ਮੁਰਸੀਤਪਿਨਾਰ, ਤੁਰਕੀ, ਬੇਰੂਤ- ਇਸਲਾਮਿਕ ਸਟੇਟ ਨੇ ਅਮਰੀਕੀ ਹਵਾਈ ਹਮਲੇ ਦੇ ਬਾਵਜੂਦ ਸਰਹੱਦੀ ਖੇਤਰ ਸ਼ਹਿਰ ਕੋਬਾਨੀ ਦੇ ਇਕ ਹਿੱਸੇ 'ਤੇ ਕਬਜ਼ਾ ਕਰ ਲਿਆ ਹੈ। ਇਹ ਜਾਣਕਾਰੀ ਮਾਨੀਟਰਿੰਗ ਗਰੁੱਪ ਨੇ ਦਿੱਤੀ। ਕੋਬਾਨੀ 'ਚ ਮੁੱਖ ਆਬਾਦੀ ਕੁਰਦ ਭਾਈਚਾਰੇ ਦੀ ਹੈ।
ਕੁਰਦ ਫੌਜ ਦੇ ਕਮਾਂਡਰ ਨੇ ਦੱਸਿਆ ਕਿ ਇਸਲਾਮਿਕ ਸਟੇਟ ਦਾ ਸ਼ਹਿਰ ਦੇ ਛੋਟੇ ਹਿੱਸੇ 'ਤੇ ਕਬਜ਼ਾ ਹੈ। ਉਨ੍ਹਾਂ ਨੇ ਸਵੀਕਾਰ ਕੀਤਾ ਕਿ ਇਸਲਾਮਿਕ ਸਟੇਟ ਨੇ ਤਿੰਨ ਹਫਤੇ ਦੀ ਲੜਾਈ 'ਚ ਚੰਗੀ ਖਾਸੀ ਬੜ੍ਹਤ ਹਾਸਲ ਕੀਤੀ ਹੈ। ਸੀਰੀਆ ਆਬਜ਼ਰਵੇਟਰੀ ਫਾਰ ਹਿਊਮਨ ਰਾਈਟ ਦਾ ਕਹਿਣਾ ਹੈ ਕਿ ਇਸਲਾਮਿਕ ਸਟੇਟ ਨੇ ਵੀਰਵਾਰ ਦੀ ਲੜਾਈ 'ਚ ਬੜ੍ਹਤ ਹਾਸਲ ਕੀਤੀ।
ਆਬਜ਼ਰਵੇਟਰੀ ਦਾ ਕਹਿਣਾ ਹੈ ਕਿ ਇਸਲਾਮਿਕ ਸਟੇਟ ਦਾ ਕੰਟਰੋਲ ਕੋਬਾਨੀ ਦੇ ਇਕ ਹਿੱਸੇ 'ਤੇ ਹੈ ਜਿਸ 'ਚ ਸ਼ਹਿਰ ਦਾ ਪੂਰਾ ਪੂਰਬੀ ਹਿੱਸਾ ਅਤੇ ਉੱਤਰ ਪੂਰਬ ਦਾ ਥੋੜ੍ਹਾ ਹਿੱਸੇ ਅਤੇ ਦੱਖਣੀ ਪੂਰਬ ਦਾ ਹਿੱਸਾ ਸ਼ਾਮਲ ਹੈ। ਕੋਬਾਨੀ ਦੇ ਪੱਛਮੀ ਹਿੱਸੇ 'ਚ ਵੀਰਵਾਰ ਨੂੰ ਧਮਾਕੇ ਦੀ ਆਵਾਜ਼ ਸੁਣਾਈ ਦਿੱਤੀ। ਸ਼ਹਿਰ ਦੇ ਕਈ ਹਿੱਸੇ 'ਚ ਗੋਲਾਬਾਰੀ ਚਲਦੀ ਰਹੀ ਅਤੇ ਅਸਮਾਨ 'ਚ ਇਕ ਜੈਟ ਜਹਾਜ਼ ਵੀ ਉਡਦਾ ਦੇਖਿਆ ਗਿਆ।
ਸੰਯੁਕਤ ਰਾਸ਼ਟਰ ਦਾ ਕਹਿਣਾ ਹੈ ਕਿ ਕੋਬਾਨੀ ਸ਼ਹਿਰ 'ਚ ਕੁਝ ਹੀ 100 ਲੋਕ ਰਹਿ ਗਏ ਹਨ। ਕੁਰਦ ਫੌਜ ਸ਼ਹਿਰ ਨੂੰ ਬਚਾਉਣ 'ਚ ਲੱਗੀ ਹੋਈ ਹੈ ਪਰ ਇਸਲਾਮਿਕ ਸਟੇਟ ਨੂੰ ਰੋਕਿਆ ਨਹੀਂ ਗਿਆ ਤਾਂ ਸ਼ਹਿਰ 'ਚ ਜਨਸੰਹਾਰ ਦਾ ਦ੍ਰਿਸ਼ ਦੇਖਣ ਨੂੰ ਮਿਲ ਸਕਦਾ ਹੈ।
ਫਰਾਂਸ ਦੇ ਪੈਟਰਿਕ ਮੋਦੀਆਨੋ ਨੋਬਲ ਸਾਹਿਤ ਪੁਰਸਕਾਰ ਸਨਮਾਨਿਤ
NEXT STORY