ਅਤੇ ਲਾਸ਼ ਨੂੰ ਚਲਦੀ ਐਂਬੂਲੈਂਸ ’ਚੋਂ ਬਾਹਰ ਕੱਢ ਕੇ ਸੜਕ ’ਤੇ ਸੁੱਟ ਦਿੱਤਾ। ਮ੍ਰਿਤਕ ਹਿਰਦੇ ਲਾਲ ਚੌਹਾਨ (27) ਨੇ ਗੁਆਂਢੀ ਰਾਮ ਕਿਸ਼ੋਰ ਦੇ ਭਰਾ ਰਾਮ ਅਨੁਜ ਨੂੰ 700 ਰੁਪਏ ਉਧਾਰ ਦਿੱਤੇ ਸਨ।
1 ਅਗਸਤ ਨੂੰ ਉਸਨੇ ਜਦੋਂ ਉਸ ਕੋਲੋਂ 200 ਰੁਪਏ ਮੰਗੇ, ਤਾਂ ਦੋਸ਼ੀ ਰਾਮਕਿਸ਼ੋਰ, ਉਸਦੇ ਲੜਕੇ ਜਗਦੀਸ਼ ਅਤੇ 2 ਹੋਰ ਪੰਕਜ ਅਤੇ ਚੰਦਨ ਨੇ ਰਲ ਕੇ ਉਸ ’ਤੇ ਡਾਂਗਾਂ-ਸੋਟਿਆਂ ਅਤੇ ਇੱਟਾਂ ਨਾਲ ਹਮਲਾ ਕਰ ਦਿੱਤਾ। ਜਦੋਂ ਲਾਸ਼ ਐਂਬੂਲੈਂਸ ’ਚ ਪਿੰਡ ਲਿਆਂਦੀ ਜਾ ਰਹੀ ਸੀ ਤਾਂ ਪਰਿਵਾਰਕ ਮੈਂਬਰਾਂ ਨੇ ਐਂਬੂਲੈਂਸ ਦਾ ਦਰਵਾਜ਼ਾ ਖੋਲ੍ਹ ਕੇ ਲਾਸ਼ ਬਾਹਰ ਸੁੱਟ ਦਿੱਤੀ, ਜਿਸ ਕਾਰਨ ਉਹ ਸੜਕ ’ਤੇ ਲੱਗਭਗ 200 ਮੀਟਰ ਤੱਕ ਘਸੀਟਦੀ ਰਹੀ।
2 ਬੱਚਿਆਂ ਦੀ ਮਾਂ ਦਾ ਭਾਣਜੇ 'ਤੇ ਆਇਆ ਦਿਲ, ਪਤੀ ਨੂੰ ਛੱਡ ਕਰਵਾ ਲਿਆ ਵਿਆਹ
NEXT STORY