ਭੋਪਾਲ (ਵਾਰਤਾ)- ਮੱਧ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਕਮਲਨਾਥ ਦੇ ਕੱਟੜ ਸਮਰਥਕ ਅਤੇ ਪ੍ਰਦੇਸ਼ ਕਾਂਗਰਸ ਦੇ ਬੁਲਾਰੇ ਸਈਅਦ ਜ਼ਾਫਰ ਸੋਮਵਾਰ ਨੂੰ ਕਾਂਗਰਸ ਨੂੰ ਅਲਵਿਦਾ ਕਹਿ ਕੇ ਭਾਜਪਾ 'ਚ ਸ਼ਾਮਲ ਹੋ ਗਏ। ਰਾਜਧਾਨੀ ਭੋਪਾਲ ਸਥਿਤ ਭਾਜਪਾ ਦੇ ਪ੍ਰਦੇਸ਼ ਦਫ਼ਤਰ 'ਚ ਮੁੱਖ ਮੰਤਰੀ ਡਾ. ਮੋਹਨ ਯਾਦਵ, ਪਾਰਟੀ ਦੇ ਪ੍ਰਦੇਸ਼ ਪ੍ਰਧਾਨ ਅਤੇ ਸੰਸਦ ਮੈਂਬਰ ਵਿਸ਼ਨੂੰਦੱਤ ਸ਼ਰਮਾ ਨੇ ਵੀ ਸ਼੍ਰੀ ਜ਼ਾਫਰ ਸਮੇਤ ਕਾਂਗਰਸ ਦੇ ਕਈ ਨੇਤਾਵਾਂ ਨੂੰ ਭਾਜਪਾ ਦੀ ਮੈਂਬਰਸ਼ਿਪ ਦਿਵਾਈ।
ਸ਼੍ਰੀ ਜ਼ਾਫਰ ਦੇ ਨਾਲ ਹੀ ਬਹੁਜਨ ਸਮਾਜ ਪਾਰਟੀ ਦੇ ਪ੍ਰਧਾਨ ਜਨਰਲ ਸਕੱਤਰ ਡਾ. ਰਾਮਸਖਾ ਵਰਮਾ ਵੀ ਆਪਣੇ ਕਈ ਸਮਰਥਕਾਂ ਨਾਲ ਭਾਜਪਾ 'ਚ ਸ਼ਾਮਲ ਹੋ ਗਏ। ਰਾਜ 'ਚ ਇੰਨੀਂ ਦਿਨੀਂ ਲਗਾਤਾਰ ਕਾਂਗਰਸ ਨੇਤਾ ਪਾਰਟੀ ਦਾ ਸਾਥ ਛੱਡ ਕੇ ਭਾਜਪਾ 'ਚ ਸ਼ਾਮਲ ਹੋ ਰਹੇ ਹਨ। ਇਸ ਦੇ ਪਹਿਲੇ ਸਾਬਕਾ ਕੇਂਦਰੀ ਮੰਤਰੀ ਅਤੇ ਕਾਂਗਰਸ ਤੋਂ ਰਾਜ ਸਭਾ ਸੰਸਦ ਮੈਂਬਰ ਰਹਿ ਚੁੱਕੇ ਸੀਨੀਅਰ ਨੇਤਾ ਸੁਰੇਸ਼ ਪਚੌਰੀ ਵੀ ਕਈ ਸਾਬਕਾ ਵਿਧਾਇਕਾਂ ਨਾਲ ਭਾਜਪਾ 'ਚ ਸ਼ਾਮਲ ਹੋ ਚੁੱਕੇ ਹਨ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਲੋਕ ਸਭਾ ਚੋਣਾਂ ਕਾਰਨ ਲਟਕ ਗਈ ਹਜ਼ਾਰਾਂ ਅਧਿਆਪਕਾਂ ਦੀ ਭਰਤੀ, ਜੂਨ ਤੱਕ ਕਰਨੀ ਪਵੇਗੀ ਉਡੀਕ
NEXT STORY