ਕਸੌਲੀ/ਹਡਾਲੀ— ਪੰਜਾਬੀ ਸਾਹਿਤ ਜਗਤ ਦੀ ਮਸ਼ਹੂਰ ਹਸਤੀ ਖੁਸ਼ਵੰਤ ਸਿੰਘ ਹੁਣ ਸਾਡੇ ਦਰਮਿਆਨ ਨਹੀਂ ਹਨ। ਇਸ ਸਾਲ ਉਨ੍ਹਾਂ ਦੀ ਕਲਮ ਰੁਕ ਗਈ ਤੇ 20 ਮਾਰਚ, 2014 ਨੂੰ ਉਨ੍ਹਾਂ ਦਾ ਦਿਹਾਂਤ ਹੋ ਗਿਆ। ਇਹ ਪੰਜਾਬੀ ਸਾਹਿਤ ਜਗਤ ਦੇ ਇਕ ਯੁੱਗ ਦਾ ਅੰਤ ਸੀ। ਕਸੌਲੀ ਕਲੱਬ ਵਿਚ ਹਰ ਸਾਲ ਦੇ ਵਾਂਗ ਇਸ ਸਾਲ ਵੀ ਖੁਸ਼ਵੰਤ ਸਿੰਘ ਸਾਹਿਤਿਕ ਮੇਲੇ ਦਾ ਆਯੋਜਨ ਕੀਤਾ ਗਿਆ। ਇਸ ਦੌਰਾਨ ਪਾਕਿਸਤਾਨ ਦੇ ਲੇਖਕ ਅਤੇ ਇਤਿਹਾਸਕਾਰ ਸੈਯਦ ਏਜਾਜ਼ੁਦੀਨ ਵੀ ਸ਼ਾਮਲ ਹੋਏ। ਕੋਈ ਫਰਕ ਸੀ ਤਾਂ ਸਿਰਫ ਇੰਨਾਂ ਕਿ ਇਸ ਵਾਰ ਖੁਸ਼ਵੰਤ ਸਿੰਘ ਖੁਦ ਉੱਥੇ ਮੋਜੂਦ ਨਹੀਂ ਸਨ। ਏਜਾਜ਼ੁਦੀਨ ਇਸ ਦੌਰਾਨ ਭਾਰਤੀਆਂ ਦੇ ਲਈ ਇਕ ਖਾਸ ਤੋਹਫਾ ਲੈ ਕੇ ਆਏ ਸਨ। ਇਹ ਖਾਸ ਤੋਹਫਾ ਸੀ ਪਾਕਿਸਤਾਨ ਦੇ ਹਡਾਲੀ ਦੇ ਉਸ ਸਕੂਲ ਦੀ ਇੱਟ, ਜਿੱਥੇ ਖੁਸ਼ਵੰਤ ਸਿੰਘ ਨੇ ਪੜ੍ਹਾਈ ਕੀਤੀ ਸੀ। ਖੁਸ਼ਵੰਤ ਸਿੰਘ ਮੂਲ ਰੂਪ ਨਾਲ ਪਾਕਿਸਤਾਨ ਦੇ ਹਡਾਲੀ ਰਹਿਣ ਵਾਲੇ ਸਨ। ਉਨ੍ਹਾਂ ਦੀ ਰੂਹ ਉੱਥੇ ਵੱਸਦੀ ਸੀ। ਖੁਸ਼ਵੰਤ ਸਿੰਘ ਨੇ ਆਖਰੀ ਵਾਰ ਏਜਾਜ਼ੁਦੀਨ ਨੂੰ ਕਿਹਾ ਸੀ ਕਿ ਜੇਕਰ ਉਸ ਦੀ ਮੌਤ ਹੋ ਜਾਵੇ ਤਾਂ ਉਸ ਦੀ ਸੁਆਹ ਨੂੰ ਪਾਕਿਸਤਾਨ 'ਚ ਉਨ੍ਹਾਂ ਦੇ ਜੱਦੀ ਪਿੰਡ ਹਡਾਲੀ ਵਿਚ ਛਿੜਕ ਦਿੱਤਾ ਜਾਵੇ। ਖੁਸ਼ਵੰਤ ਸਿੰਘ ਦੀ ਮੌਤ ਤੋਂ ਬਾਅਦ ਉਨ੍ਹਾਂ ਨੇ ਇਹ ਗੱਲ ਉਨ੍ਹਾਂ ਦੀ ਬੇਟੀ ਨੂੰ ਵੀ ਦੱਸੀ। ਬੇਟੀ ਨੇ ਕਿਹਾ ਕਿ ਉਹ ਖੁਸ਼ਵੰਤ ਸਿੰਘ ਦੀਆਂ ਅਸਥੀਆ ਲੈ ਕੇ ਆ ਗਏ ਹਨ ਤੇ ਇਸ ਦਾ ਕੁਝ ਹਿੱਸਾ ਉਨ੍ਹਾਂ ਦੀ ਇੱਛਾ ਪੂਰਤੀ ਲਈ ਰੱਖ ਦੇਣਗੇ।
ਖੁਸ਼ਵੰਤ ਸਿੰਘ ਦੀ ਸੁਆਹ ਦੇ ਉਸ ਹਿੱਸੇ ਨਾਲ ਹਡਾਲੀ ਸਥਿਤ ਉਨ੍ਹਾਂ ਦੇ ਸਕੂਲ ਦੀ ਇਕ ਕੰਧ ਬਣਾਈ ਗਈ। ਏਜਾਜ਼ੁਦੀਨ ਨੇ ਦੱਸਿਆ ਕਿ ਉਨ੍ਹਾਂ ਨੇ ਉਸ ਸੁਆਹ ਨੂੰ ਸਕੂਲ ਦੀ ਕੰਧ ਬਣਾਉਣ ਲਈ ਤਿਆਰ ਕੀਤੇ ਜਾ ਰਹੇ ਸੀਮੇਂਟ ਵਿਚ ਮਿਲਾ ਦਿੱਤਾ। ਇਸ ਕੰਧ ਦੇ ਉੱਪਰ ਲਿਖਿਆ ਗਿਆ- ਖੁਸ਼ਵੰਤ ਸਿੰਘ ਦੀ ਯਾਦ ਵਿਚ—'ਇਹ ਉਹ ਸਥਾਨ ਹੈ, ਜਿੱਥੇ ਮੇਰੀਆ ਜੜ੍ਹਾਂ ਹਨ, ਜਿਸ ਨੂੰ ਮੇਰੇ ਹੰਝੂਆਂ ਅਤੇ ਤਕਲੀਫ ਨੇ ਸਿੰਜਿਆ ਹੈ।'
ਏਜਾਜ਼ੁਦੀਨ ਨੇ ਇਸ ਫੈਸਟੀਵਲ ਵਿਚ ਆਪਣੀ ਕਿਤਾਬ 'ਦਿ ਲੈਜੇਂਡ ਲਿਵਸ ਆਨ' ਨੂੰ ਵੀ ਰਿਲੀਜ਼ ਕੀਤਾ। ਇਸ ਦੌਰਾਨ ਸ਼ੋਭਾ ਡੇ, ਪਬਲਿਸ਼ਰ ਅਤੇ ਇਸ ਸਾਹਿਤਿਕ ਮੇਲੇ ਦੇ ਆਯੋਜਕ ਅਸ਼ੋਕ ਚੋਪੜਾ ਨੇ ਵੀ ਖੁਸ਼ਵੰਤ ਸਿੰਘ ਨੂੰ ਯਾਦ ਕੀਤਾ। ਅਸ਼ੋਕ ਚੋਪੜਾ ਨੇ ਕਿਹਾ ਕਿ ਖੁਸ਼ਵੰਤ ਸਿੰਘ ਬਿਨਾਂ ਮੰਗੇ ਹੀ ਲੋਕਾਂ ਦੀ ਮਦਦ ਕਰ ਦਿੰਦੇ ਸਨ।
ਚਿੜੀਆਘਰ ਦੇ ਵਾੜੇ 'ਚ ਡਿੱਗਣ ਤੋਂ ਬਾਅਦ 3 ਸਾਲਾ ਬੱਚੇ ਨੂੰ ਲੈ ਗਏ ਤੇਂਦੁਏ
NEXT STORY