ਸਟਾਕਹੋਮ-ਇਤਿਹਾਸਕ ਪਿੱਠ ਭੂਮੀ 'ਤੇ ਆਧਾਰਿਤ ਨਵਲਾਂ ਦੀ ਰਚਨਾ ਕਰਨ ਵਾਲੇ ਫਰਾਂਸ ਦੇ ਪੈਟਰਿਕ ਮੋਦੀਆਨੋ ਨੂੰ ਵੀਰਵਾਰ ਨੂੰ ਸਾਹਿਤ ਨੋਬਲ ਪੁਰਸਕਾਰ ਦਿੱਤਾ ਗਿਆ। ਉਨ੍ਹਾਂ ਦੀ ਰਚਨਾਵਾਂ ਜ਼ਿਆਦਾਤਰ ਦੋ-ਪੱਖੀ ਵਿਸ਼ਵ ਜੰਗ ਅਤੇ 1940 ਦੇ ਦਹਾਕੇ 'ਤੇ ਆਧਾਰਿਤ ਹਨ। ਸਵੀਡਿਸ਼ ਅਕਾਦਮੀ ਦੇ ਬੁਲਾਰੇ ਨੇ ਦੱਸਿਆ ਕਿ ਉਨ੍ਹਾਂ ਨੇ ਜੰਗ ਨਾਲ ਜੁੜੀਆਂ ਯਾਦਾਂ ਅਤੇ ਇਸਦਾ ਮਨੁੱਖ ਦੇ ਸੁਭਾਅ 'ਤੇ ਪੈਣ ਵਾਲੇ ਪ੍ਰਭਾਵਾਂ ਨੂੰ ਬਖੂਬੀ ਉਕੇਰਿਆ ਹੈ। ਇਹ ਪੁਰਸਕਾਰ ਉਨ੍ਹਾਂ ਨੂੰ ਉਨ੍ਹਾਂ ਦੀ ਇਸ ਖੂਬੀ ਲਈ ਦਿੱਤਾ ਗਿਆ।
ਲਾਈਬੇਰੀਆ 'ਚ ਯੂ. ਐਨ. ਮਿਸ਼ਨ ਦਾ ਇਕ ਹੋਰ ਮੈਂਬਰ ਇਬੋਲਾ ਨਾਲ ਪੀੜਤ
NEXT STORY