ਨਿਊਯਾਰਕ- ਤਾਈਵਾਨ ਦੀ ਕੰਪਨੀ ਐਚ.ਟੀ.ਸੀ. ਨੇ ਤਿੰਨ ਸਾਲ ਤੋਂ ਲਗਾਤਾਰ ਵਿਕਰੀ 'ਚ ਗਿਰਾਵਟ ਨੂੰ ਰੋਕਣ ਲਈ ਇਕ ਵਾਟਰ ਪਰੂਫ ਸੈਲਫੀ ਕੈਮਰਾ ਅਤੇ ਸੈਲਫੀ ਕੇਂਦਰਿਤ ਸਮਾਰਟਫੋਨ ਪੇਸ਼ ਕੀਤਾ ਹੈ। ਸੂਤਰਾਂ ਅਨੁਸਾਰ 199 ਡਾਲਰ ਦੇ 'ਰੀ ਕੈਮਰੇ' ਦਾ ਆਕਾਰ ਇਕ ਨਲੀ ਦੀ ਤਰ੍ਹਾਂ ਹੈ।
ਇਸ ਨੂੰ ਤੁਸੀਂ ਸਾਈਕਲ ਦੇ ਹੈਂਡਲ 'ਤੇ ਸਥਾਪਿਤ ਕਰ ਸਕਦੇ ਹੋ। ਪਾਣੀ 'ਚ ਵੀ ਇਸ ਦੀ ਵਰਤੋਂ ਕੀਤੀ ਜਾ ਸਕਦੀ ਹੈ। ਕੈਮਰੇ ਦਾ ਭਾਰ ਢਾਈ ਔਂਸ ਹੈ। ਗੱਤ ਸਾਲ ਸੈਮਸੰਗ ਤੋਂ ਮਿਲੀ ਜ਼ਬਰਦਸਤ ਮੁਕਾਬਲੇਬਾਜ਼ੀ ਦੇ ਬਾਅਦ ਕੰਪਨੀ ਦਾ ਬ੍ਰਾਂਡ ਕਮਜ਼ੋਰ ਪੈ ਗਿਆ ਸੀ ਅਤੇ ਇਹ ਦੁਨੀਆ ਦੇ ਪਹਿਲੇ 10 ਸਮਾਰਟਫੋਨ ਬ੍ਰਾਂਡ ਤੋਂ ਬਾਹਰ ਹੋ ਗਿਆ ਸੀ। ਕੰਪਨੀ ਦੇ ਮੁੱਖ ਵਿੱਤ ਅਧਿਕਾਰੀ ਚਿਆਲਿਨ ਚੈਂਗ ਅਨੁਸਾਰ ਨਵਾਂ ਉਤਪਾਦ ਆਉਣ ਵਾਲੀਆਂ ਤਿਮਾਹੀਆਂ 'ਚ ਵਿਕਰੀ ਵਧਾਉਣ 'ਚ ਮਦਦ ਕਰੇਗਾ।
ਆਈਫੋਨ 6 ਬਦਲੇ ਘਰ ਵੇਚਣ ਲਈ ਤਿਆਰ ਹੈ ਇਹ ਵਿਅਕਤੀ! (ਵੀਡੀਓ)
NEXT STORY