ਬੀਜਿੰਗ— ਚੀਨ ਵਿਚ ਇਕ ਜੋੜੇ ਦਾ ਵਿਆਹ ਬੜੇ ਹੀ ਅਨੋਖੇ ਢੰਗ ਨਾਲ ਹੋਇਆ। ਅਸਲ ਵਿਚ ਆਪਣੇ ਵਿਆਹ ਦੇ ਲਈ ਜਾ ਰਹੀ ਦੁਲਹਨ ਭਾਰੀ ਟਰੈਫਿਕ ਜਾਮ ਵਿਚ ਫਸ ਗਈ। ਯਾਨ ਮੇਂਗਸ਼ੀਆ ਨਾਂ ਦੀ ਲੜਕੀ ਦੇ ਹੋਸ਼ ਉਸ ਸਮੇਂ ਉੱਡ ਗਏ ਜਦੋਂ ਉਨ੍ਹਾਂ ਨੂੰ ਦੱਸਿਆ ਗਿਆ ਕਿ ਜਾਮ ਇੰਨਾਂ ਭਾਰੀ ਹੈ ਕਿ ਇਸ ਤੋਂ ਬਾਹਰ ਨਿਕਲਣਾ ਨਾਮੁਮਕਿਨ ਹੈ। ਅਜਿਹੇ ਵਿਚ ਇਕ ਰੇਡੀਓ ਸਟੇਸ਼ਨ ਦੇ ਰਾਹੀਂ ਵਿਆਹ ਦੀਆਂ ਸਾਰੀਆਂ ਰਸਮਾਂ ਪੂਰੀਆਂ ਕੀਤੀਆਂ ਗਈਆਂ। ਇਹ ਘਟਨਾ ਇਕ ਅਕਤਬੂਰ ਦੀ ਹੈ।
ਜੇਜਿਆਂਗ ਸੂਬੇ ਦੇ ਸੀਸ਼ੀ ਦੀ ਰਹਿਣ ਵਾਲੀ ਯਾਨ ਨੇ ਵਿਆਹ ਦੇ ਲਈ 300 ਕਿਲੋਮੀਟਰ ਦੂਰ ਯੋਂਗਕਾਂਗ ਜਾਣਾ ਸੀ। ਉਹ ਦੁਪਹਿਰ ਇਕ ਵਜੇ ਇਸ ਉਮੀਦ ਨਾਲ ਨਿਕਲੀ ਕਿ ਸ਼ਾਮ ਦੇ ਸਮਾਗਮ ਤੱਕ ਉਹ ਵਿਆਹ ਦੇ ਮੰਡਪ ਤੱਕ ਪਹੁੰਚ ਜਾਵੇਗੀ ਪਰ ਟਰੈਫਿਕ ਜਾਮ ਨੇ ਉਸ ਦਾ ਰਸਤਾ ਰੋਕ ਦਿੱਤਾ। ਉੱਧਰ ਦੂਜੇ ਪਾਸੇ ਪਰੇਸ਼ਾਨ ਲਾੜੇ ਨੇ ਟਰੈਫਿਕ ਅਪਡੇਟ ਦੇ ਲਈ ਵਾਰ-ਵਾਰ RM93 ਟਰੈਫਿਕ ਰੇਡੀਓ ਹੌਟ ਲਾਈਨ 'ਤੇ ਕਾਲ ਕਰ ਰਹੇ ਸਨ। ਕੋਈ ਰਸਤਾ ਨਾ ਨਿਕਲਣ 'ਤੇ ਲਾੜੇ ਤੇ ਲਾੜੀ ਨੇ ਰੇਡੀਓ 'ਤੇ ਹੀ ਵਿਆਹ ਕਰਵਾ ਲਿਆ ਤੇ 'ਕਬੂਲ ਹੈ' ਬੋਲ ਦਿੱਤਾ। ਇਹ ਆਪਣੀ ਕਿਸਮ ਦਾ ਪਹਿਲਾਂ ਵਿਆਹ ਸੀ, ਜੋ ਆਮ ਵਿਆਹਾਂ ਵਰਗਾ ਹੁੰਦਾ-ਹੁੰਦਾ ਖਾਸ ਹੋ ਗਿਆ।
ਇਮਰਾਨ ਖਾਨ ਨੇ ਨਵਾਜ਼ ਸ਼ਰੀਫ ਦੀ ਚੁੱਪੀ 'ਤੇ ਚੁੱਕੇ ਸਵਾਲ
NEXT STORY