ਪੰਚਕੂਲਾ- ਸ਼ੁੱਕਰਵਾਰ ਦੇਰ ਰਾਤ ਨੂੰ ਇਨੈਲੋ ਅਤੇ ਭਾਜਪਾ ਦੇ ਵਰਕਰਾਂ ਦੇ ਵਿਚ ਮਾਰ-ਕੁੱਟ ਦਾ ਮਾਮਲਾ ਸਾਹਮਣੇ ਆਇਆ ਹੈ। ਭਾਜਪਾ ਵਰਕਰਾਂ ਦਾ ਦੋਸ਼ ਹੈ ਕਿ ਇਨੈਲੋ ਦੇ ਕੁਝ ਵਰਕਰਾਂ ਨੇ ਉਨ੍ਹਾਂ ਦੇ ਇਕ ਸਾਥੀ ਨਾਲ ਮਾਰ-ਕੁੱਟ ਕੀਤੀ ਜਿਸ ਦੀ ਸ਼ਿਕਾਇਤ ਉਨ੍ਹਾਂ ਨੇ ਸੈਕਟਰ-5 ਥਾਣਾ ਪੁਲਸ ਨੂੰ ਵੀ ਦਿੱਤੀ ਹੈ।
ਜਾਣਕਾਰੀ ਅਨੁਸਾਰ, ਸ਼ੁੱਕਰਵਾਰ ਰਾਤ ਨੂੰ ਭਾਜਪਾ ਵਰਕਰਾਂ ਦੀ ਇਕ ਪਾਰਟੀ ਇੱਥੇ ਸੈਕਟਰ 10 ਸਥਿਤ ਹੋਟਲ ਵੈਸਟਰਨ ਕੋਰਟ 'ਚ ਚੱਲ ਰਹੀ ਸੀ। ਇਸੇ ਦੌਰਾਨ ਉੱਥੇ ਇਨੈਲੋ ਦੇ ਕੁਝ ਵਰਕਰ ਪਹੁੰਚੇ। ਪੀੜਤ ਅਮਿਤ ਗੋਇਲ ਅਨੁਸਾਰ ਇਹ ਲੋਕ ਇਨੈਲੋ ਉਮੀਦਵਾਰ ਕੁਲਭੂਸ਼ਣ ਗੋਇਲ ਦੇ ਰਿਸ਼ਤੇਦਾਰ ਸਨ ਅਤੇ ਉਨ੍ਹਾਂ ਨੇ ਉਸ ਨਾਲ ਮਾਰ-ਕੁੱਟ ਕੀਤੀ। ਅਮਿਤ ਅਨੁਸਾਰ ਇਹ ਲੋਕ ਅਮਿਤ 'ਤੇ ਇਨੈਲੋ ਨੂੰ ਸਮਰਥਨ ਦੇਣ ਦਾ ਦਬਾਅ ਬਣਾ ਰਹੇ ਸਨ ਜਿਸ 'ਤੇ ਉਹ ਮਨ੍ਹਾ ਕਰ ਰਿਹਾ ਹੈ। ਅਮਿਤ ਅਨੁਸਾਰ ਉਹ ਵੀ ਕੁਲਭੂਸ਼ਣ ਗੋਇਲ ਦਾ ਰਿਸ਼ਤੇਦਾਰ ਹੈ। ਉਹ ਸ਼ੁੱਕਰਵਾਰ ਰਾਤ ਹੋਟਲ 'ਚ ਆਯੋਜਿਤ ਭਾਜਪਾ ਦੀ ਪਾਰਟੀ 'ਚ ਪਹੁੰਚਿਆ ਸੀ, ਜਿਸ ਦੇ ਚੱਲਦੇ ਇਨੈਲੋ ਵਰਕਰ ਉਸ 'ਤੇ ਨਾਰਾਜ਼ ਹੋਏ ਅਤੇ ਉਸ ਨਾਲ ਮਾਰ-ਕੁੱਟ ਕੀਤੀ। ਅਮਿਤ ਗੋਇਲ ਨੇ ਮਾਮਲੇ ਦੀ ਸ਼ਿਕਾਇਤ ਸੈਕਟਰ-5 ਥਾਣਾ ਪੁਲਸ ਨੂੰ ਦਿੱਤੀ।
ਐੱਸ. ਐੱਚ. ਓ ਸੈਕਟਰ-5 ਬਲਜੀਤ ਨੇ ਕਿਹਾ ਕਿ ਅਮਿਤ ਗੋਇਲ ਦੀ ਸ਼ਿਕਾਇਤ 'ਤੇ ਐੱਫ. ਆਈ. ਆਰ ਦਰਜ ਕਰਕੇ ਜਾਂਚ ਕੀਤੀ ਜਾ ਰਹੀ ਹੈ।
ਸਪਾ ਵਰਕਰਾਂ ਨੇ ਜੇਪੀ ਦੀ ਰਾਹ 'ਤੇ ਚੱਲਣ ਦਾ ਲਿਆ ਸੰਕਲਪ
NEXT STORY