ਇੰਦੌਰ- ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਕਿਹਾ ਕਿ 100 ਅਰਬ ਡਾਲਰ ਦਾ ਵਿਦੇਸ਼ੀ ਨਿਵੇਸ਼ ਭਾਰਤ ਦਾ ਦਰਵਾਜ਼ਾ ਖੜਕਾਅ ਰਿਹਾ ਹੈ ਅਤੇ ਹੁਣ ਇਹ ਸੂਬਿਆਂ ’ਤੇ ਨਿਰਭਰ ਕਰਦਾ ਹੈ ਕਿ ਉਹ ਜਿੰਨਾ ਚਾਹੁਣ ਇਸ ਦਾ ਲਾਹਾ ਲੈ ਸਕਦੇ ਹਨ।
ਆਪਣੀ ‘ਮੇਕ ਇਨ ਇੰਡੀਆ’ ਪਹਿਲ ਨੂੰ ਸਭ ਦੇ ਲਈ ਢੁਕਵੀਂ ਦਸਦੇ ਹੋਏ ਮੋਦੀ ਨੇ ਕਿਹਾ ਕਿ ਵਿਦੇਸ਼ੀ ਨਿਵੇਸ਼ਕਾਂ ਨੂੰ ਭਾਰਤ ਨੂੰ ਸਿਰਫ ਇਕ ਬਾਜ਼ਾਰ ਦੀ ਤਰ੍ਹਾਂ ਨਹੀਂ ਦੇਖਣਾ ਚਾਹੀਦਾ ਹੈ ਸਗੋਂ ਉਨ੍ਹਾਂ ਨੂੰ ਇਸ ਨੂੰ ਇਕ ਪ੍ਰਮੁੱਖ ਵਿਨਿਰਮਾਣ ਕੇਂਦਰ ’ਚ ਤਬਦੀਲ ਕਰਨ ’ਤੇ ਵੀ ਧਿਆਨ ਦੇਣਾ ਚਾਹੀਦਾ ਹੈ ਤਾਂ ਜੋ ਭਾਰਤੀਆਂ ਦੀ ਖਰੀਦ ਸ਼ਕਤੀ ਵਧੇ।
ਪ੍ਰਧਾਨਮੰਤਰੀ ਨੇ ਇੱਥੇ ਸੰਸਾਰਕ ਨਿਵੇਸ਼ਕ ਸੰਮੇਲਨ ਦਾ ਉਦਘਾਟਨ ਕਰਦੇ ਹੋਏ ਕਿਹਾ ਕਿ ਜਾਪਾਨ, ਚੀਨ ਅਤੇ ਅਮਰੀਕਾ ਤੋਂ 100 ਅਰਬ ਡਾਲਰ ਦਾ ਵਿਦੇਸ਼ੀ ਨਿਵੇਸ਼ ਭਾਰਤ ਆਉਣ ਦੇ ਲਈ ਵੀਜ਼ਾ ਮੰਗ ਰਿਹਾ ਹੈ। ਹੁਣ ਸੂਬਿਆਂ ਦੀ ਵਾਰੀ ਹੈ ਕਿ ਉਹ ਇਸ ਮੌਕੇ ਦਾ ਕਿੰਨਾ ਲਾਭ ਲੈ ਸਕਦੇ ਹਨ। ਸੜਕਾਂ ਕਾਫੀ ਖੁਲ੍ਹੀਆਂ ਹਨ। ਜੋ ਸੂਬੇ ਤਿਆਰ ਹਨ ਉਹ ਇਸ ’ਚ ਵੱਡਾ ਹਿੱਸਾ ਲੈ ਸਕਦੇ ਹਨ। ਇਸ ਬੈਠਕ ਵਿਚ ਰਿਲਾਇੰਸ ਇੰਡਸਟ੍ਰੀਜ਼ ਦੇ ਪ੍ਰਮੁੱਖ ਮੁਕੇਸ਼ ਅੰਬਾਨੀ, ਏ.ਡੀ.ਏ.ਜੀ. ਦੇ ਪ੍ਰਮੁੱਖ ਅਨਿਲ ਅੰਬਾਨੀ, ਅਦਾਣੀ ਸਮੂਹ ਦੇ ਪ੍ਰਮੁੱਖ ਗੌਤਮ ਅਦਾਣੀ ਅਤੇ ਟਾਟਾ ਸਮੂਹ ਦੇ ਪ੍ਰਮੁੱਖ ਸਾਇਰਸ ਮਿਸਤਰੀ ਮੌਜੂਦ ਸਨ।
ਪਿਛਲੇ ਦੋ ਮਹੀਨਿਆਂ ’ਚ ਪ੍ਰਧਾਨਮੰਤਰੀ ਨੇ ਜਾਪਾਨ ਅਤੇ ਅਮਰੀਕਾ ਦੀ ਯਾਤਰਾ ਕੀਤੀ ਅਤੇ ਵਿਨਿਰਮਾਣ ਖੇਤਰ ਵਿਚ ਵਿਦੇਸ਼ੀ ਨਿਵੇਸ਼ ਆਕਰਸ਼ਿਤ ਕਰਨ ਦੇ ਲਈ ਮੇਕ ਇਨ ਇੰਡੀਆ ਦੀ ਮੁਹਿੰਮ ਸ਼ੁਰੂ ਕੀਤੀ ਹੈ।
ਉਨ੍ਹਾਂ ਨੇ ਕਿਹਾ ਕਿ ਅਸੀਂ ਜਦੋਂ ਮੇਕ ਇਨ ਇੰਡੀਆ ਦੀ ਗੱਲ ਕਰਦੇ ਹਾਂ ਤਾਂ ਸਾਨੂੰ ਚਾਹੀਦਾ ਹੈ ਕਿ ਵਿਸ਼ਵ ’ਚ ਭਰੋਸਾ ਪੈਦਾ ਹੋਵੇ ਕਿ ਭਾਰਤ ’ਚ ਨਿਵੇਸ਼ ਦੀਆਂ ਅਪਾਰ ਸੰਭਾਵਨਾਵਾਂ ਹਨ। ਕਿਰਪਾ ਕਰਕੇ ਭਾਰਤ ਨੂੰ ਸਿਰਫ ਬਾਜ਼ਾਰ ਨਾ ਸਮਝੋ ਕਿ ਸਾਮਾਨ ਲਿਆਈਏ, ਉਸ ਨੂੰ ਵੇਚੀਏ ਅਤੇ ਮੁਨਾਫਾ ਕਮਾਈਏ।
ੋਮੋਦੀ ਨੇ ਕਿਹਾ ਕਿ ਮੈਂ ਵਿਸ਼ਵ ਨੂੰ ਕਹਿੰਦਾ ਹਾਂ ਕਿ ਉਹ ਆਪਣੇ ਆਪ ਨੂੰ ਇੰਨੇ ਤੱਕ ਸੀਮਿਤ ਨਾ ਰੱਖਣ। ਜੇਕਰ ਭਾਰਤ ਅਮੀਰ ਨਹੀਂ ਹੋਵੇਗਾ ਤਾਂ ਇਸ ਦੀ ਖਰੀਦ ਤਾਕਤ ਨਹੀਂ ਵਧੇਗੀ। ਜੇਕਰ ਭਾਰਤ ਦੀ ਖਰੀਦ ਤਾਕਤ ਨਹੀਂ ਵਧੇਗੀ ਤਾਂ ਭਾਰਤ ਨੂੰ ਬਾਜ਼ਾਰ ਦੇ ਤੌਰ ’ਤੇ ਦੇਖਣ ਦਾ ਸੁਪਨਾ ਹੀ ਰਹਿ ਜਾਵੇਗਾ।
ਉਨ੍ਹਾਂ ਨੇ ਕਿਹਾ ਕਿ ਸਰਕਾਰ ਦਾ ਧਿਆਨ ਖੇਤੀ, ਵਿਨਿਰਮਾਣ ਅਤੇ ਸੇਵਾ ਖੇਤਰ ਨੂੰ ਉਤਸ਼ਾਹਤ ਕਰਕੇ ਰੋਜ਼ਗਾਰ ਪੈਦਾ ਕਰਨ ਦਾ ਹੈ।
ਪ੍ਰਧਾਨਮੰਤਰੀ ਨੇ ਕਿਹਾ ਕਿ ਸੂਬਿਆਂ ਨੂੰ ਵਿਕਾਸ ਦੇ ਏਜੰਡੇ ’ਤੇ ਸੌੜੀ ਸਿਆਸਤ ਤੋਂ ਉੱਪਰ ਉਠਣਾ ਚਾਹੀਦਾ ਹੈ ਅਤੇ ਕੇਂਦਰ ਉਨ੍ਹਾਂ ਨੂੰ ਹਰ ਸੰਭਵ ਮਦਦ ਦੇਵੇਗਾ।
ਸ਼ੁਰੂਆਤੀ ਕਾਰੋਬਾਰ ’ਚ ਸੂਚਕ ਅੰਕ 312 ਅੰਕ ਮਜ਼ਬੂਤ
NEXT STORY