ਨੈਸ਼ਨਲ ਡੈਸਕ : ਜ਼ੋਮੈਟੋ ਦੇ ਸਹਿ-ਸੰਸਥਾਪਕ ਦੀਪਇੰਦਰ ਗੋਇਲ ਅਕਸਰ ਹੀ ਆਪਣੇ ਗਾਹਕਾਂ ਦੀਆਂ ਜ਼ੋਮੈਟੋ ਬਾਰੇ ਪ੍ਰਤੀਕਿਰਿਆਵਾਂ ਜਾਣਨ ਦੀ ਕੋਸ਼ਿਸ਼ ਕਰਦੇ ਰਹਿੰਦੇ ਹਨ। ਪਰ ਹਾਲ ਹੀ ਵਿਚ ਉਨ੍ਹਾਂ ਨੇ ਇਕ ਮਜ਼ੇਦਾਰ ਕਿੱਸਾ ਸ਼ੇਅਰ ਕੀਤਾ ਜਿਸ ਵਿਚ ਉਹ ਆਪਣੀ ਪਤਨੀ ਨਾਲ ਇਕ ਕਸਟਮਰ ਨੂੰ ਫੂਡ ਡਿਲੀਵਰ ਕਰਨ ਪਹੁੰਚੇ ਤੇ ਕਸਟਮਰ ਉਸ ਦੀ ਪਤਨੀ ਨੂੰ ਦੇਖਦਾ ਹੀ ਰਹਿ ਗਿਆ।

ਦਰਅਸਲ ਦੀਪਇੰਦਰ ਗੋਇਲ ਦ ਗ੍ਰੇਟ ਇੰਡੀਅਨ ਕਪਿਲ ਸ਼ੋਅ 'ਚ ਪਹੁੰਚੇ ਸਨ। ਉਨ੍ਹਾਂ ਨੇ ਇਸ ਦੌਰਾਨ ਆਪਣੇ ਤਜ਼ਰਬੇ ਬਾਰੇ ਗੱਲ ਕਰਦਿਆਂ ਕਿਹਾ ਕਿ ਬੀਤੇ ਦਿਨੀਂ ਉਹ ਆਪਣੀ ਪਤਨੀ ਗ੍ਰੇਸੀਆ ਗੋਇਲ ਨਾਲ ਗੁੜਗਾਓਂ ਵਿਚ ਫੂਡ ਡਿਲਵਰੀ ਕਰਨ ਲਈ ਪਹੁੰਚੇ ਸਨ। ਉਨ੍ਹਾਂ ਨੇ ਜਿਥੇ ਲੋਕਾਂ ਦੀਆਂ ਸਮੱਸਿਆਵਾਂ ਜਾਨਣ ਦੀ ਕੋਸ਼ਿਸ਼ ਕੀਤੀ ਉਥੇ ਹੀ ਇਕ ਗਾਹਕ ਦੇ ਗ੍ਰੇਸੀਆ ਨੂੰ ਦੇਖ ਕੇ ਹੱਕੇ ਬੱਕੇ ਰਹਿ ਜਾਣ ਦਾ ਕਿੱਸਾ ਸ਼ੇਅਰ ਕੀਤਾ। ਉਨ੍ਹਾਂ ਦੱਸਿਆ ਕਿ ਮੈਂ ਤੇ ਗ੍ਰੇਸੀਆ ਫੂਡ ਡਿਲੀਵਰ ਕਰਨ ਲਈ ਇਕ ਘਰ ਵਿਚ ਪਹੁੰਚੇ। ਇਸ ਦੌਰਾਨ ਗ੍ਰੇਸੀਆ ਨੇ ਕਸਟਮਰ ਨੂੰ ਉਨ੍ਹਾਂ ਦਾ ਖਾਣਾ ਦਿੱਤਾ। ਪਰ ਗਾਹਕ ਉਥੇ ਖੜਾ ਹੀ ਰਹਿ ਗਿਆ। ਉਹ ਬੱਸ ਗ੍ਰੇਸੀਆ ਨੂੰ ਦੇਖੇ ਜਾ ਰਿਹਾ ਸੀ। ਇਸ ਬੜਾ ਮਜ਼ੇਦਾਰ ਸੀ।

ਜੋੜੇ ਨੇ ਪਿਛਲੇ ਮਹੀਨੇ ਗੁੜਗਾਓਂ ਵਿੱਚ ਇੱਕ ਬਾਈਕ ਉੱਤੇ Zomato ਫੂਡ ਆਰਡਰ ਡਿਲੀਵਰ ਕਰਨ ਲਈ ਟੀਮ ਬਣਾਈ ਸੀ। ਦੀਪਇੰਦਰ ਗੋਇਲ ਅਤੇ ਗ੍ਰੀਸ਼ੀਆ ਮੁਨੋਜ਼ ਦੋਵਾਂ ਨੇ ਲਾਲ ਜ਼ੋਮੈਟੋ ਟੀ-ਸ਼ਰਟਾਂ ਨਾਲ ਆਪਣੇ ਡਿਲੀਵਰੀ ਦੇ ਤਜਰਬੇ ਦੇ ਕਈ ਵੀਡੀਓ ਸਾਂਝੇ ਕੀਤੇ।

ਬੇਟੇ ਦਾ ਹੋਇਆ ਕ.ਤ.ਲ, ਸਦਮੇ 'ਚ ਮਾਂ ਦੀ ਗਈ ਜਾਨ
NEXT STORY