ਹਿਸਾਰ-ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਸ਼ਨੀਵਾਰ ਨੂੰ ਕਿਹਾ ਕਿ ਪਾਕਿਸਤਾਨ ਨੂੰ ਬਾਰਡਰ 'ਤੇ ਮੂੰਹਤੋੜ ਜਵਾਬ ਦਿੱਤਾ ਗਿਆ ਹੈ ਤੇ ਹੁਣ ਉਹ ਡਰ ਕੇ ਯੂਐਨਓ ਦੀ ਸ਼ਰਨ 'ਚ ਗਿਆ ਹੈ।
ਸ਼੍ਰੀ ਸਿੰਘ ਨੇ ਭਿਵਾਨੀ ਦੇ ਹੁਡਾ ਮੈਦਾਨ 'ਚ ਭਾਜਪਾ ਦੀ ਵਿਜੈ ਰੈਲੀ 'ਚ ਵਿਰੋਧੀ ਦਲਾਂ ਵਲੋਂ ਬਾਰਡਰ 'ਤੇ ਗੋਲੀਬਾਰੀ ਨੂੰ ਲੈ ਕੇ ਕੀਤੀ ਜਾ ਰਹੀ ਬਿਆਨਬਾਜ਼ੀ ਨੂੰ ਮਾੜਾ ਕਰਾਰ ਦਿੰਦਿਆਂ ਕਿਹਾ ਕਿ ਉਨ੍ਹਾਂ ਨੂੰ ਦੇਸ਼ ਦੀਆਂ ਫੌਜਾਂ ਦੇ ਹੌਸਲੇ ਨੂੰ ਤੋੜਨਾ ਨਹੀਂ ਚਾਹੀਦਾ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦ੍ਰਿੜ੍ਹ ਸੰਕਲਪ ਹੈ ਕਿ ਦੇਸ਼ ਦੇ ਸਨਮਾਨ ਨੂੰ ਠੇਸ ਨਹੀਂ ਲੱਗਣ ਦਿੱਤੀ ਜਾਵੇਗੀ।
ਵਿਸ਼ਵ ਬੈਂਕ ਕਰੇਗਾ ਆਂਧਰਾ ਦੇ ਬੌਧਿਕ ਸਰਕਿਟ ਦੀ ਆਰਥਿਕ ਮਦਦ
NEXT STORY