ਲਖਨਊ— ਉੱਤਰ ਪ੍ਰਦੇਸ਼ ਸਰਕਾਰ ਨੇ ਯੋਗੀ ਆਦਿਤਿਆਨਾਥ ਖਿਲਾਫ 22 ਸਾਲ ਪੁਰਾਣਾ ਮੁਕੱਦਮਾ ਵਾਪਸ ਲੈਣ ਦਾ ਫੈਸਲਾ ਕੀਤਾ ਹੈ। ਇਹ ਮੁਕੱਦਮਾ 27 ਮਈ 1995 ਨੂੰ ਗੋਰਖਪੁਰ ਦੇ ਪੀਪੀਗੰਜ ਥਾਣੇ 'ਚ ਮੌਜੂਦਾ ਸੀ. ਐੱਮ. ਯੋਗੀ ਆਦਿਤਿਆਨਾਥ, ਮੌਜੂਦਾ ਕੇਂਦਰੀ ਵਿੱਤ ਰਾਜ ਮੰਤਰੀ ਸ਼ਿਵਪ੍ਰਤਾਪ ਸ਼ੁਕਲ ਸਮੇਤ 13 ਲੋਕਾਂ 'ਤੇ ਧਾਰਾ 188 ਦੇ ਤਹਿਤ ਦਰਜ ਹੋਇਆ ਸੀ। ਯੋਗੀ ਸਰਕਾਰ ਨੇ ਹਾਲ ਹੀ 'ਚ ਇਕ ਕਾਨੂੰਨ ਬਣਾਇਆ ਹੈ, ਜਿਸ ਦੇ ਤਹਿਤ 20,000 ਸਿਆਸੀ ਮੁਕੱਦਮੇ ਵਾਪਸ ਲਏ ਜਾਣਗੇ। ਇਸ ਮੁਕੱਦਮੇ 'ਚ ਉਨ੍ਹਾਂ ਖਿਲਾਫ ਗੈਰ-ਜ਼ਮਾਨਤੀ ਵਾਰੰਟ ਵੀ ਜਾਰੀ ਹੋਇਆ ਸੀ। ਯੋਗੀ ਆਦਿਤਿਆਨਾਥ 'ਤੇ ਗੋਰਖਪੁਰ ਦੇ ਪੀਪੀਗੰਜ ਇਲਾਕੇ 'ਚ ਧਾਰਾ 144 ਤੋੜ ਕੇ ਸਰਕਾਰ ਖਿਲਾਫ ਪ੍ਰਦਰਸ਼ਨ ਕਰਨ ਦਾ ਦੋਸ਼ ਸੀ।
ਜਦੋਂ ਅਮਿਤ ਸ਼ਾਹ ਨੇ ਹਰਿਆਣਾ ਦੇ ਸੰਸਦ ਮੈਂਬਰਾਂ ਨੂੰ ਝਿੜਕਿਆ
NEXT STORY