ਮੁੰਬਈ— ਸਾਬਕਾ ਕੇਂਦਰੀ ਅਤੇ ਵਿੱਤ ਮੰਤਰੀ ਪੀ.ਚਿਦਾਂਬਰਮ ਨੇ ਸ਼ਨੀਵਾਰ ਨੂੰ ਕਿਹਾ ਕਿ ਕੇਂਦਰ 'ਚ ਸੱਤਾਧਾਰੀ ਨਵੀਂ ਸਰਕਾਰ ਹੁਣ ਤੱਕ ਕਿਸੇ ਵੀ ਨਿਤੀਗਤ ਪਹਿਲ ਦੇ ਨਾਲ ਸਾਹਮਣੇ ਨਹੀਂ ਆਈ ਹੈ। ਚਿਦਾਂਬਰਮ ਨੇ ਇਕ ਪੱਤਰਕਾਰ ਸੰਮੇਲਨ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਕਿਸੇ ਵੀ ਵੱਡੇ ਮਸਲੇ ਨਾਲ ਸਬੰਧਤ ਨਿਤੀਆਂ ਨੂੰ ਲੈ ਕੇ ਕੋਈ ਬਿਆਨ ਨਹੀਂ ਆਇਆ ਹੈ। ਉਨ੍ਹਾਂ ਨੇ ਕਿਹਾ ਕਿ ਮੋਦੀ ਨੇ ਜਿੰਨੀਆਂ ਵੀ ਨਵੀਆਂ ਯੋਜਨਾਵਾਂ ਦਾ ਐਲਾਨ ਕੀਤਾ ਹੈ ਉਨ੍ਹਾਂ 'ਚੋਂ ਜ਼ਿਆਦਾਤਰ ਸੰਯੁਗਤ ਪ੍ਰਗਤੀਸ਼ੀਲ ਗਠਜੋੜ ਸਰਕਾਰ ਦੀਆਂ ਯੋਜਨਾਵਾਂ ਦਾ ਹੀ ਨਵੀਂਨੀਕਰਣ ਹੈ। ਸਾਬਕਾ ਵਿੱਤ ਮੰਤਰੀ ਨੇ ਕਿਹਾ ਕਿ ਮੋਦੀ ਅਤੇ ਉਨ੍ਹਾਂ ਦੀ ਭਾਰਤੀ ਜਨਤਾ ਪਾਰਟੀ ਹਮੇਸ਼ਾ ਚੋਣ ਪ੍ਰਚਾਰ 'ਚ ਲੱਗੀ ਹੋਈ ਦਿਖਾਈ ਦਿੰਦੀ ਹੈ। ਉਨ੍ਹਾਂ ਨੇ ਕਿਹਾ ਕਿ ਦੇਸ਼ ਦੇ ਲੋਕ ਹੁਣ ਵੀ ਵਿੱਤ, ਇਸਪਾਤ, ਕੋਲਾ, ਨਾਗਰਿਕ ਵਿਮਾਨਨ ਅਤੇ ਹੋਰ ਵਿਭਾਗਾਂ ਨਾਲ ਸਬੰਧਤ ਨਿਤੀਗਤ ਪਹਿਲ ਦਾ ਇੰਤਜ਼ਾਰ ਕਰ ਰਹੇ ਹਨ।
ਬਿਹਾਰ ਦੀਆਂ ਮਹਿਲਾਵਾਂ 'ਚ ਵੱਧ ਰਹੀ ਹੈ ਅਸੁਰੱਖਿਆ ਦੀ ਭਾਵਨਾ : ਮੋਦੀ
NEXT STORY