ਅੰਕਾਰਾ-ਤੁਰਕੀ 'ਚ ਸੀਰੀਆ ਦੇ ਕੋਬਾਨੀ ਸ਼ਹਿਰ ਦੇ ਕੁਰਦ ਭਾਈਚਾਰੇ ਦੇ ਲੋਕਾਂ ਦੀ ਸੁਰੱਖਿਆ ਨੂੰ ਲੈ ਕੇ ਬੁੱਧਵਾਰ ਨੂੰ ਜਾਰੀ ਦੇਸ਼ ਵਿਆਪੀ ਪ੍ਰਦਰਸ਼ਨ ਦੌਰਾਨ ਝੜੱਪਾਂ 'ਚ 21 ਲੋਕਾਂ ਦੀ ਮੌਤ ਹੋ ਗਈ। ਤੁਰਕੀ ਦੇ ਪੂਰਬੀ ਅਤੇ ਦੱਖਣੀ ਪੂਰਬੀ ਸੂਬਿਆਂ ਦੇ ਸ਼ਹਿਰਾਂ 'ਚ ਪ੍ਰਦਰਸ਼ਨਾਰੀ, ਕੋਬਾਨੀ ਨੂੰ ਆਈ.ਐਸ. ਦੇ ਅੱਤਵਾਦੀਆਂ ਨਾਲ ਰੱਖਿਆ ਲਈ ਤੁਰਕੀ ਦੀ ਸਰਕਾਰ ਤੋਂ ਕਦਮ ਚੁੱਕਣ ਦੀ ਮੰਗ ਕਰ ਰਹੇ ਹਨ। ਪ੍ਰਦਰਸ਼ਨ ਦੌਰਾਨ ਹਿੰਸਕ ਝੜੱਪਾਂ ਕਾਰਨ ਅਧਿਕਾਰੀਆਂ ਨੇ ਪੰਜ ਸੂਬਿਆਂ 'ਚ ਕਰਫਿਊ ਵੀ ਲਾ ਦਿੱਤਾ ਗਿਆ ਹੈ। ਇਥੋਂ ਦੇ ਦਿਆਰ ਬਾਕਿਰ ਸ਼ਹਿਰ 'ਚ ਸਭ ਤੋਂ ਜ਼ਿਆਦਾ 10 ਲੋਕਾਂ ਦੀ ਮੌਤ ਹੋ ਗਈ ਹੈ।
ਗਿਲਾਨੀ ਦੇ ਪੁੱਤਰ ਖਿਲਾਫ ਹੱਤਿਆ ਦਾ ਮਾਮਲਾ ਦਰਜ
NEXT STORY