ਇਸਲਾਮਾਬਾਦ-ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀ.ਟੀ.ਆਈ.) ਦੇ ਪ੍ਰਧਾਨ ਇਮਰਾਨ ਖਾਨ ਨੇ ਕੰਟਰੋਲ ਰੇਖਾ (ਐਲ.ਓ.ਸੀ.) 'ਤੇ ਭਾਰਤੀ ਫੌਜੀਆਂ ਦੇ ਕਥਿਤ ਹਮਲਿਆਂ ਨੂੰ ਲੈ ਕੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੀ ਚੁੱਪੀ 'ਤੇ ਸਵਾਲ ਚੁੱਕਦੇ ਹੋਏ ਕਿਹਾ ਹੈ ਕਿ ਇਸ ਸਮੇਂ ਦੇਸ਼ ਨੂੰ ਇਕ ਸੱਚੇ ਨੇਤਾ ਦੀ ਲੋੜ ਹੈ। ਖਾਨ ਨੇ ਕਿਹਾ ਕਿ ਮੌਜੂਦਾ ਹਾਲਾਤਾਂ 'ਚ ਮੁਲਕ ਇਕ ਨੇਤਾ ਵੱਲ ਦੇਖ ਰਿਹਾ ਹੈ ਪਰ ਤੁਸੀ ਕਿੱਥੋ ਹੋ ਨਵਾਜ਼ ਸ਼ਰੀਫ। ਐਲ.ਓ.ਸੀ. 'ਤੇ ਭਾਰਤੀ ਫੌਜੀਆਂ ਦੀ ਕਾਰਵਾਈ ਅਤੇ ਕਬਾਇਲੀ ਖੇਤਰਾਂ 'ਚ ਅਮਰੀਕੀ ਡ੍ਰੋਨ ਹਮਲਿਆਂ 'ਤੇ ਤੁਸੀ ਕਿਉਂ ਚੁੱਪ ਹੋ। ਉਨ੍ਹਾਂ ਨੇ ਕਿਹਾ ਕਿ ਹਾਲਾਂਕਿ ਅਸੀਂ ਆਪਣੇ ਗੁਆਂਢੀ ਦੇਸ਼ਾਂ ਨਾਲ ਮਿੱਤਰਤਾਪੂਰਨ ਸੰਬੰਧ ਚਾਹੁੰਦੇ ਹਨ ਪਰ ਅਸੀਂ ਇਸ ਦੇਸ਼ ਦੇ ਬੇਕਸੂਰ ਲੋਕਾਂ ਖਿਲਾਫ ਇਸ ਤਰ੍ਹਾਂ ਦੀ ਕਾਰਵਾਈ ਦੀ ਕਦੀ ਆਗਿਆ ਨਹੀਂ ਦੇ ਸਕਦੇ।
ਤਸਵੀਰਾਂ 'ਚ ਦੇਖੋ ਹੜ ਤੋਂ ਬਾਅਦ ਦਾ 'ਅਨੋਖਾ ਮੰਜਰ'
NEXT STORY