ਮੁੰਬਈ- ਮਹਾਰਾਸ਼ਟਰ ਦੇ ਸਾਬਕਾ ਉਪ ਮੁੱਖ ਮੰਤਰੀ ਅਜੀਤ ਪਵਾਰ ਅਤੇ ਰਾਸ਼ਟਰਵਾਦੀ ਕਾਂਗਰਸ ਪਾਰਟੀ ਦੇ ਉਮੀਦਵਾਰ ਵਿਜੇ ਭਾਮਰਨੇ ਵਿਰੁੱਧ ਚੋਣ ਜ਼ਾਬਤੇ ਦੀ ਉਲੰਘਣਾ ਦੇ ਮਾਮਲੇ ਵਿਚ ਐੱਫ. ਆਈ. ਆਰ. ਦਰਜ ਕੀਤੀ ਗਈ ਹੈ।
ਪੁਲਸ ਨੇ ਅੱਜ ਇੱਥੇ ਦੱਸਿਆ ਕਿ ਬੀਤੀ 8 ਅਕਤੂਬਰ ਨੂੰ ਗੰਗਾਖੇਡ ਪਾਰਲੇ ਚੱਕ ਪੋਸਟ 'ਤੇ ਭਾਰਮਨੇ ਦੀ ਗੱਡੀ ਵਿਚੋਂ 4 ਲੱਖ 85 ਹਜ਼ਾਰ ਰੁਪਏ ਨਕਦ ਰਕਮ ਬਰਾਮਦ ਕੀਤੀ ਸੀ। ਉਨ੍ਹਾਂ ਦੱਸਿਆ ਕਿ ਇਸ ਦੇ ਨਾਲ ਗੱਡੀ ਵਿਚੋਂ ਸ਼੍ਰੀ ਪਵਾਰ ਦੇ ਵਿਜ਼ੀਟਿੰਗ ਕਾਰਡ ਅਤੇ ਕੱਪੜੇ ਵੀ ਬਰਾਮਦ ਕੀਤੇ ਗਏ ਸਨ। ਪਾਰਟੀ ਬੁਲਾਰੇ ਨਵਾਬ ਮਲਕ ਨੇ ਅੱਜ ਇੱਥੇ ਕਿਹਾ ਕਿ ਪੁਲਸ ਵਲੋਂ ਬਰਾਮਦ ਕੀਤੇ ਗਏ ਪੈਸੇ ਸ਼੍ਰੀ ਪਵਾਰ ਨੂੰ ਪਾਰਟੀ ਵਲੋਂ ਚੋਣ ਫੰਡ ਵਜੋਂ ਦਿੱਤੇ ਗਏ ਸਨ।
ਜੰਮੂ ਤੇ ਕਸ਼ਮੀਰ ਨੇ ਕੇਂਦਰ ਕੋਲੋਂ ਮੰਗੇ 44000 ਕਰੋੜ ਰੁਪਏ
NEXT STORY