ਨਵੀਂ ਦਿੱਲੀ - ਇਸ ਸਾਲ ਸ਼ਾਰਦੀਯ ਨਵਰਾਤਰੇ ਦੀ ਮਹਾਅਸ਼ਟਮੀ 19 ਅਕਤੂਬਰ (ਦਿਨ ਸੋਮਵਾਰ) ਨੂੰ ਮਨਾਈ ਜਾਵੇਗੀ। ਇਸ ਵਾਰ ਅਸ਼ਟਮੀ ਦੀ ਤਿਥੀ 'ਤੇ ਕਈ ਦੁਰਲੱਭ ਅਤੇ ਸ਼ੁੱਭ ਯੋਗਾਂ ਦਾ ਸੰਯੋਗ ਬਣਨ ਜਾ ਰਿਹਾ ਹੈ। ਹਿੰਦੂ ਪੰਚਾਂਗ ਅਨੁਸਾਰ ਅਸ਼ਟਮੀ ਵਾਲੇ ਦਿਨ ਸਰਵਾਰਥਸਿੱਧੀ ਯੋਗ ਅਤੇ ਰਵਿ ਯੋਗ ਰਹੇਗਾ। ਇਸ ਤੋਂ ਇਲਾਵਾ 19 ਅਕਤੂਬਰ ਨੂੰ ਤੁਲਾ ਰਾਸ਼ੀ ਵਿੱਚ ਸ਼ੁੱਕਰ, ਸੂਰਜ ਅਤੇ ਬੁਧ ਦੀ ਮੌਜੂਦਗੀ ਨਾਲ ਲਕਸ਼ਮੀ ਨਾਰਾਇਣ, ਬੁਧਾਦਿੱਤ ਅਤੇ ਸ਼ੁਕਰਾਦਿੱਤ ਰਾਜਯੋਗ ਦਾ ਨਿਰਮਾਣ ਹੋਵੇਗਾ। ਨਾਲ ਹੀ ਗੁਰੂ ਅਤੇ ਚੰਦਰਮਾ ਦੀ ਵਿਸ਼ੇਸ਼ ਸਥਿਤੀ ਗਜਕੇਸਰੀ ਯੋਗ ਵੀ ਬਣਾਏਗੀ। ਜੋਤਿਸ਼ ਅਨੁਸਾਰ ਇਹ ਸ਼ੁਭ ਸੰਯੋਗ ਮੁੱਖ ਤੌਰ 'ਤੇ ਚਾਰ ਰਾਸ਼ੀਆਂ ਲਈ ਬੇਹੱਦ ਲਾਭਕਾਰੀ ਮੰਨਿਆ ਜਾ ਰਿਹਾ ਹੈ।
ਇਨ੍ਹਾਂ ਚਾਰ ਰਾਸ਼ੀਆਂ ਨੂੰ ਮਿਲੇਗਾ ਵਿਸ਼ੇਸ਼ ਲਾਭ:
1. ਮੇਖ ਰਾਸ਼ੀ
ਮੇਖ ਰਾਸ਼ੀ ਵਾਲਿਆਂ ਨੂੰ ਕਰੀਅਰ ਵਿੱਚ ਅੱਗੇ ਵਧਣ ਦੇ ਨਵੇਂ ਮੌਕੇ ਮਿਲਣਗੇ। ਨੌਕਰੀਪੇਸ਼ਾ ਲੋਕਾਂ ਲਈ ਪ੍ਰਮੋਸ਼ਨ ਅਤੇ ਇਨਕ੍ਰੀਮੈਂਟ ਦੀ ਸੰਭਾਵਨਾ ਬਣ ਸਕਦੀ ਹੈ। ਵਪਾਰੀਆਂ ਨੂੰ ਨਵੇਂ ਲੋਕਾਂ ਨਾਲ ਸੰਪਰਕ ਬਣਾਉਣ ਦਾ ਲਾਭ ਮਿਲੇਗਾ, ਜਿਸ ਨਾਲ ਕਾਰੋਬਾਰ ਅੱਗੇ ਵਧੇਗਾ। ਅਦਾਲਤੀ ਮਾਮਲਿਆਂ ਵਿੱਚ ਸਮਝੌਤੇ ਦੀ ਸੰਭਾਵਨਾ ਹੈ ਅਤੇ ਸਿਹਤ ਵਿੱਚ ਵੀ ਸੁਧਾਰ ਦੇ ਸੰਕੇਤ ਹਨ।
2. ਮਿਥੁਨ ਰਾਸ਼ੀ
ਨਵਾਂ ਕਾਰੋਬਾਰ ਸ਼ੁਰੂ ਕਰਨ ਦੀ ਯੋਜਨਾ ਬਣਾ ਰਹੇ ਲੋਕਾਂ ਨੂੰ ਅੱਗੇ ਵਧਣ ਦਾ ਸੁਨਹਿਰੀ ਮੌਕਾ ਮਿਲੇਗਾ। ਨੌਕਰੀਪੇਸ਼ਾ ਲੋਕਾਂ ਨੂੰ ਆਪਣੀ ਯੋਗਤਾ ਅਤੇ ਪ੍ਰਤਿਭਾ ਦਿਖਾਉਣ ਦੇ ਮੌਕੇ ਮਿਲਣਗੇ। ਕਾਰੋਬਾਰ ਦੇ ਸਿਲਸਿਲੇ ਵਿੱਚ ਕੀਤੀਆਂ ਯਾਤਰਾਵਾਂ ਲਾਭਦਾਇਕ ਸਾਬਤ ਹੋਣਗੀਆਂ। ਵਿਦਿਆਰਥੀਆਂ ਦਾ ਪੜ੍ਹਾਈ ਵਿੱਚ ਮਨ ਲੱਗੇਗਾ ਅਤੇ ਰਿਸ਼ਤਿਆਂ ਵਿੱਚ ਖੁਸ਼ਹਾਲੀ ਬਣੀ ਰਹੇਗੀ।
3. ਸਿੰਘ ਰਾਸ਼ੀ
ਸਿੰਘ ਰਾਸ਼ੀ ਦੇ ਨੌਕਰੀਪੇਸ਼ਾ ਲੋਕਾਂ ਨੂੰ ਵੱਡੇ ਅਹੁਦੇ ਦੀ ਜ਼ਿੰਮੇਵਾਰੀ ਮਿਲ ਸਕਦੀ ਹੈ ਅਤੇ ਆਰਥਿਕ ਮਾਮਲਿਆਂ ਵਿੱਚ ਵੀ ਸਮਾਂ ਅਨੁਕੂਲ ਰਹੇਗਾ। ਪਰਿਵਾਰ ਵਿੱਚ ਸੰਤਾਨ ਪੱਖ ਤੋਂ ਕੋਈ ਚੰਗੀ ਖ਼ਬਰ ਮਿਲ ਸਕਦੀ ਹੈ, ਜਿਸ ਨਾਲ ਖ਼ੁਸ਼ੀ ਦਾ ਮਾਹੌਲ ਬਣੇਗਾ। ਇਸ ਤੋਂ ਇਲਾਵਾ ਸਮਾਜਿਕ ਜੀਵਨ ਵਿੱਚ ਮਾਨ-ਸਨਮਾਨ ਵਧੇਗਾ।
4. ਮਕਰ ਰਾਸ਼ੀ
ਮਕਰ ਰਾਸ਼ੀ ਵਾਲਿਆਂ ਦਾ ਨੌਕਰੀ ਵਿੱਚ ਸੀਨੀਅਰ ਅਧਿਕਾਰੀਆਂ ਨਾਲ ਤਾਲਮੇਲ ਬਿਹਤਰ ਰਹੇਗਾ, ਜਿਸ ਦਾ ਫਾਇਦਾ ਆਉਣ ਵਾਲੇ ਸਮੇਂ ਵਿੱਚ ਕਰੀਅਰ ਵਿੱਚ ਮਿਲੇਗਾ। ਕਿਸੇ ਅਨੁਭਵੀ ਵਿਅਕਤੀ ਦੀ ਸਲਾਹ ਫਾਇਦੇਮੰਦ ਸਾਬਤ ਹੋਵੇਗੀ। ਪਰਿਵਾਰ ਨਾਲ ਕਿਸੇ ਧਾਰਮਿਕ ਯਾਤਰਾ 'ਤੇ ਜਾਣ ਦੀ ਯੋਜਨਾ ਬਣ ਸਕਦੀ ਹੈ ਅਤੇ ਲੰਬੇ ਸਮੇਂ ਤੋਂ ਰੁਕੇ ਹੋਏ ਕੰਮਾਂ ਵਿੱਚ ਤੇਜ਼ੀ ਆਵੇਗੀ।
ਚੋਣ ਹਲਫ਼ਨਾਮੇ 'ਚ ਝੂਠ ਬੋਲਣ ’ਤੇ ਸ਼ਿਕਾਇਤ ਕਰ ਸਕਦੇ ਹਨ ਨਾਗਰਿਕ, ਸੁਪਰੀਮ ਕੋਰਟ ਦਾ ਅਹਿਮ ਫ਼ੈਸਲਾ
NEXT STORY