ਅਰਕੰਸਾਸ— ਅਮਰੀਕਾ ਦੇ ਅਰਕੰਸਾਸ ਸੂਬੇ ਵਿਚ ਤਿੰਨ ਸਾਲ ਦੇ ਇਕ ਬੱਚੇ ਦੇ ਅਚਾਨਕ ਤੇਂਦੁਏ ਦਾ ਵਾੜੇ ਵਿਚ ਡਿੱਗ ਜਾਣ ਤੋਂ ਬਾਅਦ ਉਸ ਨੂੰ ਬੜੀ ਮਸ਼ੱਕਤ ਦੇ ਨਾਲ ਬਚਾਇਆ ਗਿਆ। ਹਾਲਾਂਕਿ ਬੱਚਾ ਬੁਰੀ ਤਰ੍ਹਾਂ ਨਾਲ ਜ਼ਖਮੀ ਹੋ ਗਿਆ, ਜਿਸ ਤੋਂ ਬਾਅਦ ਉਸ ਨੂੰ ਨਜਦੀਕੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ। ਹਸਪਤਾਲ ਵਿਚ ਬੱਚੇ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।
ਪੁਲਸ ਨੇ ਦੱਸਿਆ ਕਿ ਬੱਚੇ ਦੇ ਪਰਿਵਾਰ ਦੇ ਮੁਤਾਬਕ ਵਾੜੇ ਵਿਚ ਦੋ ਤੇਂਦੁਏ ਸਨ, ਜਿਨ੍ਹਾਂ 'ਚੋਂ ਇਕ ਨੇ ਬੱਚੇ ਦੀ ਗਰਦਨ 'ਤੇ ਵਾਰ ਕੀਤਾ ਅਤੇ ਦੂਜੇ ਨੇ ਉਸ ਦੇ ਪੈਰਾਂ ਨੂੰ ਫੜ ਲਿਆ। ਉਨ੍ਹਾਂ ਨੇ ਦੱਸਿਆ ਕਿ ਬੱਚੇ ਦਾ ਦਾਦਾ ਅਤੇ ਉਸ ਦਾ ਪਤਾ ਉਸ ਦੇ ਨਾਲ ਉਸ ਸਮੇਂ ਮੌਜੂਦ ਸਨ, ਜਦੋਂ ਉਹ 15 ਫੁੱਟ ਗਹਿਰੇ ਵਾੜੇ ਵਿਚ ਡਿੱਗ ਗਿਆ।
ਜ਼ਿਕਰਯੋਗ ਹੈ ਕਿ 23 ਸਤੰਬਰ ਨੂੰ ਦਿੱਲੀ ਦੇ ਚਿੜੀਆਘਰ ਵਿਚ ਵੀ ਇਕ ਅਜਿਹਾ ਹੀ ਮਾਮਲਾ ਸਾਹਮਣੇ ਆਇਆ ਸੀ, ਜਿਸ ਵਿਚ ਇਕ ਨੌਜਵਾਨ ਸ਼ੇਰ ਦੇ ਵਾੜੇ ਵਿਚ ਡਿੱਗ ਗਿਆ ਸੀ, ਜਿਸ ਨੂੰ ਸ਼ੇਰ ਨੇ ਮਾਰ ਦਿੱਤਾ ਸੀ।
ਅਰਕੰਸਾਸ ਚਿਲਡ੍ਰਨਸ ਹਸਪਤਾਲ ਦੇ ਡਾਕਟਰ ਨੇ ਦੱਸਿਆ ਕਿ ਬੱਚੇ ਦੀ ਖੋਪੜੀ 'ਤੇ ਡੂੰਘੀਆਂ ਸੱਟਾਂ ਦੇ ਨਿਸ਼ਾਨ ਹਨ ਅਤੇ ਬੱਚੇ ਦੇ ਸਿਰ ਦੀਆਂ ਕਈ ਹੱਡੀਆਂ ਟੁੱਟ ਗਈਆਂ ਹਨ।
ਬੱਚੇ ਦੇ ਪਰਿਵਾਰ ਵਾਲਿਆਂ ਨੇ ਤੇਂਦੁਏ ਵੱਲ ਕੈਮਰਾ ਬੈਗ ਅਤੇ ਪਾਣੀ ਦੀ ਬੋਤਲ ਸੁੱਟੀ ਤਾਂ ਜੋ ਤੇਂਦੁਆ ਉਸ ਨੂੰ ਛੱਡ ਕੇ ਭੱਜ ਜਾਵੇ ਪਰ ਉਸ ਨੇ ਬੱਚੇ ਨੂੰ ਨਹੀਂ ਛੱਡਿਆ। ਘਟਨਾ ਤੋਂ ਬਾਅਦ ਤੇਂਦੁਏ ਦੇ ਵਾੜੇ ਨੂੰ ਬੰਦ ਕਰ ਦਿੱਤਾ ਗਿਆ ਹੈ।
ਮਿਲਾਨ 'ਚ ਮਿਲ ਸਕਦੇ ਹਨ ਯੁਕਰੇਨ ਅਤੇ ਰੂਸ ਦੇ ਰਾਸ਼ਟਰਪਤੀ
NEXT STORY