ਲਾਹੌਰ— 2014 ਦੇ ਨੋਬੇਲ ਸ਼ਾਂਤੀ ਪੁਰਸਕਾਰ ਦੇ ਸਾਂਝੇ ਰੂਪ ਨਾਲ ਭਾਰਤ ਅਤੇ ਪਾਕਿਸਤਾਨ ਦੀ ਝੋਲੀ 'ਚ ਜਾਣ ਤੋਂ ਬਾਅਦ ਪਾਕਿਸਤਾਨ ਤੁਰੰਤ ਫਿਰ ਹਰਕਤ ਵਿਚ ਆ ਗਿਆ ਅਤੇ ਲੋਕਾਂ ਵਿਚ ਅਜੀਬ ਕਿਸਮ ਦੀਆਂ ਗੱਲਾਂ ਸ਼ੁਰੂ ਹੋ ਗਈਆਂ। ਅਜਿਹੇ ਅਸ਼ਾਂਤੀ ਭਰੇ ਵਾਤਾਵਰਣ ਵਿਚ ਜਦੋਂ ਭਾਰਤ ਅਤੇ ਪਾਕਿਸਤਾਨ ਦੀਆਂ ਫੌਜਾਂ ਸਰਹੱਦ 'ਤੇ ਇਕ-ਦੂਜੇ 'ਤੇ ਗੋਲੀਆਂ ਬਰਸਾ ਰਹੀਆਂ ਹਨ, ਉਸ ਸਮੇਂ ਭਾਰਤ ਤੇ ਪਾਕਿਸਤਾਨ ਦੀਆਂ ਦੋ ਹਸਤੀਆਂ ਨੂੰ ਨੋਬੇਲ ਸ਼ਾਂਤੀ ਪੁਰਸਕਾਰ। ਗੱਲ ਤਾਂ ਹੈਰਾਨੀ ਦੀ ਹੈ। ਸ਼ੋਸ਼ਲ ਮੀਡੀਆ ਸਾਈਟ 'ਤੇ ਵੀ ਇਸ ਨੂੰ ਲੈ ਕੇ ਚਰਚਾ ਛਿੜ ਗਈ। ਲੋਕਾਂ ਨੇ ਇੱਥੇ ਤੱਕ ਲਿਖ ਦਿੱਤਾ ਕਿ ਬਿਲਾਵਲ ਭੁੱਟੋ ਹਿੰਦੂਸਤਾਨ ਤੋਂ ਨੋਬੇਲ ਦਾ ਇੰਚ-ਇੰਚ ਲੈ ਕੇ ਰਹਿਣਗੇ। ਉੱਧਰ ਹਾਫਿਜ ਸਈਦ ਨੇ ਵੀ ਨੋਬੇਲ ਵਾਪਸ ਲੈਣ ਲਈ ਕਮਰ ਕੱਸ ਲਈ।
ਦੂਜੇ ਪਾਸੇ ਕੈਲਾਸ਼ ਸਤਿਆਰਥੀ ਨੂੰ ਨੋਬੇਲ ਮਿਲਿਆ ਤਾਂ ਭਾਰਤ ਦੇ ਲੋਕਾਂ ਨੂੰ ਉਨ੍ਹਾਂ ਬਾਰੇ ਜ਼ਿਆਦਾ ਕੁਝ ਨਹੀਂ ਪਤਾ ਸੀ। ਜ਼ਿਆਦਾਤਰ ਲੋਕ ਤਾਂ ਗੂਗਲ 'ਤੇ 'ਹੂ ਇਜ਼ ਕੈਲਾਸ਼ ਸਤਿਆਰਥੀ' ਲਿਖਦੇ ਨਜ਼ਰ ਆਏ। ਭਾਰਤ ਦੇ ਲੋਕਾਂ ਨੂੰ ਮਲਾਲਾ ਬਾਰੇ ਤਾਂ ਪਤਾ ਸੀ ਪਰ ਸਤਿਆਰਥੀ ਬਾਰੇ ਨਹੀਂ। ਕੈਲਾਸ਼ ਸਤਿਆਰਥੀ ਬਾਲ ਅਧਿਕਾਰਾਂ ਦੇ ਲਈ ਲੰਬੇਂ ਸਮੇਂ ਤੋਂ ਲੜਦੇ ਆਏ ਹਨ ਪਰ ਅਫਸੋਸ ਭਾਰਤ ਵਿਚ ਉਨ੍ਹਾਂ ਨੂੰ ਜ਼ਿਆਦਾ ਪ੍ਰਸਿੱਧੀ ਨਹੀਂ ਮਿਲ ਸਕੀ। ਇਸ ਦਾ ਕਾਰਨ ਸਾਡੇ ਸਮਾਜ ਵਿਚ ਫੈਲਦੀ ਜਾ ਰਹੀ ਸੰਵੇਦਨਹੀਣਤਾ ਹੈ।
ਨੋਬੇਲ ਪੁਰਸਕਾਰ ਜੇਤੂ ਕੈਲਾਸ਼ ਸਤਿਆਰਥੀ ਨੂੰ ਮਿਲੇ ਮੋਦੀ (ਤਸਵੀਰਾਂ)
NEXT STORY