ਲਾਹੌਰ-ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਯੂਸੁਫ ਰਜ਼ਾ ਗਿਲਾਨੀ ਦੇ ਪੁੱਤਰ ਅਬਦੁੱਲ ਕਾਦਿਰ ਦੇ ਸੁਰੱਖਿਆ ਕਰਮਚਾਰੀ ਨੇ ਬਹੁਤ ਖਾਸ ਵਿਅਕਤੀ ਦੀ ਆਵਾਜਾਈ ( ਵੀ.ਆਈ.ਪੀ. ਮੂਵਮੈਂਟ) ਲਈ ਰਸਤੇ ਤੋਂ ਨਾ ਹਟਾਉਣ ਕਾਰਨ ਬਾਈਕ 'ਤੇ ਸਵਾਰ ਇਕ ਨੌਜਵਾਨ ਨੂੰ ਕਥਿਤ ਤੌਰ 'ਤੇ ਗੋਲੀ ਮਾਰ ਦਿੱਤੀ, ਜਿਸ ਤੋਂ ਬਾਅਦ ਕਾਦਿਰ ਖਿਲਾਫ ਹੱਤਿਆ ਦਾ ਇਕ ਮਾਮਲਾ ਦਰਜ ਕੀਤਾ ਗਿਆ। ਤਨਵੀਰ ਜਾਵੇਦ ਨਾਂ ਦੇ ਵਿਅਕਤੀ ਨੇ ਪੁਲਸ ਨੂੰ ਦੱਸਿਆ ਕਿ ਉਸਦਾ 23 ਸਾਲਾਂ ਪੁੱਤਰ ਤਾਹਿਰ ਬੁੱਧਵਾਰ ਦੀ ਸ਼ਾਮ ਨੂੰ ਮੋਟਰਸਾਈਕਲ ਰਾਹੀਂ ਡਿਫੈਂਸ ਏਰੀਆ 'ਚ ਜਾ ਰਿਹਾ ਸੀ। ਉਸ ਦੌਰਾਨ ਉਸਦੀ ਗਿਲਾਨੀ ਦੇ ਵੁੱਡੇ ਪੁੱਤਰ ਅਬਦੁੱਲ ਕਾਦਿਰ ਅਤੇ ਉਸਦੇ ਸੁਰੱਖਿਆ ਕਰਮਚਾਰੀਆਂ ਨਾਲ ਬਹਿਸ ਹੋ ਗਈ।
ਜਾਵੇਦ ਨੇ ਦੱਸਿਆ ਕਿ ਕਾਦਿਰ ਦੇ ਸੁਰੱਖਿਆ ਕਰਮਚਾਰੀ ਨੇ ਤਾਹਿਰ ਨੂੰ ਬਹੁਤ ਖਾਸ ਵਿਅਕਤੀ ਲਈ ਰਸਤੇ ਤੋਂ ਹਟਣ ਦੇ ਸੰਕੇਤ ਦਿੱਤਾ। ਤਾਹਿਰ ਨੂੰ ਸੜਕ ਦੇ ਖੱਬੇ ਪਾਸੇ ਮੁੜਨ 'ਚ ਥੋੜਾ ਸਮਾਂ ਲੱਗਾ ਅਤੇ ਸੁਰੱਖਿਆ ਕਰਮਚਾਰੀ ਨੇ ਉਸ 'ਤੇ ਗੋਲੀ ਚਲਾ ਦਿੱਤੀ,ਜਿਸ ਨਾਲ ਉਸਦੀ ਮੌਕੇ 'ਤੇ ਮੌਤ ਹੋ ਗਈ। ਘਟਨਾ ਤੋਂ ਬਾਅਦ ਜਾਵੇਦ ਅਤੇ ਉਸਦੇ ਪਰਿਵਾਰ ਨੇ ਤਾਹਿਰ ਦੀ ਲਾਸ਼ ਨੂੰ ਡਿਫੈਂਸ ਵਾਈ ਬਲਾਕ ਸਥਿਤ ਯੂਸੁਫ ਰਜ਼ਾ ਗਿਲਾਨੀ ਦੇ ਘਰ ਦੇ ਬਾਹਰ ਰੱਖ ਦਿਤਾ ਹੈ ਅਤੇ ਕਾਦਿਰ ਅਤੇ ਉਸਦੇ ਸੁਰੱਖਿਆ ਕਰਮਚਾਰੀਆਂ ਖਿਲਾਫ ਹੱਤਿਆ ਦਾ ਮਾਮਲਾ ਦਰਜ ਕਰਨ ਦੀ ਮੰਗ ਕਰਨ ਲੱਗੇ।
ਕਾਦਿਰ ਦਾ ਕਹਿਣਾ ਹੈ ਕਿ ਉਸਦੇ ਛੋਟੇ ਭਰਾ ਅਲੀ ਹੈਦਰ ਗਿਲਾਨੀ ਦਾ ਮਈ 2013 ਅਗਵਾ ਹੋਣ ਤੋਂ ਬਾਅਦ ਉਸਦੇ ਪਰਿਵਾਰ ਦੀ ਸੁਰੱਖਿਆ ਨੂੰ ਗੰਭੀਰ ਖਤਰਾ ਹੋਣ ਕਾਰਨ ਉਸਦੇ ਸੁਰੱਖਿਆ ਕਰਮਚਾਰੀਆਂ ਨੇ ਤਾਹਿਰ ਨੂੰ ਭੁੱਲੇਖੇ ਨਾਲ ਹਮਲਾਵਰ ਸਮਝ ਲਿਆ ਤੇ ਗੋਲੀ ਚਲਾ ਦਿੱਤੀ। ਪੰਜਾਬ ਦੇ ਮੁੱਖ ਮੰਤਰੀ ਸ਼ਾਹਬਾਜ਼ ਸ਼ਰੀਫ ਨੇ ਘਟਨਾ ਦਾ ਜਾਇਜ਼ਾ ਲਿਆ ਅਤੇ ਲਾਹੌਰ ਪੁਲਸ ਨੂੰ ਜਾਂਚ ਦੇ ਹੁਕਮ ਦਿੱਤੇ। ਇਸ ਤੋਂ ਬਾਅਦ ਮਾਮਲਾ ਦਰਜ ਕੀਤਾ ਗਿਆ।
ਆਮ ਲੋਕਾਂ ਤੋਂ ਤੇਜ਼ ਦੌੜ ਲੈਂਦੀ ਹੈ 'ਉਲਟੇ ਪੈਰਾਂ' ਵਾਲੀ ਔਰਤ (ਦੇਖੋ ਤਸਵੀਰਾਂ)
NEXT STORY