ਮੁੰਬਈ- ਸੰਸਾਰਕ ਬਾਜ਼ਾਰ ’ਚ ਤੇਜ਼ੀ ਦੇ ਰੁਖ ਦੇ ਵਿਚਾਲੇ ਵਿਦੇਸ਼ੀ ਫੰਡਾਂ ਅਤੇ ਨਿਵੇਸ਼ਕਾਂ ਵੱਲੋਂ ਚੋਣਵੇਂ ਸ਼ੇਅਰਾਂ ਦੀ ਖਰੀਦ ਵਧਾਏ ਜਾਣ ਨਾਲ ਬੰਬਈ ਸ਼ੇਅਰ ਬਾਜ਼ਾਰ ਦਾ ਸੂਚਕ ਅੰਕ ਵੀਰਵਾਰ ਦੇ ਸ਼ੁਰੂਆਤੀ ਕਾਰੋਬਾਰ ’ਚ 312 ਅੰਕ ਮਜ਼ਬੂਤ ਹੋ ਗਿਆ।
ਬੰਬਈ ਸ਼ੇਅਰ ਬਾਜ਼ਾਰ ਦੇ ਪ੍ਰਮੁੱਖ ਸੂਚਕ ਅੰਕ ਬੀ.ਐੱਸ.ਈ.-30 ’ਚ ਪਿਛਲੇ ਤਿੰਨ ਸੈਸ਼ਨਾਂ ਦੇ ਦੌਰਾਨ 383 ਅੰਕਾਂ ਦੀ ਗਿਰਾਵਟ ਦਰਜ ਕੀਤੀ ਗਈ ਸੀ, ਜੋ ਵੀਰਵਾਰ ਦੇ ਸ਼ੁਰੂਆਤੀ ਕਾਰੋਬਾਰ ’ਚ 312.81 ਅੰਕ ਜਾਂ 1.19 ਫੀਸਦੀ ਦੇ ਸੁਧਾਰ ਦੇ ਨਾਲ 26,559.60 ਅੰਕ ’ਤੇ ਪਹੁੰਚ ਗਿਆ।
ਇਸੇ ਤਰ੍ਹਾਂ ਨੈਸ਼ਨਲ ਸਟਾਕ ਐੱਕਸਚੇਂਜ ਦਾ ਨਿਫਟੀ-50 ਵੀ 92.65 ਅੰਕ ਜਾਂ 1.18 ਫੀਸਦੀ ਵੱਧ ਕੇ 7,935.35 ਅੰਕ ’ਤੇ ਪਹੁੰਚ ਗਿਆ।
ਬਾਜ਼ਾਰ ਵਿਸ਼ਲੇਸ਼ਕਾਂ ਨੇ ਦੱਸਿਆ ਕਿ ਸੰਸਾਰਕ ਬਾਜ਼ਾਰ ’ਚ ਤੇਜ਼ੀ ਦੇ ਰੁਖ ਦੇ ਦਰਮਿਆਨ ਵਿਦੇਸ਼ੀ ਫੰਡਾਂ ਅਤੇ ਨਿਵੇਸ਼ਕਾਂ ਵੱਲੋਂ ਚੋਣਵੇਂ ਸ਼ੇਅਰਾਂ ਦੀ ਖਰੀਦ ਵਧਾਏ ਜਾਣ ਨਾਲ ਸੂਚਕ ਅੰਕ ’ਚ ਤੇਜ਼ੀ ਆਈ।
ਜਿਸ ਨੂੰ ਐਪਲ ਦਫਤਰ 'ਚ ਵੜਨ ਤੋਂ ਰੋਕਿਆ, ਉਹ ਹੀ ਦੇ ਰਿਹੈ ਟੱਕਰ
NEXT STORY