ਨਵੀਂ ਦਿੱਲੀ- ਅਸੀਂ ਸਾਰੇ ਆਪਣੇ ਸਮਾਰਟਫੋਨ 'ਚ ਕਈ ਮੈਸੇਜਿੰਗ ਐਪਸ ਦੀ ਵਰਤੋਂ ਕਰਦੇ ਹਾਂ। ਕਈ ਵਾਰ ਇਕ ਸਾਥ ਵੱਖ-ਵੱਖ ਲੋਕਾਂ ਨਾਲ ਵੱਖ-ਵੱਖ ਐਪ 'ਤੇ ਚੈਟ ਕਰਨਾ ਬਹੁਤ ਥਕਾਉਣ ਵਾਲਾ ਹੁੰਦਾ ਹੈ ਪਰ ਹੁਣ ਇਸ ਤਰ੍ਹਾਂ ਦਾ ਇਕ ਐਪ ਆ ਗਿਆ ਹੈ, ਜਿਸ 'ਚ ਤੁਹਾਡੇ ਸਾਰੇ ਮੈਸੇਜਿੰਗ ਐਪਸ ਦੇ ਮੈਸੇਜ ਦਿਖਾਈ ਦੇਣਗੇ। ਇਸ ਦਾ ਨਾਮ ਸਨੋਬਾਲ ਹੈ। ਇਸ ਨੂੰ ਬਣਾਉਣ ਵਾਲੇ ਭਾਰਤੀ ਮੂਲ ਦੇ ਹਨ।
ਸਨੋਬਾਲ ਐਸ.ਐਮ.ਐਸ., ਵਟਸਐਪ, ਫੇਸਬੁੱਕ ਮੈਸੇਂਜਰ, ਗੂਗਲ ਹੈਂਗਆਊਟਸ, ਟਵਿੱਟਰ, ਲਾਈਨ, ਵੀ-ਚੈਟ, ਸਨੈਪਚੈਟ ਅਤੇ ਸਲੈਕ ਨੂੰ ਸਪੋਰਟ ਕਰਦਾ ਹੈ। ਇਹ ਇਨ੍ਹਾਂ ਸਾਰਿਆਂ ਐਪਸ 'ਤੇ ਆਉਣ ਵਾਲੇ ਮੈਸੇਜ ਦੇ ਨੋਟੀਫਿਕੇਸ਼ਨ ਲਈ ਇਨਬਾਕਸ ਦਾ ਕੰਮ ਕਰਦਾ ਹੈ। ਗੂਗਲ ਵੈਂਚਰਸ ਵਲੋਂ ਫੰਡ ਕੀਤਾ ਗਿਆ ਸਨੋਬਾਲ ਉਨ੍ਹਾਂ ਕੁਝ ਐਪਸ 'ਚੋਂ ਹੈ ਜੋ ਪਹਿਲਾਂ ਐਂਡਰਾਇਡ 'ਤੇ ਆਏ ਹਨ। ਇਸ ਦੀ ਵਜ੍ਹਾ ਹੈ ਕਿ ਆਈ.ਓ.ਐਸ. ਥਰਡ ਪਾਰਟੀ ਐਪਸ ਨੂੰ ਆਪਣੇ ਸਿਸਟਮ 'ਚ ਬਹੁਤ ਅੰਦਰ ਤਕ ਜਾਣ ਦੀ ਇਜ਼ਾਜਤ ਨਹੀਂ ਦਿੰਦਾ। ਸਨੋਬਾਲ ਸਪੋਰਟ ਕਰਨ ਵਾਲੇ ਹਰ ਮੈਸੇਜਿੰਗ ਐਪ ਦੇ ਆਥੈਂਟਿਕੇਸ਼ਨ 'ਤੇ ਕੰਮ ਕਰਦਾ, ਸਗੋਂ ਉਹ ਹੋਮ ਸਕਰੀਨ 'ਤੇ ਨਵੇਂ ਮੈਸੇਜ ਦਿਖਾਉਣ ਲਈ ਐਂਡਰਾਇਡ ਦੇ ਨੋਟੀਫਿਕੇਸ਼ਨਜ਼ ਨਾਲ ਜੁੜਦਾ ਹੈ।
ਟੈਕਕਰੰਚ ਦੀ ਰਿਪੋਰਟ ਅਨੁਸਾਰ ਇਸ ਐਪ ਦੇ ਫਾਊਂਡਰ ਅਨੀਸ਼ ਆਚਾਰਿਆ ਅਤੇ ਜੇਸਨ ਪਟੇਲ ਨੇ ਆਪਣੀ ਪਹਿਲੀ ਕੰਪਨੀ ਸੋਸ਼ਲਡੈਕ ਗੂਗਲ ਨੂੰ 2012 'ਚ ਵੇਚ ਦਿੱਤੀ ਸੀ। ਰਿਪੋਰਟ 'ਚ ਦੱਸਿਆ ਗਿਆ ਹੈ ਕਿ ਜੇਸਨ ਗੂਗਲ ਪਲੇ ਗੇਮਜ਼ ਬਣਾਉਣ ਨਾਲ ਜੁੜੇ ਹਨ ਅਤੇ ਅਨੀਸ਼ ਨੇ ਗੂਗਲ ਵੈਂਚਰਜ਼ ਲਈ ਗੂਗਲ ਨੂੰ ਛੱਡ ਦਿੱਤਾ ਸੀ। ਬੀਟਾ ਵਰਜ਼ਨ 'ਚ ਸਨੋਬਾਲ ਗੂਗਲ ਪਲੇ ਸਟੋਰ 'ਤੇ ਡਾਊਨਲੋਡ ਲਈ ਉਪਲੱਬਧ ਹੈ ਪਰ ਫਿਲਹਾਲ ਇਸ ਨੂੰ ਭਾਰਤ 'ਚ ਡਾਊਨਲੋਡ ਨਹੀਂ ਕੀਤਾ ਜਾ ਸਕਦਾ।
16 ਅਕਤੂਬਰ ਨੂੰ ਐਪਲ ਪੇਸ਼ ਕਰੇਗੀ ਆਈਪੈਡ ਅਤੇ ਮੈਕ
NEXT STORY