ਸਿਡਨੀ— ਸਿਆਣੇ ਕਹਿੰਦੇ ਹਨ ਕਿ ਰਾਤ ਜਿੰਨੀਂ ਮਰਜ਼ੀ ਕਾਲੀ ਹੋਵੇ ਸਵੇਰਾ ਜ਼ਰੂਰ ਹੁੰਦਾ ਹੈ। ਉਸੇ ਤਰ੍ਹਾਂ ਦੁਨੀਆ ਦੀ ਕੋਈ ਵੀ ਤਾਕਤ ਕਿਸੇ ਵਿਅਕਤੀ ਦੀ ਯੋਗਤਾ ਨੂੰ ਦਬਾ ਕੇ ਨਹੀਂ ਰੱਖ ਸਕਦੀ। ਯੋਗਤਾ ਦਾ ਸੂਰਜ ਇਕ ਦਿਨ ਜ਼ਰੂਰ ਚੜ੍ਹਦਾ ਹੈ ਤੇ ਤੇਜ਼ ਗਤੀ ਨਾਲ ਚਮਕਦਾ ਹੈ। ਇਸ ਗੱਲ ਨੂੰ ਸਾਬਤ ਕਰ ਦਿੱਤਾ ਹੈ ਆਸਟ੍ਰੇਲੀਆ ਦੇ 15 ਸਾਲਾਂ ਦੇ ਬੇਨ ਪੇਸਟਰਨੇਕ ਨੇ। ਬੇਨ ਨੇ ਇਕ ਅਜਿਹੀ ਆਈਫੋਨ ਐਪ ਬਣਾਈ ਹੈ, ਜਿਸ ਨੂੰ ਹੁਣ ਤੱਕ 3 ਲੱਖ ਯੂਜ਼ਰ ਡਾਊਨਲੋਡ ਕਰ ਚੁੱਕੇ ਹਨ। ਉਸ ਨੂੰ ਇਹ ਐਪ ਬਣਾਉਣ ਦਾ ਆਈਡੀਆ ਉਸ ਸਮੇਂ ਆਇਆ ਜਦੋਂ ਐਪਲ ਦੇ ਦਫਤਰ ਵਿਚ ਉਸ ਨੂੰ ਦਾਖਲ ਹੋਣ ਤੋਂ ਰੋਕ ਦਿੱਤਾ ਗਿਆ। ਇਸੇ ਗੱਲ ਤੋਂ ਸਬਕ ਲੈ ਕੇ ਬੇਨ ਨੇ ਐਪਲ ਦੇ ਬਾਹਰ ਆਪਣੀ ਅਜਿਹੀ ਥਾਂ ਬਣਾ ਲਈ ਕਿ ਐਪਲ ਦੇ ਲੋਕ ਵੀ ਉਸ ਨੂੰ ਸਲਾਮ ਕਰ ਰਹੇ ਹਨ।
ਬੇਨ ਦੀ ਬਣਾਈ 'ਇੰਪਾਸੀਬਲ ਰਸ਼' ਐਪ ਨੂੰ ਪਜ਼ਲਗੇਮ ਦੇ ਮਾਮਲੇ ਵਿਚ ਬੁੱਧਵਾਰ ਨੂੰ ਨੰਬਰ ਇਕ ਐਲਾਨਿਆ ਗਿਆ। ਛੋਟੀ ਜਿਹੀ ਉਮਰ ਵਿਚ ਇਹ ਉਸ ਦੀ ਇਕ ਵੱਡੀ ਉਪਲੱਬਧੀ ਹੈ। ਬੇਨ ਨੂੰ ਦੁਨੀਆ ਦਾ ਅਗਲਾ ਜਕਰਬਰਗ ਕਿਹਾ ਜਾ ਰਿਹਾ ਹੈ। ਜਕਰਬਰਗ ਨੇ ਵੀ 20 ਸਾਲ ਦੀ ਉਮਰ ਵਿਚ ਫੇਸਬੁੱਕ ਬਣਾ ਕੇ ਦੁਨੀਆ ਵਿਚ ਤਹਿਲਕਾ ਮਚਾ ਦਿੱਤਾ ਸੀ।
ਬੇਨ ਦਾ ਕਹਿਣਾ ਹੈ ਕਿ ਐਪਲ ਕੰਪਨੀ ਦੇ ਸੰਸਥਾਪਕ ਸਟੀਵ ਜਾਬਸ ਨੂੰ ਆਪਣਾ ਆਦਰਸ਼ ਮੰਨਦਾ ਹੈ।
ਇਸ ਦੇਸ਼ 'ਚ ਲੱਗੇਗੀ ਪਹਿਲੀ ਏ. ਟੀ. ਐੱਮ. ਮਸ਼ੀਨ
NEXT STORY