ਮੋਗਾਦਿਸ਼ੂ— ਵਿਕਸਿਤ ਦੇਸ਼ਾਂ ਅਤੇ ਭਾਰਤ ਵਰਗੇ ਵਿਕਾਸਸ਼ੀਲ ਦੇਸ਼ਾਂ ਵਿਚ ਚਾਹੇ ਏ. ਟੀ. ਐੱਮ. ਦਾ ਹੋਣਾ ਆਮ ਗੱਲ ਹੋ ਗਈ ਪਰ ਅੱਜ ਦੇ ਸਮੇਂ ਵਿਚ ਇਕ ਦੇਸ਼ ਅਜਿਹਾ ਵੀ ਹੈ, ਜਿੱਥੇ ਹੁਣ ਜਾ ਕੇ ਦੇਸ਼ ਦੀ ਪਹਿਲੀ ਏ. ਟੀ. ਐੱਮ. ਮਸ਼ੀਨ ਲੱਗੀ ਹੈ। ਇਥੋਂ ਦੇ ਲੋਕ ਪਹਿਲੀ ਵਾਰ ਏ. ਟੀ. ਐੱਮ. ਦੀ ਵਰਤੋਂ ਕਰਨਗੇ।
ਸਲਾਮ ਸੋਮਾਲੀ ਬੈਂਕ ਨੇ ਇਕ ਮਹਿੰਗੇ ਹੋਟਲ ਵਿਚ ਇਹ ਏ. ਟੀ. ਐੱਮ. ਲਗਾਇਆ ਹੈ। ਮੁਹੰਮਦ ਮੌਲਿਮੂ ਦੇ ਮੁਤਾਬਕ ਏ. ਟੀ. ਐੱਮ. ਤੋਂ ਸਿਰਫ ਅਮਰੀਕੀ ਡਾਲਰ ਹੀ ਕੱਢੇ ਜਾ ਸਕਦੇ ਹਨ।
ਸੋਮਾਲੀਆ ਦਾ ਬੈਂਕਿੰਗ ਸੈਕਟਰ ਅਵਿਕਸਿਤ ਹੈ। ਇੱਥੋਂ ਦੇ ਬਹੁਤ ਲੋਕ ਵਿਦੇਸ਼ਾਂ ਤੋਂ ਆਉਣ ਵਾਲੇ ਪੈਸਿਆਂ 'ਤੇ ਨਿਰਭਰ ਹਨ।
ਕਬੀਲਿਆਂ ਅਤੇ ਧਰਮ ਆਧਾਰਿਤ ਲੜਾਕੂ ਗੁੱਟਾਂ ਦੇ ਵਿਚ ਪਿਛਲੇ ਕਰੀਬ ਦੋ ਦਹਾਕਿਆਂ ਤੋਂ ਜਾਰੀ ਹਿੰਸਾਂ ਕਾਰਨ ਸੋਮਾਲੀਆ ਦਾ ਵਿਕਾਸ ਰੁੱਕਿਆ ਹੋਇਆ ਹੈ। ਸੋਮਾਲੀਆ ਦੀ ਮੁਦਰਾ ਸ਼ਿਲਿੰਗ ਹੁਣ ਅਰਥਹੀਣ ਹੋ ਚੁੱਕੀ ਹੈ ਅਤੇ ਬਹੁਤੇ ਵਪਾਰੀ ਵਿਦੇਸ਼ੀ ਡਾਲਰਾਂ ਵਿਚ ਲੈਣ-ਦੇਣ ਕਰਦੇ ਹਨ। ਹੁਣ ਇਸ ਏ. ਟੀ. ਐਮ. ਮਸ਼ੀਨ ਨਾਲ ਲੋਕ ਵੀਜ਼ਾ, ਮਾਸਟਰ ਕਾਰਡ ਅਤੇ ਅਮੇਰੀਕਨਜ਼ ਐਕਸਪ੍ਰੈੱਸ ਵਰਗੇ ਕਾਰਡਾਂ ਦੀ ਵਰਤੋਂ ਕਰਕੇ ਸਿਰਫ ਵਿਦੇਸ਼ੀ ਖਾਤਿਆਂ ਤੋਂ ਹੀ ਪੈਸੇ ਕੱਢ ਸਕਣਗੇ।
ਭਗਵਾਨ ਮਹਾਰਿਸ਼ੀ ਵਾਲਮੀਕ ਜੀ ਦਾ ਆਗਮਨ ਪੂਰਬ 12 ਅਕਤੂਬਰ ਨੂੰ ਮਨਾਇਆ ਜਾਵੇਗਾ-ਜੀਵਨ ਕਟਾਰੀਆ
NEXT STORY