ਇੰਦੌਰ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੱਧ ਪ੍ਰਦੇਸ਼ 'ਚ ਵਿਕਾਸ ਲਈ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਦੀ ਕੋਸ਼ਿਸ਼ਾਂ ਦੀ ਸ਼ਲਾਘਾ ਕਰਦੇ ਹੋਏ ਵੀਰਵਾਰ ਨੂੰ ਕਿਹਾ ਕਿ ਕੇਂਦਰ ਸਰਕਾਰ ਨਾਲ ਮੋਢੇ ਨਾਲ ਮੋਢੇ ਮਿਲਾ ਕੇ ਚੱਲ ਰਿਹਾ ਇਹ ਰਾਜ ਦੇਸ਼ ਦੇ ਆਰਥਿਕ ਵਿਕਾਸ ਦਾ ਇੰਜਨ ਬਣੇਗਾ।
ਮੋਦੀ ਨੇ ਸੰਸਾਰਕ ਨਿਵੇਸ਼ਕ ਸੰਮੇਲਨ ਦਾ ਉਦਘਾਟਨ ਕਰਦੇ ਹੋਏ ਕਿਹਾ ਕਿ ਦੇਸ਼ ਦੀ ਤਾਕਤ ਸੂਬਿਆਂ 'ਚ ਨਿਹਿਤ ਹੁੰਦੀ ਹੈ। ਦੇਸ਼ ਨੂੰ ਅੱਗੇ ਵਧਾਉਣਾ ਹੈ ਤਾਂ ਸੂਬਿਆਂ ਨੂੰ ਅੱਗੇ ਵਧਾਉਣਾ ਹੋਵੇਗਾ। ਭਾਰਤ ਦਾ ਹਰ ਮਜ਼ਬੂਤ ਰਾਜ ਇਕ ਮਜ਼ਬੂਤ ਖੰਭੇ ਵਾਂਗ ਹੋਵੇਗਾ ਜੋ ਦੇਸ਼ ਨੂੰ ਮਜ਼ਬੂਤ ਕਰੇਗਾ। ਉਨ੍ਹਾਂ ਨੇ ਕਿਹਾ ਕਿ ਕੇਂਦਰ ਦਾ ਫਰਜ਼ ਹੈ ਕਿ ਸਾਰੇ ਸੂਬਿਆਂ ਨੂੰ ਵਿਕਾਸ ਲਈ ਉਤਸ਼ਾਹਿਤ ਕਰੇ। ਜਿੱਥੇ ਲੋੜ ਹੋਵੇ ਉੱਥੇ ਰਾਜ ਨਾਲ ਖੜਾ ਹੋਵੇ।
ਪ੍ਰਧਾਨ ਮੰਤਰੀ ਨੇ ਦੇਸ਼ ਦੇ ਵਿਕਾਸ ਲਈ ਟੀਮ ਇੰਡੀਆ ਦੀ ਸੰਕਲਪਲਾ ਦੱਸਦੇ ਹੋਏ ਕਿਹਾ ਕਿ ਇਹ ਟੀਮ ਇੰਡੀਆ ਪ੍ਰਧਾਨ ਮੰਤਰੀ ਅਤੇ ਸਾਰੇ ਸੂਬਿਆਂ ਦੇ ਮੁੱਖ ਮੰਤਰੀਆਂ ਨਾਲ ਮਿਲ ਕੇ ਬਣਦੀ ਹੈ। ਕੇਂਦਰ ਅਤੇ ਰਾਜ ਇਕ-ਦੂਜੇ ਦੇ ਮੁਕਾਬਲੇਬਾਜ਼ ਨਬੀਂ ਸਗੋਂ ਪੂਰਕ ਹਨ। ਇਹ ਸੰਦੇਸ਼ ਅਸੀਂ ਦੇਸ਼ ਨੂੰ ਦੇਣਾ ਚਾਹੁੰਦੇ ਹਾਂ। ਕੇਂਦਰ ਅਤੇ ਰਾਜ ਦੀ ਸ਼ਕਤੀ ਨਾਲ ਦੇ ਮਿਲਣ ਨਾਲ ਵਧੀਕ ਉਰਜਾ ਬਣਦੀ ਹੈ ਜੋ ਦੇਸ਼ ਨੂੰ ਅੱਗੇ ਵਧਾਏਗੀ।
ਓਮ ਪ੍ਰਕਾਸ਼ ਚੌਟਾਲਾ ਨੂੰ ਸ਼ੁੱਕਰਵਾਰ ਨੂੰ ਦਿੱਲੀ ਹਾਈਕੋਰਟ 'ਚ ਪੇਸ਼ ਹੋਣ ਦਾ ਹੁਕਮ
NEXT STORY