ਬੀਜਿੰਗ— ਉਲਟੇ ਪੈਰਾਂ ਵਾਲੇ ਵਰਗੇ ਸ਼ਬਦ ਆਮ ਤੌਰ 'ਤੇ ਸਾਡੇ ਮੁਹਾਵਰਿਆਂ ਵਿਚ ਆਉਂਦੇ ਰਹੇ ਹਨ ਪਰ ਅਸਲ ਜ਼ਿੰਦਗੀ ਵਿਚ ਤੁਸੀਂ ਕਿਸੇ ਵਿਅਕਤੀ ਦੇ ਉਲਟੇ ਪੈਰ ਦੇਖੇ ਹਨ। ਜੇ ਨਹੀਂ ਤਾਂ ਜਾਣ ਲਓ ਕਿ ਚੀਨ ਦੀ ਇਕ ਔਰਤ ਦੇ ਪੈਰ ਉਲਟੇ ਹਨ। ਚੌਂਗਕਿੰਗ ਵਿਚ ਰਹਿਣ ਵਾਲੀ ਵੈਂਗ ਫੈਂਗ ਦੇ ਜਨਮ ਦੇ ਸਮੇਂ ਤੋਂ ਦੋਵੇਂ ਪੈਰ ਉਲਟੇ ਹਨ। ਸਿਰ ਤੋਂ ਲੈ ਕੇ ਪੈਰਾਂ ਤੋਂ ਉੱਪਰ ਤੱਕ ਉਹ ਕਿਸੇ ਆਮ ਵਿਅਕਤੀ ਵਾਂਗ ਹੈ ਪਰ ਪੈਰਾਂ 'ਤੇ ਆ ਕੇ ਸਾਰਾ ਹਿਸਾਬ ਹੀ ਉਲਟਾ ਹੋ ਜਾਂਦਾ ਹੈ। ਵੈਂਗ ਫੈਂਗ ਦੇ ਉਲਟੇ ਪੈਰ ਦੇਖ ਕੇ ਪਹਿਲੀ ਵਾਰ ਵਿਚ ਤਾਂ ਕਈ ਲੋਕ ਡਰ ਵੀ ਜਾਂਦੇ ਹਨ ਪਰ ਛੇਤੀ ਹੀ ਉਨ੍ਹਾਂ ਨੂੰ ਹਕੀਕਤ ਦਾ ਅਹਿਸਾਸ ਹੋ ਜਾਂਦਾ ਹੈ।
ਆਪਣੇ ਉਲਟੇ ਪੈਰਾਂ ਨੂੰ ਵੈਂਗ ਫੈਂਗ ਨੇ ਕਦੇ ਵੀ ਆਪਣੀ ਕਮਜ਼ੋਰੀ ਨਹੀਂ ਬਣਨ ਦਿੱਤਾ। ਉਲਟੇ ਪੈਰ ਹੋਣ ਦੇ ਬਾਵਜੂਦ ਉਹ ਆਪਣੇ ਦੋਸਤਾਂ ਨਾਲੋਂ ਤੇਜ਼ ਦੌੜ ਲੈਂਦੀ ਹੈ। ਪੇਸ਼ੇ ਤੋਂ ਵੈਂਗ ਇਕ ਹੋਟਲ ਵਿਚ ਵੇਟਰ ਦੇ ਤੌਰ 'ਤੇ ਕੰਮ ਕਰਦੀ ਹੈ। 30 ਸਾਲਾਂ ਵੈਂਗ ਆਪਣੇ-ਆਪ ਤੋਂ ਖੁਸ਼ ਹੈ ਤੇ ਪ੍ਰਮਾਤਮਾ ਤੋਂ ਵੀ ਇਸ ਦੀ ਕੋਈ ਸ਼ਿਕਾਇਤ ਨਹੀਂ ਕਰਦੀ। ਉਲਟੇ ਪੈਰਾਂ ਦੇ ਬਾਵਜੂਦ ਉਹ ਆਪਣੇ ਖੂਬਸੂਰਤ ਅੰਦਾਜ਼ ਨਾਲ ਸਾਰਿਆਂ ਦਾ ਮਨ ਮੋਹ ਲੈਂਦੀ ਹੈ।
ਟਰੈਫਿਕ ਜਾਮ 'ਚ ਫਸੀ ਲਾੜੀ, ਰੇਡੀਓ 'ਤੇ ਹੋਈਆਂ ਵਿਆਹ ਦੀਆਂ ਰਸਮਾਂ
NEXT STORY