ਨੈਸ਼ਨਲ ਡੈਸਕ– ਫੂਡ ਡਿਲੀਵਰੀ ਪਲੇਟਫਾਰਮ ਜ਼ੋਮਾਟੋ ਨੇ ਐਲਾਨ ਕਰਦੇ ਹੋਏ ਕਿਹਾ ਹੈ ਕਿ ਕੰਪਨੀ ਦੀ ਵੈੱਬਸਾਈਟ ਜਾਂ ਐਪ ’ਚ ਬਗ ਲੱਭਣ ਵਾਲੇ ਨੂੰ 3 ਲੱਖ ਰੁਪਏ ਦਾ ਇਨਾਮ ਦਿੱਤਾ ਜਾਵੇਗਾ। ਬਗ ਬਾਊਂਟੀ ਪ੍ਰੋਗਰਾਮ ਕੰਪਨੀ ਦੀ ਸੁਰੱਖਿਆ ਵਧਾਉਣ ਦੀਆਂ ਕੋਸ਼ਿਸ਼ਾਂ ਦਾ ਅਹਿਮ ਹਿੱਸਾ ਹੈ। Hackerone ਦੀ ਰਿਪੋਰਟ ਮੁਤਾਬਕਕ ਕੰਪਨੀ ਨੇ ਹੈਕਰਾਂ ਨੂੰ ਇਸ ਪ੍ਰੋਗਰਾਮ ’ਚ ਸ਼ਾਮਲ ਹੋਣ ਲਈ ਉਤਸ਼ਾਹਿਤ ਕੀਤਾ ਹੈ ਅਤੇ ਕਿਹਾ ਹੈ ਕਿ ਉਨ੍ਹਾਂ ਨੂੰ ਹੈਕਰਾਂ ਦੁਆਰਾ ਤਿਆਰ ਕੀਤੀ ਗਈ ਰਿਪੋਰਟ ਦਾ ਇੰਤਜ਼ਾਰ ਹੈ।
ਜ਼ੋਮਾਟੋ ਦੇ ਸਕਿਓਰਿਟੀ ਇੰਜੀਨੀਅਰ ਯਸ਼ ਸੋਢਾ ਨੇ ਟਵੀਟ ਰਾਹੀਂ ਦੱਸਿਆ ਕਿ ਬਗ ਕਾਰਨ ਕੰਪਨੀ ਦੀ ਸੁਰੱਖਿਆ ਨੂੰ ਨੁਕਸਾਨ ਹੋ ਸਕਦਾ ਹੈ। ਇਸ ਦੀ ਜਾਂਚ CVSS (Common Vulnerability Scoring System) ਤਹਿਤ ਕੀਤੀ ਜਾਵੇਗੀ ਅਤੇ ਇਸੇ ਆਧਾਰ ’ਤੇ ਇਨਾਮ ਵੀ ਦਿੱਤਾ ਜਾਵੇਗਾ।
ਕੋਰੋਨਾ ਟੀਕਾਕਰਨ ਦੀ ਹੌਲੀ ਰਫ਼ਤਾਰ ਅਤੇ ਵੈਕਸੀਨ ਦੀ ਕਿੱਲਤ ਚਿੰਤਾਜਨਕ : ਭੂਪਿੰਦਰ ਹੁੱਡਾ
NEXT STORY