ਤੁਸੀਂ ਚਾਹੇ ਇਸ ਨੂੰ ਆਈਫੋਨ 6 ਪਾਉਣ ਦਾ ਜਨੂਨ ਕਹੋ ਜਾਂ ਘਰ ਵੇਚਣ ਦੀ ਜਲਦਬਾਜ਼ੀ, ਪਰ ਇਹ ਸ਼ਖਸ ਐਪਲ ਦੇ ਇਸ ਨਵੇਂ ਅਤੇ ਸਭ ਤੋਂ ਵੱਡੇ ਆਈਫੋਨ ਦੇ ਬਦਲੇ ਆਪਣਾ ਘਰ ਵੇਚਣ ਨੂੰ ਤਿਆਰ ਹੈ। ਇਹ ਘਰ ਅਮਰੀਕਾ 'ਚ ਹੈ। ਡਿਟ੍ਰਾਇਟ ਅਮਰੀਕਾ ਦੇ ਮਿਸ਼ਿਗਮ ਸੂਬੇ ਦਾ ਸਭ ਤੋਂ ਵੱਧ ਜਨਸੰਖਿਆ ਵਾਲਾ ਸ਼ਹਿਰ ਹੈ। 3 ਬੈਡਰੂਮ ਵਾਲੇ ਇਸ ਘਰ ਦੇ ਮਾਲਕ ਇਸ ਨੂੰ ਕਾਫੀ ਸਮੇਂ ਤੋਂ ਵੇਚਣਾ ਚਾਹ ਰਹੇ ਹਨ। ਉਹ 5000 ਡਾਲਰ (ਲੱਗਭਗ 3 ਲੱਖ ਰੁਪਏ) 'ਚ ਘਰ ਵੇਚਣ ਨੂੰ ਤਿਆਰ ਸੀ, ਪਰ ਕੋਈ ਖਰੀਦਦਾਰ ਨਹੀਂ ਮਿਲਿਆ।
ਹੁਣ 3000 ਡਾਲਰ (ਲੱਗਭਗ 1.83 ਲੱਖ ਰੁਪਏ) ਜਾਂ ਆਈਫੋਨ 6, 6 ਪਲਸ ਜਾਂ 32 ਜੀ.ਬੀ. ਵਾਲੇ ਮਹਿੰਗੇ ਆਈਪੈਡ ਦੇ ਬਦਲੇ 'ਚ ਵੀ ਘਰ ਵੇਚਣ ਲਈ ਤਿਆਰ ਹੈ। ਫਾਕਸ 2 ਨੂੰ ਘਰ ਦੇ ਮਾਲਕ ਵਲੋਂ ਡੀਲ ਕਰ ਰਹੇ ਪ੍ਰਾਪਟੀ ਏਜੰਟ ਲੈਰੀ ਜੇ ਐਲਸ ਨੇ ਦੱਸਿਆ ਕਿ ਇਸ ਤਰ੍ਹਾਂ ਸੱਚ 'ਚ ਹੈ। ਉਹ ਬਾਹਰ ਹੈ ਅਤੇ ਘਰ ਵੇਚਣਾ ਚਾਹੁੰਦੇ ਹਨ। ਉਨ੍ਹਾਂ ਨੇ ਮੈਨੂੰ ਆਈਫੋਨ 6 ਦੇ ਬਦਲੇ ਘਰ ਵੇਚਣ ਨੂੰ ਕਿਹਾ ਹੈ। ਲੈਰਾ ਨੇ ਅੱਗੇ ਕਹਿੰਦੇ ਹਨ ਕਿ ਇਸ ਤਰ੍ਹਾਂ ਲੱਗਦਾ ਹੈ ਕਿ ਉਹ ਪ੍ਰੀਮਿਅਮ ਵਰਜ਼ਨ (ਆਈਫੋਨ 6 ਪਲਸ) ਹੀ ਚਾਹੁੰਦੇ ਹਨ ਪਰ ਇਹ ਨਿਸ਼ਚਿਤ ਹੀ ਮੋਲ-ਭਾਅ ਕਰਨ ਲਈ ਤਿਆਰ ਹੈ। ਹੋ ਸਕਦਾ ਹੈ ਕਿ ਉਹ ਘਰ ਦੇ ਬਦਲੇ ਕੁਝ ਵੀ ਲੈਣ ਨੂੰ ਤਿਆਰ ਹੋ ਜਾਣ, ਸ਼ਾਇਦ ਐਂਡਰਾਇਡ ਫੋਨ ਵੀ। ਇਕ ਪ੍ਰਾਪਟੀ ਵੈਬਸਾਈਟ Zillow.com ਨੇ ਇਸ ਦੀ ਕੀਮਤ 50 ਹਜ਼ਾਰ ਡਾਲਰ (ਲਗਭਗ 30 ਲੱਖ ਰੁਪਏ) ਤੋਂ ਘੱਟ ਰੱਖੀ ਹੈ। ਹਾਲਾਂਕਿ ਇਸ ਘਰ ਨੂੰ ਰਹਿਣ ਲਾਇਕ ਬਣਾਉਣ ਲਈ ਕਾਫੀ ਠੀਕ ਕਰਨਾ ਪਵੇਗਾ। ਰਿਪੋਰਟ ਅਨੁਸਾਰ ਘਰ ਇਸ ਸਮੇਂ ਖਾਲੀ ਹੈ ਅਤੇ ਚੋਰ ਇਸ 'ਤੇ ਹੱਥ ਸਾਫ ਕਰ ਚੁੱਕੇ ਹਨ। ਖਰੀਦਦਾਰ ਨੂੰ ਪ੍ਰਾਪਟੀ ਟੈਕਸ ਦੇ ਰੂਪ 'ਚ 6000 ਡਾਲਰ (ਲੱਗਭਗ 3.66 ਲੱਖ ਰੁਪਏ) ਤੋਂ ਵੱਧ ਦੇਣਾ ਪਵੇਗਾ।
100 ਅਰਬ ਡਾਲਰ ਦਾ ਵਿਦੇਸ਼ੀ ਨਿਵੇਸ਼ ਭਾਰਤ ਦਾ ਦਰਵਾਜ਼ਾ ਖੜਕਾਅ ਰਿਹਾ ਹੈ : ਮੋਦੀ
NEXT STORY