ਸ਼੍ਰੀਨਗਰ (ਭਾਸ਼ਾ)— ਜੰਮੂ-ਕਸ਼ਮੀਰ ਦੇ ਗਵਰਨਰ ਸੱਤਿਆਪਾਲ ਮਲਿਕ ਨੇ ਮੰਗਲਵਾਰ ਨੂੰ ਸੀ. ਆਰ. ਪੀ. ਐੱਫ. ਨੂੰ ਅੰਦਰੂਨੀ ਸੁਰੱਖਿਆ ਅਤੇ ਅਮਰਨਾਥ ਯਾਤਰਾ ਦੇ ਸੁਚਾਰੂ ਢੰਗ ਨਾਲ ਚੱਲਣ ਸਮੇਤ ਸਾਰੇ ਮੋਰਚਿਆਂ 'ਤੇ ਸਖਤ ਨਿਗਰਾਨੀ ਕਰਨ ਨੂੰ ਕਿਹਾ ਹੈ। ਕੇਂਦਰੀ ਰਿਜ਼ਰਵ ਪੁਲਸ ਫੋਰਸ (ਸੀ. ਆਰ. ਪੀ. ਐੱਫ.) ਦੇ ਐਡੀਸ਼ਨਲ ਡਾਇਰੈਕਟਰ ਜਰਨਲ (ਏ. ਡੀ. ਜੀ.) ਜ਼ੁਲੀਫਕਾਰ ਹਸਨ ਨੇ ਗਵਰਨਰ ਨਾਲ ਸ਼੍ਰੀਨਗਰ ਵਿਖੇ ਰਾਜ ਭਵਨ 'ਚ ਮੁਲਾਕਾਤ ਕੀਤੀ, ਜਿਸ ਦੌਰਾਨ ਗਵਰਨਰ ਨੇ ਇਹ ਸਲਾਹ ਦਿੱਤੀ।

ਇਕ ਅਧਿਕਾਰਤ ਬੁਲਾਰੇ ਨੇ ਦੱਸਿਆ ਕਿ ਹਸਨ ਨੇ ਗਵਰਨਰ ਨੂੰ ਸੂਬੇ ਵਿਚ ਅੰਦਰੂਨੀ ਸੁਰੱਖਿਆ ਪ੍ਰਬੰਧ ਅਤੇ ਅਮਰਨਾਥ ਯਾਤਰਾ ਦੇ ਸੁਚਾਰੂ ਢੰਗ ਨਾਲ ਚੱਲਣ ਲਈ ਸੀ. ਆਰ. ਪੀ. ਐੱਫ. ਵਲੋਂ ਨਿਭਾਈ ਜਾਣ ਵਾਲੀ ਭੂਮਿਕਾ ਤੋਂ ਜਾਣੂ ਕਰਵਾਇਆ। ਬੁਲਾਰੇ ਨੇ ਦੱਸਿਆ ਕਿ ਗਵਰਨਰ ਨੇ ਜੰਮੂ-ਕਸ਼ਮੀਰ 'ਚ ਸੁਰੱਖਿਆ ਵਿਵਸਥਾ ਬਣਾ ਕੇ ਰੱਖਣ ਲਈ ਸੀ. ਆਰ. ਪੀ. ਐੱਫ. ਵਲੋਂ ਨਿਭਾਈ ਜਾਣ ਵਾਲੀ ਮਹੱਤਵਪੂਰਨ ਭੂਮਿਕਾ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਫੋਰਸ ਨੂੰ ਸੂਬੇ ਵਿਚ ਸਾਰੇ ਮੋਰਚਿਆਂ 'ਤੇ ਸਖਤ ਨਿਗਰਾਨੀ ਰੱਖਣ ਦੀ ਸਲਾਹ ਦਿੱਤੀ।
ਪਰਾਲੀ ਸਾੜਨ ਦੇ ਸੰਬੰਧ 'ਚ NGT ਨੇ ਪੰਜਾਬ, ਹਰਿਆਣਾ ਤੇ ਯੂ.ਪੀ. ਤੋਂ ਮੰਗੀ ਰਿਪੋਰਟ
NEXT STORY