ਬੈਂਗਲੁਰੂ (ਭਾਸ਼ਾ)- ਬੈਂਗਲੁਰੂ ਦੇ ਭੀੜ ਵਾਲੇ 'ਚੋਰ ਬਜ਼ਾਰ' 'ਚ ਨੀਦਰਲੈਂਡ ਦੇ ਇਕ ਯੂ-ਟਿਊਬਰ ਨਾਲ ਇਕ ਵਿਅਕਤੀ ਨੇ ਬਦਸਲੂਕੀ ਕੀਤੀ, ਜਿਸ ਤੋਂ ਬਾਅਦ ਪੁਲਸ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ। ਘਟਨਾ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਆਇਆ, ਜਿਸ ਤੋਂ ਬਾਅਦ ਲੋਕ ਦੋਸ਼ੀ ਖ਼ਿਲਾਫ਼ ਕਾਰਵਾਈ ਦੀ ਮੰਗ ਕਰਨ ਲੱਗੇ। ਮੁਲਜ਼ਮ ਸਥਾਨਕ ਵਪਾਰੀ ਦੱਸਿਆ ਜਾ ਰਿਹਾ ਹੈ। ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਜਦੋਂ ਯੂ-ਟਿਊਬਲ ਪੈਡ੍ਰੋ ਮੋਤਾ ਬਜ਼ਾਰ 'ਚ ਆਪਣਾ ਅਨੁਭਵ ਰਿਕਾਰਡ ਕਰ ਰਿਹਾ ਸੀ, ਉਦੋਂ ਅਚਾਨਕ ਇਕ ਸ਼ਖ਼ਸ ਨੇ ਉਸ ਦਾ ਹੱਥ ਫੜ ਲਿਆ ਅਤੇ ਵੀਡੀਓ ਰਿਕਾਰਡ ਕਰਨ ਲਈ ਉਸ ਤੋਂ ਸਵਾਲ ਕੀਤਾ। ਜਦੋਂ ਵਿਦੇਸ਼ੀ ਨਾਗਰਿਕ ਸ਼ੁਰੂ 'ਚ ਨਮਸਤੇ ਕਹਿ ਕੇ ਉਸ ਦਾ ਸੁਆਗਤ ਕਰਦਾ ਹੈ ਅਤੇ ਫਿਰ ਉਸ ਨੂੰ ਆਪਣਾ ਹੱਥ ਛੱਡਣ ਲਈ ਕਹਿੰਦਾ ਹੈ ਤਾਂ ਉਹ ਆਦਮੀ ਉਸ ਨੂੰ ਧੱਕਾ ਮਾਰ ਦਿੰਦਾ ਹੈ। ਤੁਰੰਤ ਹੀ ਮੋਤਾ ਉੱਥੋਂ ਚੱਲਾ ਗਿਆ।
ਇਹ ਵੀ ਪੜ੍ਹੋ : ਸੁੰਦਰਨਗਰ ਦੀ ਜਾਨ੍ਹਵੀ ਹੋਵੇਗੀ ਇਕ ਦਿਨ ਲਈ 'ਹਿਮਾਚਲ ਦੀ CM'
ਮੋਤਾ ਨੇ ਸੋਮਵਾਰ ਨੂੰ ਆਪਣੇ ਯੂ-ਟਿਊਬਰ ਚੈਨਲ 'ਮੈਡਲੀ ਰੋਵਰ' 'ਤੇ ਇਸ ਘਟਨਾ ਦਾ ਵੀਡੀਓ ਪੋਸਟ ਕਰਦੇ ਹੋਏ ਲਿਖਿਆ,''ਭਾਰਤ 'ਚ ਯਾਤਰਾ ਕਰਨ ਵਾਲੇ ਵਿਦੇਸ਼ੀ ਬੈਂਗਲੁਰੂ 'ਚ ਸੰਡੇ ਮਾਰਕੀਟ ਜਾਂ ਚੋਰ ਬਜ਼ਾਰ ਜਾਂਦੇ ਹਨ। ਮੈਨੂੰ ਉੱਥੇ ਬੁਰਾ ਅਨੁਭਵ ਹੋਇਆ, ਜਦੋਂ ਗੁੱਸੇ 'ਚ ਇਕ ਆਦਮੀ ਨੇ ਮੇਰੇ ਹੱਥ ਅਤੇ ਬਾਂਹ ਨੂੰ ਮਰੋੜ ਕੇ ਮੇਰੇ 'ਤੇ ਹਮਲਾ ਕੀਤਾ। ਮੈਂ ਕੁਝ ਸਟ੍ਰੀਟ ਫੂਡ ਦਾ ਆਨੰਦ ਲਿਆ, ਸਥਾਨਕ ਲੋਕਾਂ ਨੂੰ ਮਿਲਿਆ ਅਤੇ ਇਕ ਕਮੀਜ਼ ਲਈ ਸੌਦੇਬਾਜ਼ੀ ਕੀਤੀ।'' ਮੋਤਾ ਨਾਲ ਗਲਤ ਰਵੱਈਆ ਕਰਨ ਵਾਲੇ ਮੁਲਜ਼ਮ ਖ਼ਿਲਾਫ਼ ਕਾਰਵਾਈ ਦੀ ਮੰਗ ਕਰਨ ਵਾਲੇ ਇਕ ਟਵੀਟ ਦਾ ਜਵਾਬ ਦਿੰਦੇ ਹੋਏ ਬੈਂਗਲੁਰੂ ਪੁਲਸ ਨੇ ਕਿਹਾ ਕਿ ਕਾਰਵਾਈ ਕੀਤੀ ਗਈ ਹੈ ਅਤੇ ਸੰਬੰਧਤ ਵਿਅਕਤੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਪੁਲਸ ਅਧਿਕਾਰੀਆਂ ਨੇ ਕਿਹਾ ਕਿ ਮੁਲਜ਼ਮ ਖ਼ਿਲਾਫ਼ ਸਖ਼ਤ ਕਾਰਵਾਆਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਵਿਦੇਸ਼ੀ ਸੈਲਾਨੀਆਂ ਨਾਲ ਇਸ ਤਰ੍ਹਾਂ ਦੀ ਬਦਸਲੂਕੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਬੈਂਗਲੁਰੂ ਦੇ ਪੁਲਸ ਕਮਿਸ਼ਨਰ ਬੀ. ਦਯਾਨੰਦ ਨੇ ਟਵੀਟ ਕੀਤਾ,''ਇਹ ਇਕ ਪੁਰਾਣਾ ਵੀਡੀਓ ਹੈ, ਜੋ ਹੁਣ ਪ੍ਰਸਾਰਿਤ ਹੋਇਆ ਹੈ। ਵੀਡੀਓ 'ਚ ਪਰੇਸ਼ਾਨ ਕਰਨ ਵਾਲੇ ਵਿਅਕਤੀ ਦੀ ਪਛਾਣ ਕਰ ਲਈ ਗਈ ਹੈ, ਉਸ ਦਾ ਪਤਾ ਲਗਾ ਲਿਆ ਗਿਆ ਹੈ ਅਤੇ ਕਾਰਵਾਈ ਕੀਤੀ ਗਈ ਹੈ। ਨੰਮਾ ਬੈਂਗਲੁਰੂ 'ਚ ਕਿਸੇ ਖ਼ਿਲਾਫ਼ ਇਸ ਤਰ੍ਹਾਂ ਦੀ ਜ਼ਿਆਦਤੀ ਦੀ ਕੋਈ ਗੁੰਜਾਇਸ਼ ਨਹੀਂ ਹੈ।''
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ
ਸੁੰਦਰਨਗਰ ਦੀ ਜਾਨ੍ਹਵੀ ਹੋਵੇਗੀ ਇਕ ਦਿਨ ਲਈ 'ਹਿਮਾਚਲ ਦੀ CM'
NEXT STORY